SAARC ਵਿਦੇਸ਼ ਮੰਤਰੀਆਂ ਦੀ ਬੈਠਕ ਰੱਦ, ਤਾਲਿਬਾਨ ਨੂੰ ਸ਼ਾਮਿਲ ਕਰਨ ਦੀ ਪਾਕਿਸਤਾਨ ਦੀ ਚਾਲ ਨਾਕਾਮ

By  Riya Bawa September 22nd 2021 10:19 AM -- Updated: September 22nd 2021 11:38 AM

SAARC meet 2021: ਅਫ਼ਗਾਨਿਸਤਾਨ 'ਚ ਤਾਲਿਬਾਨ ਸ਼ਾਸਨ ਦਾ ਸਮਰਥਨ ਕਰ ਰਹੇ ਪਾਕਿਸਤਾਨ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਚਾਹੁੰਦਾ ਸੀ ਕਿ ਨਵੀਂ ਤਾਲਿਬਾਨ ਸਰਕਾਰ (ਤਾਲਿਬਾਨ) ਨੂੰ ਦੱਖਣੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਸਾਰਕ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਜੋ ਉਸ ਨੂੰ ਸਹਿਯੋਗੀ ਮਿਲ ਸਕਣ, ਪਰ ਇਹੋ ਜਿਹਾ ਨਹੀਂ ਹੋ ਸਕਿਆ । ਸੂਤਰਾਂ ਦਾ ਕਹਿਣਾ ਹੈ ਕਿ ਸਿਰਫ ਭਾਰਤ ਹੀ ਨਹੀਂ ਬਲਕਿ ਕਈ ਹੋਰ ਦੇਸ਼ਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਅਤੇ ਆਖਰਕਾਰ ਇਹ ਮੀਟਿੰਗ ਰੱਦ ਕਰ ਦਿੱਤੀ ਗਈ। ਤਾਲਿਬਾਨ ਦੀ ਨਵੀਂ ਸਰਕਾਰ ਨੂੰ ਬਹੁਤੇ ਦੇਸ਼ਾਂ ਨੇ ਮਾਨਤਾ ਨਹੀਂ ਦਿੱਤੀ ਹੈ।

ਦਰਅਸਲ ਸਾਰਕ ਵਿਦੇਸ਼ ਮੰਤਰੀਆਂ ਦੀ ਸਾਲਾਨਾ ਬੈਠਕ ਦਾ ਆਯੋਜਨ ਆਦਾਮੀ 25 ਸਤੰਬਰ ਨੂੰ ਹੋਣਾ ਸੀ। ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਕੀ ਮੈਂਬਰ ਦੇਸ਼ਾਂ ਨੇ ਤਾਲਿਬਾਨ ਸ਼ਾਸਨ ਨੂੰ ਬੈਠਕ 'ਚ ਅਫ਼ਗਾਨਿਸਤਾਨ ਦੀ ਨੁਮਾਂਇੰਦਗੀ ਕਰਨ ਦੀ ਇਜਾਜ਼ਤ ਦੇਣ ਦੇ ਪਾਕਿਸਤਾਨ ਦੀ ਅਪੀਲ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੀਤੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਬੈਠਕ ਦਾ ਆਯੋਜਨ ਆਨਲਾਈਨ ਮਾਧਿਅਮ ਜ਼ਰੀਏ ਕੀਤਾ ਗਿਆ ਸੀ।

ਦੱਖਣੀ ਏਸ਼ੀਆਈ ਖੇਤਰੀ ਸਹਿਯੋਗ (SAARC) ਮੰਤਰੀ ਪਰਿਸ਼ਦ ਦੀ ਅਣਅਧਿਕਾਰਤ ਬੈਠਕ 25 ਸਤੰਬਰ ਨੂੰ ਨਿਊਯਾਰਕ 'ਚ ਵਿਅਕਤੀਗਤ ਤੌਰ 'ਤੇ ਹੋਣੀ ਸੀ। ਹਾਲਾਂਕਿ ਨੇਪਾਲੀ ਵਿਦੇਸ਼ ਮੰਤਰਾਲੇ ਨੇ ਇਕ ਵਿਗਿਆਪਨ ਜਾਰੀ ਕਰਦਿਆਂ ਕਿਹਾ ਕਿ ਸਾਰੇ ਮੈਂਬਰ ਸੂਬਿਆਂ ਤੋਂ ਸਹਿਮਤੀ ਦੀ ਕਮੀ ਕਾਰਨ ਬੈਠਕ ਰੱਦ ਕਰ ਦਿੱਤੀ ਗਈ ਸੀ।

Related Post