ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਬਰਗਰ ਖਾਣ ਵਾਲੇ 11 ਲੋਕ ਹਸਪਤਾਲ 'ਚ ਭਰਤੀ

By  Shanker Badra July 4th 2019 07:51 PM -- Updated: July 4th 2019 07:52 PM

ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਬਰਗਰ ਖਾਣ ਵਾਲੇ 11 ਲੋਕ ਹਸਪਤਾਲ 'ਚ ਭਰਤੀ:ਰੋਪੜ : ਅੱਜ- ਕੱਲ ਦੇ ਬੱਚੇ ਫਾਸਟ ਫੂਡ ਦੇ ਜ਼ਿਆਦਾਤਰ ਸ਼ੌਕੀਨ ਹਨ ਅਤੇ ਜ਼ਿਆਦਾ ਫਾਸਟ ਫੂਡ ਵਿਚ ਪੱਤਾ-ਗੋਭੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਹਰ ਲਿਹਾਜ਼ ਤੋਂ ਸਿਹਤ ਲਈ ਹਾਨੀਕਾਰਕ ਹੈ।ਇਸ ਲਈ ਸਾਫ-ਸੁਥਰੇ ਘਰ ਦੇ ਭੋਜਨ ਨੂੰ ਹੀ ਜ਼ਿਆਦਾ ਪ੍ਰਯੋਗ ਕਰਨਾ ਚਾਹੀਦਾ ਹੈ, ਨਾ ਕਿ ਫਾਸਟ ਫੂਡ ਨੂੰ। ਕਈ ਵਾਰ ਲੋਕ ਅਪਣੇ ਪਸੰਦੀਦਾ ਖਾਣੇ ਫਾਸਟ ਫੂਡ ਵੱਲ ਭੱਜਦੇ ਹਨ ਪਰ ਇਸ ਖਾਣੇ ਵਿਚ ਅਕਸਰ ਜੰਕ ਫੂਡ ਸ਼ਾਮਲ ਹੁੰਦਾ ਹੈ , ਜੋ ਤੁਹਾਡੇ ਡਿਪ੍ਰੇਸ਼ਨ ਨੂੰ ਹੋਰ ਵਧਾ ਸਕਦੇ ਹਨ।

Ropar: 11 people sick after eating burgers
ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਬਰਗਰ ਖਾਣ ਵਾਲੇ 11 ਲੋਕ ਹਸਪਤਾਲ 'ਚ ਭਰਤੀ

ਮਿਲੀ ਜਾਣਕਾਰੀ ਮੁਤਾਬਕ ਨੰਗਲ 'ਚ ਬਰਗਰ ਖਾਣ ਤੋਂ ਬਾਅਦ 11 ਲੋਕ ਬਿਮਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ 'ਚੋਂ 7 ਲੋਕਾਂ ਨੇ Online Order ਕਰਕੇ ਬਰਗਰ ਮੰਗਵਾਇਆ ਸੀ, ਜਦਕਿ ਚਾਰ ਨੇ ਸੈਕਟਰ-2 ਸਥਿਤ ਦੁਕਾਨ 'ਤੇ ਜਾ ਕੇ ਬਰਗਰ ਖਾਧਾ ਸੀ। ਦੱਸਿਆ ਜਾਂਦਾ ਹੈ ਕਿ ਬਰਗਰ ਖਾਂਦੇ ਹੀ ਲੋਕ ਉਲਟੀਆਂ ਕਰਨ ਲੱਗੇ।

Ropar: 11 people sick after eating burgers
ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਬਰਗਰ ਖਾਣ ਵਾਲੇ 11 ਲੋਕ ਹਸਪਤਾਲ 'ਚ ਭਰਤੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਂਗਰਸੀ ਵਿਧਾਇਕ ਦੀ ਗੁੰਡਾਗਰਦੀ, ਇੰਜੀਨੀਅਰ ‘ਤੇ ਸੁੱਟਿਆ ਚਿੱਕੜ , ਵੀਡੀਓ ਵਾਇਰਲ

ਇਸ ਦੌਰਾਨ ਹਸਪਤਾਲ 'ਚ ਭਰਤੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਬਰਗਰ ਆਡਰ ਕਰਵਾਇਆ ਸੀ ਅਤੇ ਬਰਗਰ ਖਾਂਦੇ ਹੀ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਦੁਕਾਨ 'ਤੇ ਜਾ ਕੇ ਬਰਗਰ ਖਾਧਾ ਤੇ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ।

-PTCNews

Related Post