ਜੇਕਰ ਤੁਸੀਂ ਵੀ ਵਹੀਕਲ 'ਤੇ ਪੱਤਰਕਾਰ, ਪੁਲਿਸ  ,ਵਕੀਲ ਲਿਖਵਾਇਆ ਤਾਂ ਹੋ ਜਾਵੋਂ ਸਾਵਧਾਨ , ਭਰਨਾ ਪੈ ਸਕਦਾ ਜੁਰਮਾਨਾ 

By  Shanker Badra September 5th 2019 11:20 AM -- Updated: September 5th 2019 12:49 PM

ਜੇਕਰ ਤੁਸੀਂ ਵੀ ਵਹੀਕਲ 'ਤੇ ਪੱਤਰਕਾਰ, ਪੁਲਿਸ  ,ਵਕੀਲ ਲਿਖਵਾਇਆ ਤਾਂ ਹੋ ਜਾਵੋਂ ਸਾਵਧਾਨ , ਭਰਨਾ ਪੈ ਸਕਦਾ ਜੁਰਮਾਨਾ:ਜੈਪੁਰ : ਦੇਸ਼ ਭਰ 'ਚ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਸਾਵਧਾਨ ਹੋ ਜਾਵੋ ,ਕਿਉਂਕਿ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਹੁਣ 10 ਗੁਣਾ ਤੱਕ ਚਲਾਨ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ। ਦੇਸ਼ 'ਚ ਇੱਕ ਸਤੰਬਰ ਤੋਂ ਟ੍ਰੈਫਿਕ ਨਿਯਮਾਂ ਵਿੱਚ ਕਈ ਵੱਡੇ ਬਦਲਾਅ ਹੋਏ ਹਨ। ਇਸ 'ਚ ਸੜਕ ਹਾਦਸਿਆਂ 'ਚ ਹੋ ਰਹੇ ਲਗਾਤਾਰ ਵਾਧੇ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਚੇ ਜੁਰਮਾਨੇ ਦੀ ਰਾਸ਼ੀ 'ਚ ਕਈ ਗੁਣਾ ਵਾਧਾ ਕੀਤਾ ਗਿਆ ਹੈ।

Reported journalist, police, lawyer on the vehicle , There may be a fine ਜੇਕਰ ਤੁਸੀਂ ਵੀ ਵਹੀਕਲ 'ਤੇ ਪੱਤਰਕਾਰ, ਪੁਲਿਸ  ,ਵਕੀਲ ਲਿਖਵਾਇਆ ਤਾਂ ਜੋ ਜਾਵੋਂ ਸਾਵਧਾਨ , ਭਰਨਾ ਪੈ ਸਕਦਾ ਜੁਰਮਾਨਾ

ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਵਹੀਕਲ 'ਤੇ ਦੀਆਂ ਨੰਬਰ ਪਲੇਟਾਂ, ਸ਼ੀਸ਼ਿਆਂ ਅਤੇ ਬਾਡੀ 'ਤੇ ਕੁੱਝ ਵੀ ਲਿਖਵਾਇਆ ਹੈ ਤਾਂ ਸਾਵਧਾਨ ਹੋ ਜਾਵੋਂ ,ਕਿਉਂਕਿ ਪੁਲਿਸ ਦੀ ਨਿਗ੍ਹਾ ਵਿੱਚ ਇਹ ਗੈਰ ਕਾਨੂੰਨੀ ਹੈ। ਹੁਣ ਜਾਟ, ਗੁੱਜਰ, ਪੁਲਿਸ, ਪੱਤਰਕਾਰ, ਐਡਵੋਕੇਟ, ਭਾਜਪਾਈ ਅਤੇ ਕਾਂਗਰਸੀ ਜਿਹੇ ਢੇਰ ਸਾਰੇ ਸ਼ਬਦ ਗੱਡੀ ਉਤੇ ਲਿਖਵਾਉਣ 'ਤੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

Reported journalist, police, lawyer on the vehicle , There may be a fine ਜੇਕਰ ਤੁਸੀਂ ਵੀ ਵਹੀਕਲ 'ਤੇ ਪੱਤਰਕਾਰ, ਪੁਲਿਸ  ,ਵਕੀਲ ਲਿਖਵਾਇਆ ਤਾਂ ਜੋ ਜਾਵੋਂ ਸਾਵਧਾਨ , ਭਰਨਾ ਪੈ ਸਕਦਾ ਜੁਰਮਾਨਾ

