ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾਂ ਦੀ ਜੇਲ੍ਹ ਵਿੱਚ ਜਾਂਦੇ ਹੀ ਇੱਕ ਕੈਦੀ ਨੇ ਕੀਤੀ ਕੰਬਲ ਕੁੱਟ

By  Shanker Badra September 26th 2018 03:44 PM -- Updated: September 26th 2018 03:47 PM

ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾਂ ਦੀ ਜੇਲ੍ਹ ਵਿੱਚ ਜਾਂਦੇ ਹੀ ਇੱਕ ਕੈਦੀ ਨੇ ਕੀਤੀ ਕੰਬਲ ਕੁੱਟ:ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾਂ ਦਾ ਰੋਪੜ ਜੇਲ੍ਹ ਵਿੱਚ ਇੱਕ ਕੈਦੀ ਨੇ ਕੁਟਾਪਾ ਕਰ ਦਿੱਤਾ ਹੈ।ਜਿਸ ਤੋਂ ਬਾਅਦ ਨਿਸ਼ਾਂਤ ਸ਼ਰਮਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ।ਦੱਸ ਦਈਏ ਕਿ ਠੱਗੀ ਦੇ ਮਾਮਲੇ ਵਿੱਚ ਬੀਤੇ ਦਿਨੀਂ ਰੋਪੜ ਦੀ ਚੀਫ ਜਿਊਡੀਸ਼ਿਅਲ ਮੈਜਿਸਟਰੇਟ ਮਦਨ ਲਾਲ ਦੀ ਅਦਾਲਤ ਨੇ ਨਿਸ਼ਾਂਤ ਸ਼ਰਮਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ।ਇਸ ਤੋਂ ਬਾਅਦ ਜਦੋਂ ਨਿਸ਼ਾਂਤ ਸ਼ਰਮਾਂ ਜੇਲ੍ਹ ਪਹੁੰਚਿਆ ਤਾਂ ਜੇਲ੍ਹ ਵਿੱਚ ਜਾਂਦੇ ਹੀ ਉਸਦੀ ਸੇਵਾ ਹੋ ਗਈ ਹੈ।ਨਿਸ਼ਾਂਤ ਸ਼ਰਮਾਂ 'ਤੇ ਦੋਸ਼ ਹੈ ਕਿ ਅਖਬਾਰ ਵਿਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਸਸਤੇ ਰੇਤ 'ਤੇ ਗੱਡੀਆਂ ਵੇਚਣ ਦਾ ਝਾਂਸਾ ਦੇ ਕੇ ਉਹ ਲੋਕਾਂ ਨਾਲ ਠੱਗੀ ਮਾਰਦਾ ਸੀ।ਇਸ ਮਾਮਲੇ ਵਿੱਚ ਉਸਦੇ ਸਾਥੀ ਰਵੀ, ਵਿਕਾਸ ਅਤੇ ਰੋਹਿਤ ਭਗੌੜੇ ਹਨ।

ਜਾਣਕਾਰੀ ਅਨੁਸਾਰ ਦੋਸ਼ੀ ਨਿਸ਼ਾਂਤ ਸ਼ਰਮਾਂ ਨੇ ਹਿਸਾਰ ਦੇ ਇੱਕ ਵਿਅਕਤੀ ਨੂੰ ਪੁਰਾਣੀ ਕਾਰ ਵੇਚਣ ਦੇ ਇਰਾਦੇ ਨਾਲ ਠੱਗੀ ਦਾ ਸ਼ਿਕਾਰ ਬਣਾਇਆ ਸੀ।ਉਸਨੇ ਹਿਸਾਰ ਦੇ ਪਟੇਲ ਨਗਰ ਵਿਚ ਸੁੰਦਰ ਕਲੋਨੀ ਦੇ ਅਨਿਲ ਕੁਮਾਰ ਪੁੱਤਰ ਲਾਲ ਚੰਦ ਨੂੰ ਇਨੋਵਾ ਗੱਡੀ ਵੇਚਣ ਦਾ ਸੌਦਾ ਕੀਤਾ ਸੀ।ਨਿਸ਼ਾਂਤ ਸ਼ਰਮਾਂ ਨੇ 1 ਲੱਖ 85 ਹਜ਼ਾਰ ਰੁਪਏ ਅਡਵਾਂਸ ਲੈ ਕੇ ਵੀ ਕਾਰ ਉਨ੍ਹਾਂ ਦੇ ਨਾਮ ਨਹੀਂ ਕਰਵਾਈ ਸੀ।ਅਨਿਲ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਆਰੋਪੀਆਂ ਨੇ ਆਪਣੀ ਫਰਮ ਐਮ.ਕੇ. ਕੰਪਲੈਕਸ, ਨਜ਼ਦੀਕ ਸੰਨੀ ਇਨਕਲੇਵ ਖਰੜ ਦਾ ਪਤਾ ਦੇ ਕੇ ਇਸ਼ਤਿਹਾਰ ਦਿੱਤਾ ਕਿ ਉਨ੍ਹਾਂ ਦੇ ਕੋਲ ਇਨੋਵਾ ਅਤੇ ਸਕੋਡਾ ਕਾਰ ਸੈਕੇਂਡ ਹੈਂਡ ਵਿਕਰੀ ਲਈ ਉਪਲੱਬਧ ਹਨ।

