ਰੋਪੜ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੱਖਾਂ ਰੁਪਏ ਲੈ ਕੇ ਫ਼ੌਜ 'ਚ ਭਰਤੀ ਕਰਵਾਉਣ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼

By  Jashan A January 19th 2019 07:02 PM -- Updated: January 19th 2019 07:05 PM

ਰੋਪੜ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੱਖਾਂ ਰੁਪਏ ਲੈ ਕੇ ਫ਼ੌਜ 'ਚ ਭਰਤੀ ਕਰਵਾਉਣ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼,ਰੋਪੜ: ਰੋਪੜ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਅੱਜ ਰੋਪੜ ਪੁਲਿਸ ਨੇ ਪੈਸਿਆਂ ਬਦਲੇ ਫ਼ੌਜ ਵਿੱਚ ਭਰਤੀ ਕਰਵਾਉਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 48 ਵਿਅਕਤੀਆਂ ਦੇ ਜਾਅਲੀ ਦਸਤਾਵੇਜ਼, 29 ਆਧਾਰ ਕਾਰਡ, 63 ਫ਼ਰਜ਼ੀ ਮੋਹਰਾਂ, ਅੱਠ ਲੱਖ ਰੁਪਏ, ਦੋ ਲੈਪਟਾਪ ਤੇ ਕਾਰ ਬਰਾਮਦ ਕੀਤੀ ਹੈ।

ropar ਰੋਪੜ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੱਖਾਂ ਰੁਪਏ ਲੈ ਕੇ ਫ਼ੌਜ 'ਚ ਭਰਤੀ ਕਰਵਾਉਣ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼

ਗਰੋਹ ਨਾਲ ਫ਼ੌਜ ਦੇ ਕਰਮਚਾਰੀਆਂ ਦੀ ਗੰਢਤੁੱਪ ਸੀ, ਜਿਸ ਨਾਲ ਉਹ ਭਰਤੀ ਨੇਪਰੇ ਚਾੜ੍ਹਦੇ ਸੀ।

ropar ਰੋਪੜ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੱਖਾਂ ਰੁਪਏ ਲੈ ਕੇ ਫ਼ੌਜ 'ਚ ਭਰਤੀ ਕਰਵਾਉਣ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਹਰਿਆਣਾ ਦੇ 150 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਚੁੱਕੇ ਹਨ। ਉਨ੍ਹਾਂ ਆਪਣੇ ਗੋਰਖਧੰਦੇ ਰਾਹੀਂ ਹੁਣ ਤਕ 26 ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਵੀ ਕਰਵਾ ਚੁੱਕੇ ਹਨ।ਪੁਲਿਸ ਵੱਲੋਂ ਜ਼ਬਤ ਕੀਤੀਆਂ ਮੁਹਰਾਂ ਵਿੱਚੋਂ ਐਸਐਚਓ ਤੋਂ ਲੈ ਕੇ ਤਹਿਸੀਲਦਾਰ ਤੇ ਕੌਂਸਲਰ ਸਰਪੰਚ ਆਦਿ ਦੀਆਂ ਹਨ। ਇਨ੍ਹਾਂ ਦੀ ਮਦਦ ਨਾਲ ਯੋਗੇਸ਼ ਗੈਂਗ ਨੌਜਵਾਨਾਂ ਦੇ ਜਾਅਲੀ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਤਿਆਰ ਕਰਦੇ ਸਨ।

ropar ਰੋਪੜ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੱਖਾਂ ਰੁਪਏ ਲੈ ਕੇ ਫ਼ੌਜ 'ਚ ਭਰਤੀ ਕਰਵਾਉਣ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼

ਪੁਲਿਸ ਨੇ ਮਾਮਲਾ ਦਰਜ ਕਰ ਆਰੋਪੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ।

-PTC News

Related Post