ਸਰਕਾਰ ਦੀਆਂ ਤਜਵੀਜ਼ਾਂ ਰੱਦ ਕਰਨ 'ਤੇ ਅਕਾਲੀ ਦਲ ਨੇ ਕੀਤੀ ਕਿਸਾਨਾਂ ਦੇ ਫੈਸਲੇ ਦੀ ਹਮਾਇਤ

By  Jagroop Kaur December 9th 2020 09:36 PM -- Updated: December 9th 2020 09:37 PM

ਚੰਡੀਗੜ੍ਹ, 9 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਸਰਕਾਰ ਨੁੰ ਅਪੀਲ ਕੀਤੀ ਕਿਉਹ ਦੇਸ਼ ਦੇ ਮਾਸੂਮ ਕਿਸਾਨਾਂ ਨਾਲ ਖੇਡਾਂ ਖੇਡਣੀਆਂ ਬੰਦ ਕਰੇ ਅਤੇ ਤੁਰੰਤ ਤੇ ਬਿਨਾਂ ਸ਼ਰਤ ਤਿੰਨ ਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਪ੍ਰਵਾਨ ਕਰੇ।ਅਕਾਲੀ ਦਲ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਭਾਰਤ ਸਰਕਾਰ ਦੀਆਂ ਤਜਵੀਜ਼ਾਂ ਰੱਦ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇਕਿਹਾ ਕਿ ਇਹ ਤਜਵੀਜ਼ਾਂ ਹੋਰ ਕੁਝ ਨਹੀਂ ਬਲਕਿ ਧਿਆਨ ਵੰਡਾਊ ਤਰਕੀਬਾਂ ਹਨ ਜਿਹਨਾਂ ਨੂੰ ਕਿਸਾਨਾ ਨੇ ਰੱਦ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਅਸੀਂ ਹਰ ਮਾਮਲੇ ਵਿਚ ਤੇ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਹਾਂ।

Farmer meeting amid Farmers Protest against farm laws 2020: Farmers rejected proposal and decided that protests across nation would continue.ਇਥੇ ਜਾਰੀ ਕੀਤੇ ਇਕ ਬਿਆਨ ਵਿਚਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹਨਾਂਤਜਵੀਜ਼ਾਂ ਵਿਚ ਕੁਝ ਵੀ ਨਵਾਂ ਨਹੀ ਂਹੈ। ਉਹਨਾਂ ਕਿਹਾ ਕਿ ਅਸਲ ਵਿਚ ਇਹ ਤਜਵੀਜ਼ਾਂ ਤਿੰਨ ਖੇਤੀ ਕਾਨੂੰਨ ਵਾਂਗ ਹੀ ਹਨ ਜੋ ਅਕਾਲੀ ਦਲ ਨੇ ਕਿਸਾਨਾਂ ਦਾ ਸਾਥ ਦੇਣ ਲਈ ਐਨ ਡੀ ਏ ਛੱਡਣ ਵੇਲੇ ਰੱਦ ਕੀਤੀਆਂ ਸਨ। ਮਜੀਠੀਆ ਨੇ ਕਿਹਾ ਕਿ ਇਹਬਹੁਤ ਹੀ ਤਰਸਯੋਗ ਹੈ ਕਿ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਕੜਾਕੇ ਦੀ ਠੰਢ ਵਿਚ ਆਪਣੇ ਪਰਿਵਾਰਾਂ ਜਿਹਨਾਂ ਵਿਚ 14 ਦਿਨ ਛੋਟਾ ਬੱਚਾ ਅਤੇ ਬਜ਼ੁਰਗ ਵੀ ਸ਼ਾਮਲ ਹਨ, ਦੇ ਨਾਲ ਰਲ ਕੇ ਆਪਣੇ ਹੱਕਾਂ ਦੀਵੱਡੀ ਲੜਾਈ ਲੜ ਰਿਹਾ ਹੈ।

Farmers Protest: Shiromani Akali Dal leader Bikram Majithia urged the Govt to stop playing games with farmers and withdraw farm laws 2020.

