ਢਾਬੇ 'ਤੇ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਪਿਆ ਪੁਲਿਸ ਦਾ ਛਾਪਾ, 8 ਕੁੜੀਆਂ ਅਤੇ 4 ਵਿਅਕਤੀ ਕਾਬੂ

By  Shanker Badra February 26th 2021 10:58 AM

ਰੂਪਨਗਰ : ਰੂਪਨਗਰ ਪੁਲਿਸ ਨੇ ਪਿੰਡ ਅਲੀਪੁਰ ਵਿਖੇ ਕੌਮੀ ਮਾਰਗ 'ਤੇ ਸਥਿਤ ਇਕ ਢਾਬੇ 'ਤੇ ਰੇਡ ਕਰ ਕੇ ਕਥਿਤ ਤੌਰ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ ਕੀਤਾ ਹੈ। ਇਸ ਦੌਰਾਨ ਪੁਲਿਸ ਨੇ 8 ਕੁੜੀਆਂ ਅਤੇ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇਹੋਟਲ ਚਲਾਉਣ ਵਾਲੀ ਔਰਤ ਮੌਕੇ ਤੋਂ ਫਰਾਰ ਹੈ।

Rupnagar : Police bust sex racket at Dhaba , 8 girls and 4 men arrested ਢਾਬੇ 'ਤੇ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਪਿਆ ਪੁਲਿਸ ਦਾ ਛਾਪਾ, 8 ਕੁੜੀਆਂ ਅਤੇ 4 ਵਿਅਕਤੀ ਕਾਬੂ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਮੋਰਚੇ ਦੇ ਤਿੰਨ ਮਹੀਨੇ ਪੂਰੇ ਹੋਣ 'ਤੇ ਕਿਸਾਨਾਂ ਵੱਲੋਂ ਅੱਜ ਮਨਾਇਆ ਜਾਵੇਗਾ 'ਯੁਵਾ ਕਿਸਾਨ ਦਿਵਸ'

ਡੀ.ਐੱਸ.ਪੀ.(ਡੀ.) ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਕਿ ਇਕ ਔਰਤ ਢਾਬਾ ਕਿਰਾਏ 'ਤੇ ਲੈ ਕੇ ਆਪਣੇ ਮੈਨੇਜਰ ਨਾਲ ਰਲ ਕੇ ਦੇਹ ਵਪਾਰ ਦਾ ਧੰਦਾ ਕਰਦੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਏ.ਐੱਸ.ਆਈ. ਕਮਲ ਕਿਸ਼ੋਰ ਨੂੰ ਫਰਜ਼ੀ ਗਾਹਕ ਬਣਾ ਕੇ ਸਿਵਲ ਵਰਦੀ 'ਚ ਭੇਜਿਆ , ਜਿਨ੍ਹਾਂ ਨੇ ਕਾਊਂਟਰ 'ਤੇ ਬੈਠੇ ਮੈਨੇਜਰ ਨਾਲ ਗੱਲਬਾਤ ਕਰਕੇ 'ਨੰਬਰੀ ਨੋਟ' ਉਸ ਦੇ ਹਵਾਲੇ ਕਰ ਕੇ ਇਸ਼ਾਰਾ ਕੀਤਾ।

Rupnagar : Police bust sex racket at Dhaba , 8 girls and 4 men arrested ਢਾਬੇ 'ਤੇ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਪਿਆ ਪੁਲਿਸ ਦਾ ਛਾਪਾ, 8 ਕੁੜੀਆਂ ਅਤੇ 4 ਵਿਅਕਤੀ ਕਾਬੂ

ਜਿਸ ਉਪਰੰਤ ਉਨ੍ਹਾਂ ਵੱਲੋਂ ਲੇਡੀ ਪੁਲਸ ਸਮੇਤ ਹੋਟਲ 'ਚ ਰੇਡ ਕੀਤੀ, ਜਿਸ ਦੌਰਾਨ ਤਿੰਨ ਕਮਰਿਆਂ 'ਚੋਂ ਕਥਿਤ ਤੌਰ 'ਤੇ ਤਿੰਨ ਜੋੜੇ ਇਤਰਾਜਯੋਗ ਹਾਲਤ 'ਚ ਮਿਲੇ ਅਤੇ ਪੰਜ ਲੜਕੀਆਂ ਹਾਲ ਕਮਰੇ 'ਚ ਗਾਹਕ ਦਾ ਇੰਤਜਾਰ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਹੋਟਲ ਚਲਾਉਣ ਵਾਲੀ ਔਰਤ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਈ।

ਪੜ੍ਹੋ ਹੋਰ ਖ਼ਬਰਾਂ : ਤਿੰਨ ਹਫ਼ਤਿਆਂ 'ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

Bharat Bandh on 26 Feb : Protest against rising fuel prices, GST , commercial markets to remain shut ਢਾਬੇ 'ਤੇ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਪਿਆ ਪੁਲਿਸ ਦਾ ਛਾਪਾ, 8 ਕੁੜੀਆਂ ਅਤੇ 4 ਵਿਅਕਤੀ ਕਾਬੂ

ਪੁਲਿਸ ਵੱਲੋਂ 8 ਲੜਕੀਆਂ ਅਤੇ ਹੋਟਲ ਮੈਨੇਜਰ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ਤੋਂ ਇਲਾਵਾ ਮੌਕੇ 'ਤੇ ਹੋਟਲ ਚਲਾਉਣ ਵਾਲੀ ਔਰਤ ਦੀ ਕਾਰ ਨੂੰ ਬਤੌਰ ਸਬੂਤ ਕਬਜ਼ੇ 'ਚ ਲੈ ਕੇ ਇਮੋਰਲ ਟ੍ਰੈਫਿਕ ਅਧੀਨ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ 'ਚ ਇੰਸਪੈਕਟਰ ਕੁਲਬੀਰ ਸਿੰਘ ਮੁੱਖ ਥਾਣਾ ਅਫਸਰ ਥਾਣਾ ਸਦਰ ਰੂਪਨਗਰ, ਏ.ਐੱਸ.ਆਈ. ਗੁਰਚੈਨ ਸਿੰਘ, ਜਸਮੇਰ ਸਿੰਘ,ਏ. ਐੱਸ. ਆਈ. ਇੰਦਰਜੀਤ ਸਿੰਘ, ਐੱਚ. ਸੀ. ਸੁੱਚਾ ਸਿੰਘ ਵੀ ਸ਼ਾਮਲ ਸਨ।

-PTCNews

Related Post