ਦਰਅਸਲ 'ਚ ਰਾਜਸਥਾਨ 'ਚ ਆਵਾਜਾਈ ਵਿਭਾਗ ਨੇ ਧਰਮ ਅਤੇ ਪੇਸ਼ੇ ਨੂੰ ਆਪਣੀ ਗੱਡੀ 'ਤੇ ਲਿਖਵਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਤਹਿਤ ਜ਼ੁਰਮਾਨਾ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ  ਟ੍ਰੈਫ਼ਿਕ ਐਸਪੀ ਵੱਲੋਂ 3 ਸਤੰਬਰ ਨੂੰ ਜਾਰੀ ਕੀਤੇ ਆਦੇਸ਼ ਮੁਤਾਬਕ ਜੇ ਵਾਹਨ ਚਾਲਕਾਂ ਨੇ ਇਸ ਸਬੰਧ 'ਚ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Reported journalist, police, lawyer on the vehicle , There may be a fine ਜੇਕਰ ਤੁਸੀਂ ਵੀ ਵਹੀਕਲ 'ਤੇ ਪੱਤਰਕਾਰ, ਪੁਲਿਸ  ,ਵਕੀਲ ਲਿਖਵਾਇਆ ਤਾਂ ਜੋ ਜਾਵੋਂ ਸਾਵਧਾਨ , ਭਰਨਾ ਪੈ ਸਕਦਾ ਜੁਰਮਾਨਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਟਾਲਾ ਪਟਾਕਾ ਫ਼ੈਕਟਰੀ ‘ਚ ਧਮਾਕਾ : ਲੋਕ ਸਭਾ ਮੈਂਬਰ ਸੰਨੀ ਦਿਓਲ ਅੱਜ ਪਹੁੰਚਣਗੇ ਬਟਾਲਾ , ਹਸਪਤਾਲ ‘ਚ ਜ਼ਖਮੀਆਂ ਦਾ ਪੁੱਛਣਗੇ ਹਾਲ ਚਾਲ

ਉਨ੍ਹਾਂ ਦਾ ਕਹਿਣਾ ਹੈ ਕਿ ਗੱਡੀਆਂ 'ਤੇ ਲਿਖੇ ਸਲੋਗਨ ਜਾਂ ਅਜਿਹੇ ਸਟਿੱਕਰ ਬਹੁਤ ਖ਼ਤਰਨਾਕ ਸਾਬਤ ਹੋ ਸਕਦੇ ਹਨ, ਕਿਉਂਕਿ ਇਹ ਡਰਾਈਵਿੰਗ ਦੌਰਾਨ ਹੋਰ ਰਾਹਗੀਰਾਂ ਦਾ ਧਿਆਨ ਸੜਕ, ਰਸਤੇ ਅਤੇ ਹੋਰ ਚੀਜਾਂ ਤੋਂ ਭਟਕਾਉਂਦੇ ਹਨ, ਜਿਸ ਕਾਰਨ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।ਸੀਨੀਅਰ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੰਬਰ ਪਲੇਟਾਂ 'ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖਣੀਆਂ ਹਮੇਸ਼ਾ ਤੋਂ ਗ਼ੈਰ-ਕਾਨੂੰਨੀ ਰਹੀਆਂ ਹਨ ਅਤੇ ਅਜਿਹਾ ਕਰਨ 'ਤੇ 5000 ਰੁਪਏ ਦਾ ਜ਼ੁਰਮਾਨਾ ਹੈ।ਹਾਲਾਂਕਿ ਸੂਬੇ 'ਚ ਗੱਡੀਆਂ ਦੀ ਬਾਡੀ ਅਤੇ ਵਿੰਡ ਸਕ੍ਰੀਨ 'ਤੇ ਅਜਿਹੇ ਸ਼ਬਦਾਂ ਨੂੰ ਲਿਖਣ 'ਤੇ ਕਿੰਨਾ ਜੁਰਮਾਨਾ ਲੱਗੇਗਾ, ਫਿਲਹਾਲ ਇਸ ਬਾਰੇ ਸਪਸ਼ਟ ਨਹੀਂ ਹੈ।

-PTCNews

Related Post