ਕਾਰਗਿਲ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ: ਰਾਜੂ ਖੰਨਾ

By  Jashan A July 26th 2021 03:22 PM

ਅਮਲੋਹ: ਕਾਰਗਿਲ (Kargil) 'ਚ ਪਾਕਿਸਤਾਨ ਫੌਜ਼ ਨਾਲ 1999 'ਚ ਲੜਾਈ ਲੜਦੇ ਹੋਏ ਸ਼ਹੀਦ ਹੋਏ ਲਗਭਗ 250 ਦੇ ਕਰੀਬ ਜਵਾਨਾਂ ਨੂੰ ਅੱਜ ਕਾਰਗਿਲ ਵਿਜੈ ਦਿਵਸ (Kargil Vijay Diwas) ਮੌਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕਾਰਗਿਲ ਸ਼ਹੀਦ ਗੁਰਬਖਸ਼ ਸਿੰਘ ਲਾਡੀ (Kargil Saheed) ਨੂੰ ਵੀ ਸ੍ਰੀ ਫਤਿਹਗੜ੍ਹ ਸਾਹਿਬ (Sri Fatehgarh Sahib) ਦੇ ਪਿੰਡ ਭੱਦਲਥੂਹਾ ਵਿਖੇ ਕਾਰਗਿਲ ਸ਼ਹੀਦ ਗੁਰਬਖਸ਼ ਸਿੰਘ ਲਾਡੀ ਨੂੰ ਉਹਨਾਂ ਦੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ (Gurpreet Singh Raju Khanna) ਨੇ ਜਿਥੇ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਕਾਰਗਿਲ ਸ਼ਹੀਦ ਗੁਰਬਖਸ਼ ਸਿੰਘ ਲਾਡੀ ਨੂੰ ਫੁੱਲ ਮਾਲਾਵਾ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ। ਉਥੇ ਉਹਨਾਂ ਸਹੀਦ ਗੁਰਬਖਸ਼ ਸਿੰਘ ਲਾਡੀ ਦੇ ਪਿਤਾ ਅਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।

ਹੋਰ ਪੜ੍ਹੋ: ਕਾਰਗਿਲ ਵਿਜੇ ਦਿਵਸ : ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਦਿੱਗਜਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸ਼ਹੀਦ ਕਿਸੇ ਇੱਕ ਪਰਿਵਾਰ ਨਾਲ ਸਬੰਧਤ ਨਹੀਂ ਹੁੰਦੇ, ਸਗੋਂ ਉਹ ਦੇਸ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ।

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਸਮੂਹ ਨਾਗਰਿਕਾਂ ਨੂੰ ਆਪਣੇ ਦੇਸ਼ ਪ੍ਰਤੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸ਼ਹੀਦ ਸੈਨਿਕਾਂ ਦੀ ਬੇਮਿਸਾਲ ਕੁਰਬਾਨੀ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਯੂਥ ਵਿੱਚ ਸੈਨਾਂ ਪ੍ਰਤੀ ਜੋਸ਼ ਭਰਿਆ ਜਾ ਸਕੇ।

-PTC News

Related Post