ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਸਜ਼ਾਵਟ

By  Shanker Badra October 24th 2018 09:33 PM -- Updated: October 24th 2018 09:59 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਸਜ਼ਾਵਟ:ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਚੱਲਦਿਆਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜ਼ਾਵਟ ਵੀ ਸ਼ੁਰੂ ਕੀਤੀ ਗਈ ਹੈ।Sri Guru Ramdas Prakash Purab Sri Harmandir Sahib Events Started ਫੁੱਲਾਂ ਦੀ ਸਜ਼ਾਵਟ ਆਰੰਭ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ, ਸਕੱਤਰ ਦਿਲਜੀਤ ਸਿੰਘ ਬੇਦੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਤੇ ਹੋਰ ਮੌਜੂਦ ਸਨ।Sri Guru Ramdas Prakash Purab Sri Harmandir Sahib Events Startedਡਾ. ਰੂਪ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਜਾ ਰਹੀ ਇਹ ਫੁੱਲਾਂ ਕੀਤੀ ਜਾ ਰਹੀ ਸਜ਼ਾਵਟ ਲਈ ਵਰਤੇ ਜਾਣ ਵਾਲੇ ਫੁੱਲਾਂ ਵਿਚ ਕੁੱਝ ਵਿਦੇਸ਼ੀ ਅਤੇ ਕੁੱਝ ਦੇਸੀ ਫੁੱਲ ਹੋਣਗੇ।Sri Guru Ramdas Prakash Purab Sri Harmandir Sahib Events Startedਉਨ੍ਹਾਂ ਦੱਸਿਆ ਕਿ ਐਨਥੋਡੀਅਮ, ਔਰਕਿੰਡ, ਲਿੱਲੀ, ਕਾਰਨੇਸ਼ਨ, ਡੇਜ਼ੀ, ਗਰੀਨ ਲੀਵਸ, ਕਲੀ, ਗੁਲਦੋਦੀ, ਗੁਲਾਬ, ਮੋਗਰਾ ਆਦਿ ਕਿਸਮਾਂ ਦੇ ਫੁੱਲ ਸਿੰਘਾਪੁਰ, ਥਾਈਲੈਂਡ, ਮਲੇਸ਼ੀਆ, ਬੈਂਗਲੋਰ, ਮੁੰਬਈ, ਕਲਕੱਤਾ, ਪੂਨਾ ਅਤੇ ਦਿੱਲੀ ਆਦਿ ਤੋਂ ਮੰਗਵਾਏ ਗਏ ਹਨ।Sri Guru Ramdas Prakash Purab Sri Harmandir Sahib Events Startedਡਾ. ਰੂਪ ਸਿੰਘ ਅਨੁਸਾਰ ਫੁੱਲਾਂ ਦੀ ਸਜਾਵਟ ਦੀ ਸੇਵਾ ਮੁੰਬਈ ਨਿਵਾਸੀ ਇਕਬਾਲ ਸਿੰਘ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਅਤੇ ਇਸ ਕਾਰਜ ਲਈ ਇੱਕ ਸੌ ਕਾਰੀਗਰ ਅਤੇ ਸੌ ਸੇਵਾਦਾਰ ਲੱਗੇ ਹੋਏ ਹਨ।

-PTCNews

Related Post