ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਂਅ

By  Joshi October 30th 2018 04:30 PM

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਂਅ,ਮੁੰਬਈ: ਭਾਰਤੀ ਖਿਡਾਰੀਆਂ ਲਈ ਕੁੱਝ ਮੈਦਾਨ ਬਹੁਤ ਖਾਸ ਹੁੰਦੇ ਹਨ ਕਿਉਂਕਿ ਉੱਥੇ ਉਨ੍ਹਾਂ ਦੀ ਖੇਡ ਇੱਕ ਵੱਖਰੇ ਹੀ ਪੱਧਰ 'ਤੇ ਦੇਖਣ ਨੂੰ ਮਿਲਦੀ ਹੈ। ਦੱਸ ਦੇਈਏ ਕਿ ਕੁੱਝ ਖੇਡ ਮੈਦਾਨਾਂ ਦੇ ਨਾਲ ਖਿਡਾਰੀਆਂ ਦੇ ਸ਼ਾਨਦਾਰ ਰਿਕਾਰਡਾਂ ਦਾ ਰਿਸ਼ਤਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਰੋਹੀਤ ਸ਼ਰਮਾ ਦਾ ਨਾਮ ਕ੍ਰਿਕੇਟ ਕਲੱਬ ਆਫ ਇੰਡੀਆ ( ਸੀਸੀਆਈ ) ਦੇ ਨਾਲ ਜੁੜ ਗਿਆ।

ਪਿਛਲੇ ਦਿਨੀ ਵੈਸਟ ਇੰਡੀਜ਼ ਦੇ ਖਿਲਾਫ ਚੌਥੇ ਵਨਡੇ ਵਿੱਚ ਰੋਹਿਤ ਸ਼ਰਮਾ ਨੇ 137 ਗੇਂਦਾਂ 'ਤੇ ਤੂਫਾਨੀ ਪਾਰੀ ਖੇਡਦੇ ਹੋਏ 162 ਰਣ ਬਣਾਏ। ਇਸ ਤੋਂ ਪਹਿਲਾ ਈਡਨ ਗਾਰਡਨਸ 'ਤੇ ਵੀਵੀਐਸ ਲਕਸ਼ਮਣ ਅਤੇ ਮੋਹੰਮਦ ਅਜਹਰੁੱਦੀਨ ਦਾ ਰਿਕਾਰਡ ਬੇਜੋੜ ਹੈ ਅਤੇ ਫਿਰੋਜਸ਼ਾਹ ਕੋਟਲਾ ਵਿੱਚ ਅਨਿਲ ਕੁੰਬਲੇ ਨੇ ਇਤਹਾਸ ਰਚਿਆ,

ਹੋਰ ਪੜ੍ਹੋ: ਭਾਰਤ ਨੇ 7 ਅਤੇ ਪਾਕਿਸਤਾਨ ਨੇ 29 ਕੈਦੀ ਕੀਤੇ ਰਿਹਾਅ , ਦੋਨਾਂ ਮੁਲਕਾਂ ਦੇ ਕੈਂਦੀਆਂ ਨੇ ਸਰਕਾਰਾਂ ਦਾ ਕੀਤਾ ਸ਼ੁਕਰੀਆ

ਉਹੋ ਜਿਹਾ ਹੀ ਕੁੱਝ ਰਿਸ਼ਤਾ ਬਰੇਬੋਰਨ ਸਟੇਡੀਅਮ ਨਾਲ ਰੋਹਿਤ ਸ਼ਰਮਾ ਦਾ ਹੈ।ਵਨਡੇ ਕ੍ਰਿਕੇਟ ਵਿੱਚ ਇਸ ਸਟੇਡੀਅਮ ਵਿੱਚ ਸ਼ਤਕ ਲਗਾਉਣ ਵਾਲੇ ਪਹਿਲੇ ਖਿਡਾਰੀ ਮੁੰਬਈ ਦੇ ਹੀ ਰੋਹਿਤ ਬਣੇ।ਇਸ ਸਟੇਡੀਅਮ ਵਿੱਚ ਰੋਹਿਤ ਦਾ ਬੱਲਾ ਵੱਖਰੇ ਹੀ ਅੰਦਾਜ਼ ਵਿੱਚ ਬੋਲਦਾ ਹੈ।

2007 ਵਿੱਚ ਜਦੋਂ ਕ੍ਰਿਕੇਟ ਪ੍ਰਸੰਸਕ ਵਿਸ਼ਵ ਕੱਪ ਵਿੱਚ ਭਾਰਤ ਦੇ ਪਹਿਲੇ ਰਾਉਂਡ ਤੋਂ ਹੋਈ ਵਿਦਾਈ ਦੇ ਆਗਮ ਵਿੱਚ ਡੁੱਬੇ ਸਨ,ਮੁੰਬਈ ਦੇ ਇੱਕ ਖਿਡਾਰੀ ਨੇ ਆਪਣੇ ਧਮਾਕੇਦਾਰ ਕਰੀਅਰ ਦੀ ਸ਼ੁਰੁਆਤੀ ਝਲਕ ਇਸ ਸਟੇਡੀਅਮ ਵਿੱਚ ਦਿਖਾਈ ਸੀ।

—PTC News

Related Post