ਜਲੰਧਰ 'ਚ ਚੋਰਾਂ ਦੇ ਹੌਂਸਲੇ ਬੁਲੰਦ, ਲੱਖਾਂ ਦੇ ਗਹਿਣੇ ਤੇ ਰਿਵਾਲਵਰ ਲੈ ਕੇ ਹੋਏ ਫਰਾਰ

By  Jashan A February 12th 2020 03:25 PM

ਜਲੰਧਰ: ਜਲੰਧਰ 'ਚ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਆਏ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਲੰਧਰ ਦੇ ਮੁਹੱਲਾ ਫਤਿਹਪੁਰਾ 'ਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਹੈ।

Robbery in Jalandhar ਚੋਰਾਂ ਨੇ 12 ਲੱਖ ਦੀ ਕੀਮਤ ਦੇ ਗਹਿਣੇ, 5 ਲੱਖ ਰੁਪਏ ਦੇ ਨਕਦੀ ਅਤੇ ਤੇ ਇੱਕ ਰਿਵਾਲਵਰ 'ਤੇ ਹੱਥ ਸਾਫ ਕਰ ਫਰਾਰ ਹੋ ਗਏ। ਇਨ੍ਹਾਂ ਹੀ ਨਹੀਂ ਚੋਰ ਘਰ 'ਚ ਲੱਗੇ ਸੀਸੀਟੀਵੀ ਦੀ ਡੀਵੀਆਰ ਵੀ ਨਾਲ ਲੈ ਕੇ ਫਰਾਰ ਹੋ ਗਏ।

ਘਰ ਦੇ ਮਾਲਕ ਮੁਤਾਬਕ ਉਹ ਆਪਣੀ ਰਿਸ਼ਤੇਦਾਰੀ 'ਚ ਲੁਧਿਆਣਾ ਵਿਆਹ 'ਚ ਗਏ ਹੋਏ ਸਨ ਅਤੇ ਜਦੋਂ ਉਹ ਵਾਪਸ ਆਏ ਤਾਂ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ। ਉਹਨਾਂ ਕਿਹਾ ਕਿ ਚੋਰਾਂ 12 ਲੱਖ ਦੀ ਕੀਮਤ ਦੇ ਗਹਿਣੇ, 5 ਲੱਖ ਰੁਪਏ ਦੇ ਨਕਦੀ ਅਤੇ ਤੇ ਇੱਕ ਰਿਵਾਲਵਰ 'ਤੇ ਹੱਥ ਸਾਫ ਕਰ ਫਰਾਰ ਹੋ ਗਏ।

Robbery in Jalandhar ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਸ-ਪਾਸ ਦੇ ਘਰਾਂ ਦੇ ਸੀਸੀਟੀਵੀ ਫੁਟੇਜ਼ ਖੰਗਾਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ 3 ਟੀਮਾਂ ਬਣਾ ਕੇ ਚੋਰਾਂ ਦੀ ਤਲਾਸ਼ ਕਰ ਰਹੀ ਹੈ।

-PTC News

Related Post