ਪਹਿਲਾਂ ਪੁਲਿਸ ਫਿਰ ਮੋਟਰ ਸਾਈਕਲ ਨੂੰ ਦਰੜਦਿਆਂ ਚਾਵਲਾਂ ਦਾ ਭਰਿਆ ਟਰੱਕ ਹੋਇਆ ਅਗਨੀ ਭੇਂਟ

By  Joshi April 18th 2018 04:22 PM -- Updated: April 18th 2018 04:23 PM

ਪਹਿਲਾਂ ਪੁਲਿਸ ਫਿਰ ਮੋਟਰ ਸਾਈਕਲ ਨੂੰ ਦਰੜਦਿਆਂ ਚਾਵਲਾਂ ਦਾ ਭਰਿਆ ਟਰੱਕ ਹੋਇਆ ਅਗਨੀ ਭੇਂਟ

ਗੁਜਰਾਤ ਨੂੰ ਰਵਾਨਾ ਹੋਏ ਟਰੱਕ 'ਚ ਸਨ 65 ਤੋਂ 70 ਲੱਖ ਦੇ ਚਾਵਲ

ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਕੀਤੀ ਭਾਲ ਸ਼ੁਰੂ

ਚਾਵਲਾਂ ਦਾ ਭਰਿਆ ਟਰੱਕ ਮੋਟਰ ਸਾਈਕਲ ਨੂੰ ਦਰੜਦਿਆਂ ਸਕੂਲ ਦੀ ਕੰਧ ਵਿਚ ਵੱਜ ਚੜ੍ਹਿਆ ਅਤੇ ਫਿਰ ਅੱਗ ਦੀ ਭੇਂਟ ਚੜ ਗਿਆ।ਚਾਵਲਾਂ ਦੇ ਨਾਲ ਭਰਿਆ ਟਰੱਕ ਫ਼ਿਰੋਜ਼ਪੁਰ ਤੋਂ ਗੁਜਰਾਤ ਲਈ ਰਵਾਨਾ ਹੋਇਆ ਸੀ।

ਫ਼ਿਰੋਜ਼ਪੁਰ ਪੁਲਿਸ ਨੂੰ ਨਵੀ ਨਾਮੀ ਮੁਲਜ਼ਮ ਦੇ ਹੋਣ ਦੀ ਖਬਰ ਲੱਗੀ, ਤਿਉਂ ਹੀ ਨਾਕਾ ਲਗਾ ਪੁਲਿਸ ਨੇ ਮੁਲਜ਼ਮ ਨੂੰ ਰੋਕਣ ਦਾ ਯਤਨ ਕੀਤਾ, ਪ੍ਰੰਤੂ ਪੁਲਿਸ ਵੱਲ ਟਰੱਕ ਸਿੱਧਾ ਕਰਕੇ ਨਿਕਲੇ ਟਰੱਕ ਚਾਲਕ ਨੇ ਜਿਥੇ ਮੋਟਰ ਸਾਈਕਲ ਨੂੰ ਦਰੜ ਦਿੱਤਾ, ਉਥੇ ਸਕੂਲ ਦੀ ਕੰਧ ਵਿਚ ਵੱਜਦਿਆਂ ਟਰੱਕ ਨੂੰ ਅੱਗ ਲੱਗਣ ਦੀ ਸੂਰਤ ਵਿਚ ਮੌਕੇ ਤੋਂ ਫਰਾਰ ਹੋ ਗਿਆ। ਭਾਵੇਂ ਟਰੱਕ ਸਮੇਤ ਚਾਵਲਾਂ ਦੇ ਅੱਗ ਨਾਲ ਨਸ਼ਟ ਹੋ ਗਿਆ, ਪ੍ਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਟਰੱਕ ਚੜਾਉਣ ਦੀ ਨੀਅਤ ਤੇ ਮੋਟਰ ਸਾਈਕਲ ਨੂੰ ਦਰੜਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

rice filled truck catches fireਅੱਗ ਦੀਆਂ ਲਪਟਾਂ ਵਿਚ ਘਿਰੇ ਟਰੱਕ ਦੀ ਗੱਲ ਕਰਦਿਆਂ ਟਰੱਕ ਮਾਲਕਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਇਸ ਵਿਚਲਾ ਚਾਵਲਾ ਕਰੀਬ ੬੫ ਤੋਂ ੭੦ ਲੱਖ ਦਾ ਸੀ, ਜੋ ਗੁਜਰਾਤ ਜਾਣਾ ਸੀ ਅਤੇ ਫ਼ਿਰੋਜ਼ਪੁਰ ਤੋਂ ਨਿਕਲਦਿਆਂ ਹੀ ਅੱਗ ਦੀ ਚਪੇਟ ਵਿਚ ਆ ਗਿਆ।

ਘਟਨਾ ਸਥਾਨ 'ਤੇ ਖੜ੍ਹੇ ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਉਕਤ ਟਰੱਕ ਨੂੰ ਨਵੀ ਨਾਮੀ ਮੁਲਜ਼ਮ ਚਲਾ ਰਿਹਾ ਸੀ, ਜਿਸ ਨੂੰ ਬੱਤੀ ਵਾਲੇ ਚੌਂਕ ਵਿਚ ਰੁਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਉਸ ਨੇ ਪੁਲਿਸ ਨੂੰ ਟਰੱਕ ਸਿੱਧਾ ਕਰ ਦਿੱਤਾ, ਜਿਥੋਂ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਪ੍ਰੰਤੂ ਬੇਕਾਬੂ ਹੋਇਆ ਟਰੱਕ ਜਿਥੇ ਮੋਟਰ ਸਾਈਕਲ ਦੇ ਪਰਖਚੇ ਉਡਾ ਗਿਆ, ਉਥੇ ਸਕੂਲ ਦੀ ਕੰਧ ਨਾਲ ਟਕਰਾਉਂਦਿਆਂ ਹੀ ਅੱਗ ਦੀ ਲਪੇਟ ਵਿਚ ਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੀਆਂ ਫਾਈਰ ਬ੍ਰਿਗੇਡ ਦੀ ਗੱਡੀ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

—PTC News

Related Post