ਰੋਪੜ : ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ

By  Shanker Badra April 20th 2019 05:51 PM

ਰੋਪੜ : ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ:ਰੋਪੜ : ਦੇਸ਼ ਅੰਦਰ ਇਸ ਵੇਲੇ ਲੋਕ ਸਭਾ ਚੋਣਾਂ ਹੋ ਰਹੀਆਂ ਹਨ ,ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੈ।ਜਿਸ ਦੇ ਤਹਿਤ ਪੁਲਿਸ- ਪ੍ਰਸ਼ਾਸਨ ਕਾਫ਼ੀ ਸਰਗਰਮ ਹੋ ਗਿਆ ਹੈ।ਇਨ੍ਹਾਂ ਚੋਣਾਂ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਪੈਸਿਆਂ ਨਾਲ ਵੋਟਰਾਂ ਨੂੰ ਖਰੀਦ ਨਾ ਸਕੇ ,ਇਸ ਕਰਕੇ ਦੇਸ਼ ਭਰ ਵਿੱਚ ਜਗ੍ਹਾ -ਜਗ੍ਹਾ ਚੈਕਿੰਗ ਹੋ ਰਹੀ ਹੈ।ਇਸ ਤਰ੍ਹਾਂ ਰੋਪੜ ਪੁਲਿਸ ਵੀ ਕਾਫ਼ੀ ਸਰਗਰਮ ਹੋ ਗਈ ਹੈ।

Ropar: Police seized cash worth lakhs on violation of election code of conduct ਰੋਪੜ : ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ

ਇਸ ਚੋਣ ਜ਼ਾਬਤੇ ਦੌਰਾਨ ਰੋਪੜ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਰੋਪੜ ਪੁਲਿਸ ਨੇ ਪਿੰਡ ਰੰਗੀਲਪੁਰ ਨੇੜੇ ਲਗਾਏ ਨਾਕੇ ਦੌਰਾਨ 22ਲੱਖ 60 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ।ਜਦੋਂ ਪੁਲਿਸ ਨੇ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਹ ਇਨ੍ਹਾਂ ਪੈਸਿਆਂ ਦਾ ਹਿਸਾਬ ਨਹੀਂ ਦੇ ਸਕੇ।

Ropar: Police seized cash worth lakhs on violation of election code of conduct ਰੋਪੜ : ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ

ਜਾਣਕਾਰੀ ਅਨੁਸਾਰ ਇਹ ਪੈਸਾ ਨਿੱਜੀ ਬੈਂਕ ਲਈ ਕੰਮ ਕਰਦੀ ਕੈਸ਼ ਵੈਨ ਰਾਹੀਂ ਲਿਜਾਇਆ ਜਾ ਰਿਹਾ ਸੀ।ਪੁਲਿਸ ਨੇ ਨਾਕੇਬੰਦੀ ਦੌਰਾਨ ਜਦੋਂ ਵੈਨ ਨੂੰ ਰੋਕਿਆ ਤੇ ਪੈਸਿਆਂ ਦੇ ਵੇਰਵੇ ਮੰਗੇ ਤਾਂ ਕੋਈ ਠੋਸ ਸਬੂਤ ਨਾ ਮਿਲਿਆ।ਇਸ ਮਗਰੋਂ ਪੁਲਿਸ ਨੇ ਇਹ ਰਕਮ ਜ਼ਬਤ ਕਰ ਲਈ ਹੈ।

Ropar: Police seized cash worth lakhs on violation of election code of conduct ਰੋਪੜ : ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ

ਜਿਸ ਤੋਂ ਬਾਅਦ ਰੋਪੜ ਪੁਲਿਸ ਨੇ ਇਸ ਮਾਮਲੇ ਨੂੰ ਅਗਲੇਰੀ ਜਾਂਚ ਲਈ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ ਹਾਲਾਂਕਿ ਇਹ ਪੈਸਾ ਚੋਣਾਂ 'ਚ ਵਰਤਿਆ ਜਾਣਾ ਸੀ ਜਾਂ ਨਹੀਂ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

-PTCNews

Related Post