RBI ਦੀ ਮਾਸਟਰਕਾਰਡ 'ਤੇ ਸਖਤੀ, ਨਵੇਂ ਗਾਹਕਾਂ 'ਤੇ ਲਾਈ ਰੋਕ

By  Baljit Singh July 14th 2021 07:47 PM

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਮਾਸਟਰਕਾਰਡ 'ਤੇ ਵੱਡੀ ਕਾਰਵਾਈ ਕੀਤੀ ਹੈ। ਰਿਜ਼ਰਵ ਬੈਂਕ ਨੇ ਮਾਸਟਰਕਾਰਡ ਨੂੰ 22 ਜੁਲਾਈ 2021 ਤੋਂ ਨਵੇਂ ਘਰੇਲੂ ਗਾਹਕਾਂ ਨੂੰ ਜੋੜਨ 'ਤੇ ਰੋਕ ਲਾ ਦਿੱਤੀ ਹੈ। ਇਸ ਰੋਕ ਦੇ ਮੱਦੇਨਜ਼ਰ ਕੰਪਨੀ ਨਵੇਂ ਘਰੇਲੂ ਡੈਬਿਟ ਤੇ ਕ੍ਰੈਡਿਟ ਜਾਂ ਪ੍ਰੀਪੇਡ ਕਾਰਡ ਗਾਹਕ ਨਹੀਂ ਜੋੜ ਸਕੇਗੀ।

ਪੜੋ ਹੋਰ ਖਬਰਾਂ: ਨੌਜਵਾਨਾਂ ਲਈ ਖੁਸ਼ਖਬਰੀ! ਇਨਫੋਸਿਸ ਵਿੱਤੀ ਸਾਲ 2021-22 ‘ਚ ਕਰੇਗਾ 35,000 ਨਿਯੁਕਤੀਆਂ

ਆਰ. ਬੀ. ਆਈ. ਮੁਤਾਬਕ, ਮਾਸਟਰਕਾਰਡ ਨੇ ਭਾਰਤ ਵਿਚ ਪੇਮੈਂਟ ਸਿਸਟਮ ਡਾਟਾ ਦੇ ਸਟੋਰੇਜ 'ਤੇ ਉਸ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ, ਇਸ ਹੁਕਮ ਦਾ ਮਾਸਟਰਕਾਰਡ ਦੇ ਮੌਜੂਦਾ ਗਾਹਕਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਰਿਜ਼ਰਵ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਕਾਫ਼ੀ ਸਮਾਂ ਬੀਤ ਜਾਣ ਅਤੇ ਢੁੱਕਵਾਂ ਮੌਕਾ ਦਿੱਤੇ ਜਾਣ ਦੇ ਬਾਵਜੂਦ ਮਾਸਟਰਕਾਰਡ ਡਾਟਾ ਦੇ ਸਟੋਰੇਜ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀ ਹੈ।

ਪੜੋ ਹੋਰ ਖਬਰਾਂ: ਸੰਯੁਕਤ ਕਿਸਾਨ ਮੋਰਚਾ ਵਲੋਂ ਗੁਰਨਾਮ ਸਿੰਘ ਚੜੂਨੀ ਸਸਪੈਂਡ

ਆਰ. ਬੀ. ਆਈ. ਨੇ ਕਿਹਾ ਕਿ ਭੁਗਤਾਨ ਤੇ ਨਿਪਟਾਰਾ ਪ੍ਰਣਾਲੀ ਐਕਟ, 2007 (ਪੀ. ਐੱਸ. ਐੱਸ. ਐਕਟ) ਦੀ ਧਾਰਾ 17 ਤਹਿਤ ਆਰ. ਬੀ. ਆਈ. ਨੂੰ ਸੌਂਪੀ ਗਈ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮਾਸਟਰਕਾਰਡ ਇਕ ਅਮਰੀਕੀ ਕੰਪਨੀ ਹੈ। ਇਸ ਕੰਪਨੀ ਦਾ ਮੁੱਖ ਦਫ਼ਤਰ ਨਿਊਯਾਰਕ ਵਿਚ ਹੈ।

ਪੜੋ ਹੋਰ ਖਬਰਾਂ: ਕਾਂਗਰਸ ਸਰਕਾਰ ਜਾਣਬੁੱਝ ਕੇ ਗੁਰਮੀਤ ਰਾਮ ਰਹੀਮ ਖਿਲਾਫ ਕਾਰਵਾਈ ਨਹੀਂ ਕਰ ਰਹੀ : ਅਕਾਲੀ ਦਲ

-PTC News

Related Post