#MeToo :ਅਭਿਨੇਤਰੀ ਰੇਨੀ ਧਿਆਨੀ ਨੇ ਅਦਾਕਾਰ 'ਤੇ ਲਗਾਏ ਗੰਭੀਰ ਇਲਜ਼ਾਮ

By  Shanker Badra October 30th 2018 01:17 PM -- Updated: October 30th 2018 01:19 PM

#MeToo :ਅਭਿਨੇਤਰੀ ਰੇਨੀ ਧਿਆਨੀ ਨੇ ਅਦਾਕਾਰ 'ਤੇ ਲਗਾਏ ਗੰਭੀਰ ਇਲਜ਼ਾਮ:ਮੁੰਬਈ: ਹਾਲੀਵੁੱਡ ਤੋਂ ਸ਼ੁਰੂ ਹੋਇਆ '#ਮੀਟੂ' ਅਭਿਆਨ ਭਾਰਤ 'ਚ ਇੱਕ ਸਨਸਨੀ ਵਾਂਗ ਫੈਲ ਗਿਆ ਹੈ ਅਤੇ ਇਸ 'ਚ ਕਈ ਵੱਡੇ ਲੋਕਾਂ ਦੇ ਨਾਂ ਹੁਣ ਤੱਕ ਸਾਹਮਣੇ ਆ ਚੁੱਕੇ ਹਨ।ਅੱਜ ਕੱਲ ਬਾਲੀਵੁੱਡ ਵਿੱਚ #ਮੀਟੂ ਮੁਹਿੰਮ ਕਾਫੀ ਸੁਰਖੀਆਂ ਵਿੱਚ ਹੈ।ਇਸ ਦੀ ਸ਼ੁਰੂਆਤ ਪਿਛਲੇ ਸਾਲ ਅਮਰੀਕਾ ‘ਚ ਹੋਈ ਸੀ।ਜਿੱਥੇ ਇੱਕ ਹਾਲੀਵੁੱਡ ਪ੍ਰੋਡਿਊਸਰ ਹਾਰਵੇ ਵਿੰਸਟੀਨ ‘ਤੇ 70 ਤੋਂ ਵੀ ਵੱਧ ਔਰਤਾਂ ਨੇ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ।ਇਸ ਤੋਂ ਬਾਅਦ ਇਹ #ਮੀਟੂ ਮੂਵਮੈਂਟ ਬਣ ਗਿਆ ਸੀ।ਹੁਣ ਇਹੀ ਲਹਿਰ ਭਾਰਤ ‘ਚ ਸ਼ੁਰੂ ਹੋਈ ਹੈ।

'ਮੀਟੂ' ਮੁਹਿੰਮ ਦੇ ਤਹਿਤ ਜਿਨਸੀ ਸ਼ੋਸ਼ਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ।ਹੁਣ ਟੀ.ਵੀ. ਸੀਰੀਅਲ 'ਯੇ ਤੇਰੀ ਗਲੀਆਂ' 'ਚ ਕੰਮ ਕਰ ਰਹੀ ਅਦਾਕਾਰਾ ਰੇਨੀ ਧਿਆਨੀ ਨੇ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦਾ ਇਕ ਪੁਰਾਣਾ ਮਾਮਲਾ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਇੱਕ ਟੀ.ਵੀ. ਅਦਾਕਾਰ 'ਤੇ ਦੋਸ਼ ਲਗਾਇਆ ਹੈ।

ਅਦਾਕਾਰਾ ਰੇਨੀ ਧਿਆਨੀ ਨੇ ਦੱਸਿਆ ਕਿ ਅਸੀਂ ਸਾਰੇ ਸ਼ਰਾਬ ਦੇ ਨਸ਼ੇ ਵਿੱਚ ਡਾਂਸ ਕਰ ਰਹੇ ਸੀ।ਇਸ ਦੌਰਾਨ ਆਰੋਪੀ ਅਦਾਕਾਰ ਆਪਣੀ ਗਰਲਫਰੈਂਡ ਤੇ ਨਨਾਣ ਦੇ ਨਾਲ ਆਇਆ ਸੀ ਅਤੇ ਉਹ ਵੀ ਨਸ਼ੇ ਵਿੱਚ ਸੀ।ਅਦਾਕਾਰਾ ਰੇਨੀ ਧਿਆਨੀ ਨੇ ਦੱਸਿਆ ਕਿ ਆਰੋਪੀ ਅਦਾਕਾਰ ਮੇਰੇ ਵੱਲ ਚੀਕ ਕੇ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਅਤੇ ਉਹ ਮੇਰੇ ਤੋਂ ਅਸ਼ਲੀਲ ਡਿਮਾਂਡ ਕਰ ਰਿਹਾ ਸੀ।ਅਦਾਕਾਰਾ ਰੇਨੀ ਧਿਆਨੀ ਨੇ ਆਰੋਪੀ ਅਦਾਕਾਰ ਦਾ ਨਾਂ ਨਹੀਂ ਲਿਆ।

ਰੇਨੀ ਨੇ ਇਹ ਵੀ ਦੱਸਿਆ ਕਿ ਉਸ ਅਦਾਕਾਰ ਦਾ ਉਸ ਦੀ ਗਰਲਫਰੈਂਡ ਨਾਲ ਵੀ ਇਸੇ ਕਾਰਨ ਬ੍ਰੇਕਅੱਪ ਹੋ ਗਿਆ ਕਿਉਂਕਿ ਉਸ ਅਦਾਕਾਰ ਦਾ ਵਿਵਹਾਰ ਬਹੁਤ ਬੁਰਾ ਹੈ।ਅਦਾਕਾਰਾ ਨੇ ਕਿਹਾ ਕਿ ਆਪਣੇ ਪੱਧਰ 'ਤੇ ਉਸ ਨੇ ਕਾਰਵਾਈ ਵੀ ਕੀਤੀ ਸੀ।ਉਸ ਨੇ ਇਕ ਫੇਸਬੁੱਕ ਲਾਈਵ ਰਾਹੀਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਬਾਅਦ 'ਚ ਮੈਨੂੰ ਉਹ ਲਾਈਵ ਵੀਡੀਓ ਡਿਲੀਟ ਕਰਨੀ ਪਈ ਕਿਉਂਕਿ ਸ਼ੋਅ ਵਲੋਂ ਮੈਨੂੰ ਅਜਿਹਾ ਕਰਨ ਨੂੰ ਕਿਹਾ ਗਿਆ।

-PTCNews

Related Post