ਸਰਕਾਰ ਨੂੰ ਆਪਣੀ ਅੜਵਾਈ ਛੱਡ ਕੇਕਿਸਾਨਾਂ ਦੀ ਗੱਲ ਸੁਣਨ ਅਤੇ ਬਿਨਾਂ ਸ਼ਰਤ ਉਹਨਾਂ ਦੀਆਂ ਮੰਗ ਮੰਨਣ ਲਈ ਆਖਦਿਆਂ ਸ੍ਰੀ ਮਜੀਠੀਆ ਨੇਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇਹ ਐਕਟ ਕਿਸਾਨਾਂ ਦੀ ਭਲਾਈ ਲਈ ਹਨ ਪਰ ਜਦੋਂ ਕਿਸਾਨ ਹੀ ਨਹੀਂ ਚਾਹੁੰਦਾ ਕਿ ਇਹ ਕਾਨੂੰਨ ਤਾਂ ਫਿਰ ਬਿਨਾਂ ਤਰਕ, ਗਲਤ ਤੇ ਗੈਰ ਲੋਕਤਰੀਕੇ ਇਹ ਕਾਨੂੰਨ ਕਿਸਾਨਾਂ ਸਿਰ ਕਿਉਂ ਮੜ੍ਹੇ ਜਾਣ।

Farmer Protest

ਅਕਾਲੀ ਦਲ ਦੇ ਸੀਨੀਅਰ ਆਗੂ ਨੇ ਇਸ ਗੱਲ 'ਤੇ ਗੰਭੀਰ ਚਿੰਤਾ ਪ੍ਰਗਟਾਈ ਕਿ ਕਿਵੇਂਸਾਡੇ ਦੇਸ਼ ਦੀ ਨਰਮ ਤੇ ਸਭਿਅਕ ਸਾਖ਼ ਸਰਕਾਰ ਦੀਆਂ ਸ਼ਾਂਤੀਪੂਰਨ ਅੰਦੋਲਨਾਂ ਦੇ ਟਾਕਰੇ ਲਈ ਦਮਨਕਾਰੀਨੀਤੀਆਂ ਅਪਣਾਉਣ ਕਾਰਨ ਮਿੱਟੀ ਵਿਚ ਮਿਲ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲਹੈ ਕਿ ਸੰਯੁਕਤ ਰਾਸ਼ਟਰ ਸਮੇਤ ਦੁਨੀਆਂ ਭਰ ਦੇ ਲੋਕਾਂ ਅਤੇ ਸੰਸਥਾਵਾਂ ਨੇ ਸਾਡੇ ਬਹਾਦਰ ਵੀ ਕਸੂਤੇ ਫਸੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਉਹਨਾਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ ਪਰ ਸਾਡੀ ਆਪਣੀ ਚੁਣੀ ਹੋਈ ਸਰਕਾਰ ਸਾਡੀ ਪੀੜਾ ਤੇ ਤਕਲੀਫਾਂ ਪ੍ਰਤੀ ਬੇਦਰਦ ਬਣੀ ਹੋਈ ਹੈ।

Farmers reject Centre's proposal on farm laws 2020, boycott tomorrow's meeting: Sources

ਉਹਨਾਂ ਕਿਹਾ ਕਿ ਅੰਨਦਾਤਾ ਦੀ ਬਿਆਨ ਨਾ ਕੀਤੇ ਜਾ ਸਕਣ ਵਾਲੀ ਪੀੜਾ ਇੰਨੀ ਦਲੇਰਾਨਾ ਤਸਵੀਰ ਪੇਸ਼ ਕਰਦੀ ਹੈ ਕਿ ਉਹ ਬੇਦਿਲ ਦੁਸ਼ਮਣਾਂ ਦੇਦਿਲਾਂ ਵਿਚ ਵੀ ਤਰਸ ਲਿਆ ਸਕਦੀ ਹੈ।

Center's proposal reaches farmer leaders, meeting begins at Singhu border to brainstorm on proposal

ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਦੀ ਆਪਣੇ ਹੀ ਲੋਕਾਂ ਪ੍ਰਤੀ ਬੇਰੁਖੀ ਅਤੇ ਅਮੀਰ ਕਾਰਪੋਰੇਟ ਘਰਾਣਿਆਂ ਲਈ ਪਿਆਰ ਤੇ ਤਰਜੀਹ ਨੇ ਬਸਤੀਵਾਦੀ ਸ਼ਾਸਨ ਚੇਤੇ ਕਰਵਾਦਿੱਤਾ ਹੈ। ਉਹਨਾਂ ਕਿਹਾ ਕਿ ਵੱਡੀ ਤਕਲੀਫ ਤਾਂ ਇਹਹੈ ਕਿ ਅੱਜ ਦੇ ਸਾਡੇ ਸ਼ਾਸ਼ਕਾਂ ਕਰ ਕੇ ਨਾ ਕਿ ਵਿਦੇਸ਼ੀਆਂ ਕਰ ਕੇ ਸਾਨੂੰ ਸਾਡੇ ਆਪਣੇ ਚੁਣੇ ਪ੍ਰਤੀਨਿਧਤਹੀ ਇਸਦਾ ਕਾਰਨ ਹਨ। ਉਹਨਾਂ ਕਿਹਾ ਕਿ ਲੋਕਉਹਨਾਂ ਦੀ ਚੋਣ ਕਰਦੇ ਹਨ ਅਤੇ ਆਸ ਕਰਦੇ ਹਨ ਕਿਸਰਕਾਰਾਂ ਉਹਨਾਂ ਦੇ ਮਸਲੇ ਹੱਲ ਕਰਨਗੀਆਂ ਜਿਵੇਂ ਕਿ ਆਮ ਤੌਰ 'ਤੇ ਪਰਿਵਾਰਾਂ ਵਿਚ ਮਾਪੇ ਕਰਦੇ ਹਨ। ਉਹਨਾਂ ਕਿਹਾ ਕਿ ਮੰਦੇ ਭਾਗਾਂ ਨੁੰ ਮਾਪਿਆਂ ਨੇ ਹੀ ਆਪਣੇ ਬੱਚਿਆਂ ਖਿਲਾਫ ਨਿਰਦਈਅਤਾ ਤੇ ਬੇਦਿਲੀ 'ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਕਹਿ ਦਿੱਤੀ ਹੈ।

Bathinda triple murder case: In a shocking incident, three family members were reportedly killed at Kamla Nehru Colony in Bathinda.

ਅਕਾਲੀ ਆਗੂ ਨੇ ਹਰਿਆਣਾ ਦੇ ਲੋਕਾਂ ਖਾਸ ਤੌਰ 'ਤੇ ਕਿਸਾਨਾਂ ਵੱਲੋਂ ਪੰਜਾਬੀ ਕਿਸਾਨਾਂ ਨਾਲ ਪ੍ਰਗਟਾਈ ਗਈ ਇਕਜੁੱਟਤਾ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ  ਹਰਿਆਣਾ ਦੇ ਲੋਕਾਂ ਨੇ ਖੱਟਰ ਸਰਕਾਰ ਦੇ ਜਵਾਬ ਦਾ ਠੋਕਵਾਂ ਮੋੜਵਾਂ ਜਵਾਬ ਦਿੱਤਾ ਹੈ ਜਦਕਿ ਖੱਟਰ ਸਰਕਾਰ ਪੰਜਾਬ ਅਤੇਹਰਿਆਣਾ ਵਿਚਾਲੇ ਸ਼ੱਕ,ਨਫਰਤ ਤੇ ਵੰਡ ਪਾਊ ਬੀਜ ਬੀਜਣਾ ਚਾਹੁੰਦੀ ਸੀ। ਉਹਨਾਂ ਕਿਹਾ ਕਿ ਅਸੀਂ ਪੰਜਾਬਵਿਚ ਹਮੇਸ਼ਾ ਹੀ ਤੁਹਾਨੂੰ ਹਰਿਆਣਵੀ ਭਰਾਵਾਂ ਨੁੰ ਸਾਂਝੇ ਦੁਸ਼ਮਣ ਖਿਲਾਫ ਇਕਜੁੱਟ ਹੋ ਕੇ ਟਾਕਰਾ ਕਰਨ ਤੇ ਹਰਾਉਣ ਵਾਸਤੇ ਤੁਹਾਡੇ ਨਾਲ ਡਟੇ ਰਹਾਂਗੇ। ਉਹਨਾਂ ਕਿਹਾ ਕਿ ਹਰਿਆਣਵੀ ਲੋਕਾਂ ਖਾਸ ਤੌਰ 'ਤੇ ਹਰਿਆਣਵੀ ਕਿਸਾਨਾਂ ਵੱਲੋਂ ਨਿਭਾਈ ਭੂਮਿਕਾ ਵੱਲੋਂ ਇਸ ਲੋੜ ਮੌਕੇ ਨਿਭਾਈ ਭੂਮਿਕਾ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਅਕਾਲੀ ਆਗੂ ਨੇ ਸ਼ਾਂਤੀਪੂਰਨ ਤੇ ਪੂਰੀ ਤਰ੍ਹਾਂ ਨਿਹੱਥੇ ਕਿਸਾਨਾਂ ਖਿਲਾਫ ਸ੍ਰੀ ਖੱਟਰ ਦੀਆਂ ਹਦਾਇਤਾਂ 'ਤੇ ਸਰਕਾਰ ਵੱਲੋਂ ਦਮਨਕਾਰੀ ਨੀਤੀਆਂ ਅਪਣਾਉਣ ਦੀ ਵੀ ਨਿਖੇਧੀ ਕੀਤੀ।

Related Post