ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਨੰਨ੍ਹੇ ਮਹਿਮਾਨ ਦਾ ਨਾਮ ਰੱਖਿਆ ‘GAURIK', ਪੜ੍ਹੋ ਕੀ ਹੈ ਇਸ ਦਾ ਮਤਲਬ

By  Jashan A March 7th 2019 04:54 PM

ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਨੰਨ੍ਹੇ ਮਹਿਮਾਨ ਦਾ ਨਾਮ ਰੱਖਿਆ ‘GAURIK', ਪੜ੍ਹੋ ਕੀ ਹੈ ਇਸ ਦਾ ਮਤਲਬ,ਬੀਤੇ ਦਿਨ ਪੰਜਾਬੀ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਨੂੰ ਪਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਹੈ। ਜਿਸ ਦੀ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨੰਨ੍ਹੇ ਮਹਿਮਾਨ ਦੀ ਤਸਵੀਰ ਪਾ ਕੇ ਸਾਂਝੀ ਕੀਤੀ।

ਰੋਸ਼ਨ ਪ੍ਰਿੰਸ ਨੇ ਇਸ ਨੰਨ੍ਹੇ ਮਹਿਮਾਨ ਦਾ ਨਾਮ ਗੌਰਿਕ ਰੱਖ ਦਿੱਤਾ ਹੈ। ਜਿਸ ਦੀ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ। ਉਹਨਾਂ ਤਸਵੀਰ ਦੇ ਹੇਠਾਂ ਲਿਖਿਆ ਹੈ ਕਿ “Brothers and sisters are as close as hands and feet & Not always eye to eye, but always heart to heart."ਇੰਟਰਨੈਟ ਤੇ ਉਪਲਬਧ ਜਾਣਕਾਰੀ ਅਨੁਸਾਰ, ਗੌਰਿਕ ਦਾ ਅਰਥ ਹੈ ਭਗਵਾਨ ਗਣੇਸ਼।

ਜ਼ਿਕਰਯੋਗ ਹੈ ਕਿ ਰੋਸ਼ਨ ਪ੍ਰਿੰਸ “ਗੁਜ਼ਾਰਿਸ਼ਾਂ”, “ਬਸ ਤੂੰ”. “ਦਿਲ ਡਰਦਾ”, “ਬੈਕ ਟੂ ਭੰਗੜਾ”, “ਇੱਕ ਹੋਰ ਮਿਸਟਰ ਪੇਂਡੂ”, “ਸਲੂਨ ਗਲੋਜ਼”, “ਤੇਰਾ ਯਾਰ ਬੋਲਦਾ”, “ਡਿਸਟ੍ਰਿਕ”,”ਮਿਸਟਰ ਪੇਂਡੂ”ਕ, “ਦੋ ਘੁੱਟ” ਜਿਹੇ ਗਾਣੇ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ।

-PTC News

Related Post