ਉਨ੍ਹਾਂ ਨੇ ਕਾਰ ਲੈਣ ਵਾਲੇ ਗਾਹਕ ਅਨਿਲ ਕੁਮਾਰ ਨੂੰ ਕੁਰਾਲੀ ਵਿੱਚ ਇਨੋਵਾ ਕਾਰ ਦਿਖਾਈ ਅਤੇ ਅਡਵਾਂਸ ਰਾਸ਼ੀ ਲੈ ਲਈ ਸੀ।ਇਸ ਬਾਅਦ ਉਸ ਦੇ ਚੱਕਰ ਇਹ ਕਹਿ ਕੇ ਲਗਵਾਉਂਦੇ ਰਹੇ ਕਿ ਗੱਡੀ ਦਾ ਮਾਲਿਕ ਨਹੀਂ ਆਇਆ।ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਲਈ ਗਈ ਰਾਸ਼ੀ ਦਾ ਚੈਕ ਸੌਂਪ ਦਿੱਤਾ।ਜਦੋਂ ਉਹ ਚੈੱਕ ਲਗਾਇਆ ਤਾਂ ਚੈੱਕ ਬਾਊਂਸ ਹੋ ਗਿਆ।ਜਿਸ ਤੋਂ ਬਾਅਦ ਉਨ੍ਹਾਂ ਨੇ ਅਨਿਲ ਕੁਮਾਰ ਨੂੰ ਆਪਣੇ ਦਫਤਰ ਬੁਲਾ ਕੇ 15 ਹਜ਼ਾਰ ਦੇ ਕੇ ਦੋ ਦਿਨ ਬਾਅਦ ਆਉਣ ਲਈ ਕਿਹਾ।ਜਦੋਂ ਉਹ ਦੁਬਾਰਾ ਗਿਆ ਤਾਂ ਉਸ ਨੂੰ 20 ਹਜ਼ਾਰ ਰੁਪਏ ਦਿੱਤੇ ਅਤੇ ਧਮਕੀਆਂ ਦੇਣ ਲੱਗੇ ਕਿ ਹੁਣ ਦੁਬਾਰਾ ਇੱਥੇ ਆਇਆ ਤਾਂ ਜਾਨੋਂ ਮਾਰ ਦੇਣਗੇ।ਇਸ ਤੋਂ ਬਾਅਦ ਅਨਿਲ ਕੁਮਾਰ ਨੇ ਐਫ.ਆਈ.ਆਰ ਦਰਜ ਕਰਵਾਈ।ਬੀਤੇ ਦਿਨੀਂ ਰੂਪਨਗਰ ਦੇ ਚੀਫ ਜਿਊਡੀਸ਼ਿਅਲ ਮੈਜਿਸਟਰੇਟ ਮਦਨ ਲਾਲ ਨੇ ਦੋਸ਼ੀ ਨਿਸ਼ਾਂਤ ਸ਼ਰਮਾ ਨੂੰ 4 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।

-PTCNews

Related Post