SGPC ਦੇ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਭਲਾਈ ਫੰਡ ਸਕੀਮ ਤਹਿਤ ਕੀਤਾ ਸਨਮਾਨਿਤ

By  Shanker Badra April 27th 2021 09:31 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਸਮੇਂ ’ਚ ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਮੁਲਾਜ਼ਮ ਭਲਾਈ ਫੰਡ ਸਕੀਮ ਤਹਿਤ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੇਵਾ ਮੁਕਤ ਹੋਏ ਮੁਲਾਜਮਾਂ ਨੇ ਜਿੰਦਗੀ ਦਾ ਲੰਮਾ ਸਮਾਂ ਇਸ ਸੰਸਥਾ ਦੀ ਸੇਵਾ ਕੀਤੀ ਹੈ ਅਤੇ ਦਰਜਾ ਬ-ਦਰਜਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀਆਂ ਜਿੰਮੇਵਾਰੀਆਂ ਨਿਭਾਈਆਂ ਹਨ।

ਉਨ੍ਹਾਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਇਸ ਸੰਸਥਾ ਨਾਲ ਜੁੜੀਆਂ ਹੋਈਆਂ ਹਨ ਅਤੇ ਇਥੇ ਸੇਵਾ ਨਿਭਾਉਣ ਵਾਲਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਸੰਗਤਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਨਵੇਂ ਮੁਲਾਜਮਾਂ ਨੂੰ ਪੁਰਾਣੇ ਮੁਲਾਜਮਾਂ ਤੋਂ ਸਿੱਖਣ ਦੀ ਪ੍ਰੇਰਨਾ ਵੀ ਕੀਤੀ। ਬੀਬੀ ਜਗੀਰ ਕੌਰ ਨੇ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਸਿਹਤਯਾਬੀ ਤੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਜਿੰਦਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਹੀ ਅਧਿਕਾਰੀ ਤੇ ਕਰਮਚਾਰੀ ਦਰਜਾ ਬ-ਦਰਜਾ ਚੰਗੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਅਤੇ ਇਨ੍ਹਾਂ ਦੇ ਤਜ਼ਰਬੇ ਤੋਂ ਨਵੇਂ ਮੁਲਾਜ਼ਮਾਂ ਨੂੰ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਪ੍ਰਤਾਪ ਸਿੰਘ, ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਸਤਬੀਰ ਸਿੰਘ ਧਾਮੀ, ਸ. ਰਣਜੀਤ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਨੇ ਵੀ ਸੰਬੋਧਨ ਕੀਤਾ ਅਤੇ ਸਟੇਜ ਦੀ ਸੇਵਾ ਸ. ਮੁਖਤਾਰ ਸਿੰਘ ਕੁਹਾੜਕਾ ਖਜ਼ਾਨਚੀ ਨੇ ਨਿਭਾਈ।

ਇਨ੍ਹਾਂ ਸਾਬਕਾ ਮੁਲਾਜ਼ਮਾਂ ਵਿਚ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਸ. ਜਸਵਿੰਦਰ ਸਿੰਘ ਚੀਫ਼ ਅਕਾਊਂਟੈਂਟ, ਸ. ਸੁਰਿੰਦਰ ਸਿੰਘ ਇੰਚਾਰਜ ਅਮਲਾ, ਸ. ਹਰਪ੍ਰੀਤ ਸਿੰਘ ਇੰਨਫਰਮੇਸ਼ਨ ਆਫੀਸਰ, ਸ. ਸਤਪਾਲ ਸਿੰਘ ਤੇ ਸ. ਅਨਵਰਜੀਤ ਸਿੰਘ ਸੁਪਰਵਾਈਜ਼ਰ ਖਰੀਦਾਂ, ਸ. ਬਲਵਿੰਦਰ ਸਿੰਘ ਮੈਨੇਜਰ, ਗੁਰਦੁਆਰਾ ਇੰਸਪੈਕਟਰ ਸ. ਕੁਲਬੀਰ ਸਿੰਘ ਢਿੱਲੋਂ ਤੇ ਸ. ਸੁਖਦੇਵ ਸਿੰਘ ਬੱਬਰ, ਡਰਾਇਵਰ ਸ. ਬਲਬੀਰ ਸਿੰਘ ਸਹਾਇਕ, ਸ. ਬਲਵਿੰਦਰ ਸਿੰਘ ਤੇ ਸ. ਸੁਖਵਿੰਦਰ ਸਿੰਘ, ਸ. ਰਵੇਲ ਸਿੰਘ ਕਲਰਕ, ਸੇਵਾਦਾਰ ਸ. ਗੁਰਮੇਜ ਸਿੰਘ, ਸ. ਬਲਕਾਰ ਸਿੰਘ, ਸ. ਕੁਲਵੰਤ ਸਿੰਘ ਧਾਰੀਵਾਲ, ਸ. ਛੋਟਾ ਸਿੰਘ ਤੇ ਸ. ਲਖਬੀਰ ਸਿੰਘ, ਸਫਾਈ ਸੇਵਾਦਾਰ ਤੀਰਥ ਰਾਮ ਤੇ ਰੂਬੀ ਕੁਮਾਰ ਸ਼ਾਮਲ ਸਨ।

-PTCNews

Related Post