ਜੀਜਾ ਸਾਲੀ ਦੀ ਗੰਦੀ ਕਰਤੂਤ, ਸਕੀ ਭੈਣ ਹੀ ਬਣੀ ਸੌਕਣ

By  Panesar Harinder September 7th 2020 03:35 PM -- Updated: September 7th 2020 05:03 PM

ਤਰਨਤਾਰਨ - ਮਾਝੇ ਤੋਂ ਆਈ ਇਹ ਖ਼ਬਰ ਇਸ਼ਾਰਾ ਕਰਦੀ ਹੈ ਹੈ ਕਿ ਇਨਸਾਨ ਦਾ ਲਹੂ ਚਿੱਟਾ ਹੋ ਚੁੱਕਿਆ ਹੈ ਤੇ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ। ਦੋਹਰੀ ਮਾਰ ਹੇਠ ਆਈ ਇੱਕ ਬੇਬਸ ਔਰਤ ਨੂੰ ਜਿੱਥੇ ਉਸ ਦੇ ਪਤੀ ਨੇ ਕੁੱਟ-ਮਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ, ਉੱਥੇ ਹੀ ਉਸੇ ਔਰਤ ਦੀ ਭੈਣ ਨੇ ਹੀ ਆਪਣੀ ਸਕੀ ਭੈਣ ਦਾ ਘਰ ਪੱਟ ਸੁੱਟਿਆ 'ਤੇ ਆਪਣੇ ਜੀਜੇ ਨਾਲ ਵਿਆਹ ਕਰਵਾ ਲਿਆ।

Real sister marries Brother-in-Law Tarn Taran

ਪੀੜਤ ਔਰਤ ਦੇ ਬਿਆਨਾਂ 'ਤੇ ਅਧਾਰ 'ਤੇ ਥਾਣਾ ਖਾਲੜਾ ਪੁਲਿਸ ਨੇ ਦਾਜ ਦੀ ਮੰਗ ਬਦਲੇ ਪਤੀ ਵਲੋਂ ਪਹਿਲੀ ਪਤਨੀ ਦੀ ਕੁੱਟ ਮਾਰ ਕਰਨ, ਦਾਜ ਦਾ ਸਮਾਨ ਖੁਰਦ-ਬੁਰਦ ਕਰਨ ਅਤੇ ਬਿਨਾਂ ਤਲਾਕ ਦਿੱਤੇ ਆਪਣੀ ਹੀ ਸਕੀ ਸਾਲੀ ਨਾਲ ਵਿਆਹ ਕਰਵਾਉਣ ਦੇ ਮਾਮਲੇ 'ਚ ਪਤੀ ਅਤੇ ਉਸ ਦੀ ਦੂਸਰੀ ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਰਾਜੋਕੇ ਨਿਵਾਸੀ ਇਸ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਵਰਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਜੋੜ ਸਿੰਘ ਵਾਲਾ ਨਾਲ ਪੂਰੇ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ।

Real sister marries Brother-in-Law Tarn Taran

ਪੀੜਤ ਔਰਤ ਨੇ ਦੱਸਿਆ ਵਿਆਹ ਸਮੇਂ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਪਰ ਉਸ ਦੇ ਪਤੀ ਨੇ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਪਤੀ ਨੇ ਉਸ ਵੱਲੋਂ ਵਿਆਹ 'ਚ ਲਿਆਂਦੇ ਸਮਾਨ ਨੂੰ ਖੁਰਦ-ਬੁਰਦ ਕਰ ਦਿੱਤਾ ਅਤੇ ਉਸ ਨੂੰ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ। ਮਾਮਲਾ ਉਸ ਵੇਲੇ ਹੋਰ ਜ਼ਿਆਦਾ ਵਿਗੜ ਗਿਆ ਜਦੋਂ ਉਸ ਦੇ ਪਤੀ ਨੇ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ, ਉਸ ਔਰਤ ਦੀ ਸਕੀ ਭੈਣ ਨੂੰ ਆਪਣੇ ਚੁੰਗਲ ਵਿੱਚ ਫ਼ਸਾ ਕੇ ਉਸ ਨਾਲ ਵਿਆਹ ਕਰਵਾ ਲਿਆ। ਹਾਲਾਤਾਂ ਤੋਂ ਬੇਵੱਸ ਹੋਈ ਔਰਤ ਨੇ ਸਾਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।

Real sister marries Brother-in-Law Tarn Taran

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਵਰਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਜੋੜ ਸਿੰਘ ਵਾਲਾ ਅਤੇ ਰਮਨਦੀਪ ਕੌਰ ਪੁੱਤਰੀ ਸੁੱਖਾ ਸਿੰਘ ਵਾਸੀ ਰਾਜੋਕੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਭੈਣ-ਭਰਾ ਸਾਰੀ ਉਮਰ ਦੇ ਰਿਸ਼ਤੇ ਹੁੰਦੇ ਹਨ, ਪਰ ਜਿਹੋ ਜਿਹਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਅਤੇ ਜਿਸ ਪਾਸੇ ਨੂੰ ਸਾਡਾ ਸਮਾਜ ਤੁਰ ਪਿਆ ਹੈ, ਲੱਗਦਾ ਹੈ ਰਿਸ਼ਤੇ ਸਿਰਫ਼ ਗੱਲਾਂ 'ਚ ਬੀਤੇ ਸਮੇਂ ਦਾ ਜ਼ਿਕਰ ਬਣ ਕੇ ਰਹਿ ਜਾਣਗੇ। ਅਜਿਹੀਆਂ ਖ਼ਬਰਾਂ ਦਾ ਜਲਦ-ਜਲਦ ਪੜ੍ਹਨ ਦੇਖਣ ਨੂੰ ਮਿਲਣਾ, ਨਿੱਘਰਦੇ ਜਾ ਰਹੇ ਸਮਾਜ ਦਾ ਕੌੜਾ ਸੱਚ ਬਿਆਨਦਾ ਹੈ।

Related Post