ਰੋਹਿਤ ਸ਼ਰਮਾ ਨੇ ਵਿਸ਼ਾਖਾਪਟਨਮ 'ਚ ਜੜਿਆ 28ਵਾਂ ਸੈਂਕੜਾ, ਤੋੜਿਆ ਇਹ ਰਿਕਾਰਡ

By  Jashan A December 18th 2019 05:26 PM -- Updated: December 18th 2019 05:28 PM

ਰੋਹਿਤ ਸ਼ਰਮਾ ਨੇ ਵਿਸ਼ਾਖਾਪਟਨਮ 'ਚ ਜੜਿਆ 28ਵਾਂ ਸੈਂਕੜਾ, ਤੋੜਿਆ ਇਹ ਰਿਕਾਰਡ,ਵਿਸ਼ਾਖਾਪਟਨਮ: ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨਡੇ ਮੈਚ 'ਚ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਨੇ ਸੈਂਕੜੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਦਾ 28 ਵਾਂ ਵਨਡੇ ਸੈਂਕੜਾ ਲਗਾਇਆ।

ਰੋਹਿਤ ਨੇ ਆਪਣੇ ਸੈਂਕੜੇ 'ਚ 11 ਚੌਕੇ ਅਤੇ ਦੋ ਛੱਕੇ ਲਗਾਏ। ਰੋਹਿਤ ਨੇ 107 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਇਸ ਦੇ ਨਾਲ ਉਸਨੇ ਇੱਕ ਵਿਸ਼ਵ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ।

ਹੋਰ ਪੜ੍ਹੋ: ਜ਼ਮੀਨੀ ਵਿਵਾਦ ਕਾਰਨ ਮਾਸੜ ਨੇ ਗੋਲੀਆਂ ਨਾਲ ਭੁੰਨਿਆ ਭਾਣਜਾ, ਮੌਕੇ 'ਤੇ ਤੋੜਿਆ ਦਮ

https://twitter.com/BCCI/status/1207255461642162176?s=20

ਦਰਅਸਲ ਇਸ ਸਾਲ ਇਹ ਉਹਨਾਂ ਦਾ 10 ਵਾਂ ਕੌਮਾਂਤਰੀ ਸੈਂਕੜਾ ਹੈ। ਉਹ ਬੱਲੇਬਾਜ਼ ਵਜੋਂ ਇੱਕ ਸਾਲ ਵਿੱਚ 10 ਸੈਂਕੜੇ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਸਲਾਮੀ ਬੱਲੇਬਾਜ਼ ਹੈ। ਰੋਹਿਤ ਸ਼ਰਮਾ ਨੇ ਸਚਿਨ ਦਾ ਰਿਕਾਰਡ ਤੋੜਿਆ, ਜਿਸ ਨੇ ਬਤੌਰ ਬੱਲੇਬਾਜ਼ 1998 'ਚ 9 ਸੈਂਕੜੇ ਲਗਾਏ ਸਨ।

ਦੱਸ ਦੇਈਏ ਕਿ ਰੋਹਿਤ ਸ਼ਰਮਾ ਵਨਡੇ ਵਿੱਚ 28 ਸੈਂਕੜੇ ਤੱਕ ਪਹੁੰਚ ਗਿਆ ਹੈ ਅਤੇ ਹੁਣ ਉਹ ਸਭ ਤੋਂ ਵੱਧ ਵਨਡੇ ਸੈਂਕੜਾ ਬਣਾਉਣ ਦੇ ਮਾਮਲੇ ਵਿੱਚ ਚੌਥੇ ਨੰਬਰ ‘ਤੇ ਆ ਗਿਆ ਹੈ। ਉਸ ਨੇ ਜੈਸੂਰੀਆ ਦੇ 28 ਸੈਂਕੜੇ ਦੀ ਬਰਾਬਰੀ ਕੀਤੀ ਹੈ।

-PTC News

Related Post