ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ

By  Shanker Badra February 2nd 2019 03:45 PM

ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ:ਰੂਪਨਗਰ : ਰੂਪਨਗਰ ਵਿੱਚ ਇੱਕ ਆਲਟੋ ਕਾਰ ਵਿੱਚੋ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ।

Rupnagar Morinda police Alto car 22.500 KG Drug Powder Recovered ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ

ਰੂਪਨਗਰ ਦੇ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਸਵੱਪਨ ਸ਼ਰਮਾ ਦੀਆਂ ਹਦਾਇਤਾ ਮੁਤਾਬਿਕ ਜ਼ਿਲੇ ਵਿੱਚ ਨਸ਼ਿਆਂ ਖਿਲਾਫ ਵਿੱਢੀ ਹੋਈ ਵਿਸੇਸ਼ ਮੁਹਿੰਮ ਤਹਿਤ ਮੋਰਿੰਡਾ ਥਾਣਾ ਸਦਰ ਨੂੰ ਵੱਡੀ ਪ੍ਰਾਪਤੀ ਮਿਲੀ ਹੈ।ਮੋਰਿੰਡਾ ਪੁਲਿਸ ਨੇ ਨਾਕੇ ਦੌਰਾਨ ਇੱਕ ਆਲਟੋ ਕਾਰ 'ਚੋਂ 22ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।

Rupnagar Morinda police Alto car 22.500 KG Drug Powder Recovered ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ

ਇਸ ਸਬੰਧੀ ਚਮਕੌਰ ਸਾਹਿਬ ਦੇ ਡੀ.ਐਸ.ਪੀ ਨਵਰੀਤ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਐਸ.ਆਈ ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਸਦਰ ਵੱਲੋਂ ਮੁਖਬਰੀ ਮਿਲਣ 'ਤੇ ਨਾਕੇ ਦੌਰਾਨ ਇੱਕ ਆਲਟੋ ਕਾਰ ਨੂੰ ਰੋਕਿਆ ਗਿਆ, ਜਿਸ ਦੀ ਤਲਾਸੀ ਦੌਰਾਨ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ।

Rupnagar Morinda police Alto car 22.500 KG Drug Powder Recovered ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ

ਉਨ੍ਹਾਂ ਨੇ ਦੱਸਿਆ ਕਿ ਕਾਰ ਡਰਾਇਵਰ ਦੀ ਪਛਾਣ ਕੁਲਵਿੰਦਰ ਪੁੱਤਰ ਸਨਤਾਮ ਸਿੰਘ ਵਾਸੀ ਆਸੰਦ, ਜ਼ਿਲ੍ਹਾ ਕਰਨਾਲ ਹਰਿਆਣਾ ਵੱਜੋ ਹੋਈ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

-PTCNews

Related Post