ਸਬਜ਼ੀ ਲਿਆਉਣ ਦੇ ਬਹਾਨੇ ਚਾਰ ਸਾਲਾ ਬੱਚੀ ਨਾਲ ਜ਼ਬਰ ਜਨਾਹ , ਬੱਚੀ ਦੀ ਵਿਗੜੀ ਹਾਲਤ

By  Shanker Badra August 3rd 2019 11:27 AM

ਸਬਜ਼ੀ ਲਿਆਉਣ ਦੇ ਬਹਾਨੇ ਚਾਰ ਸਾਲਾ ਬੱਚੀ ਨਾਲ ਜ਼ਬਰ ਜਨਾਹ , ਬੱਚੀ ਦੀ ਵਿਗੜੀ ਹਾਲਤ:ਸਮਾਣਾ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਮਾਣਾ ਤੋਂ ਸਾਹਮਣੇ ਆਇਆ ਹੈ।

Samana: Four-year-old girl With Rape ,Baby Bad condition ਸਬਜ਼ੀ ਲਿਆਉਣ ਦੇ ਬਹਾਨੇ ਚਾਰ ਸਾਲਾ ਬੱਚੀ ਨਾਲ ਜ਼ਬਰ ਜਨਾਹ , ਬੱਚੀ ਦੀ ਵਿਗੜੀ ਹਾਲਤ

ਮਿਲੀ ਜਾਣਕਾਰੀ ਅਨੁਸਾਰ ਸਮਾਣਾ 'ਚ 4 ਸਾਲਾ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਬੱਚੀ ਦੀ ਹਾਲਤ ਵਿਗੜ ਗਈ ਅਤੇ ਉਸਨੂੰ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਸਮਾਣਾ 'ਚ ਦਾਖ਼ਲ ਕਰਵਾਇਆ ਗਿਆ ਹੈ ,ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ।

Samana: Four-year-old girl With Rape ,Baby Bad condition ਸਬਜ਼ੀ ਲਿਆਉਣ ਦੇ ਬਹਾਨੇ ਚਾਰ ਸਾਲਾ ਬੱਚੀ ਨਾਲ ਜ਼ਬਰ ਜਨਾਹ , ਬੱਚੀ ਦੀ ਵਿਗੜੀ ਹਾਲਤ

ਇਸ ਸਬੰਧੀ ਸਿਟੀ ਥਾਣਾ ਮੁਖੀ ਸਬ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਕਮਲ ਕੁਮਾਰ ਘਰ ਖਾਣਾ ਖਾਣ ਤੋਂ ਬਾਅਦ ਸਬਜ਼ੀ ਲਿਆਉਣ ਦੇ ਬਹਾਨੇ ਉਹ ਉਸ ਦੀ ਚਾਰ ਸਾਲਾ ਬੱਚੀ ਨੂੰ ਵੀ ਮੋਟਰਸਾਈਕਲ 'ਤੇ ਆਪਣੇ ਨਾਲ ਲੈ ਗਿਆ ਪਰ ਕਾਫ਼ੀ ਸਮਾਂ ਵਾਪਸ ਨਾ ਆਉਣ 'ਤੇ ਉਨ੍ਹਾਂ ਕਮਲ ਕੁਮਾਰ ਤੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ।

Samana: Four-year-old girl With Rape ,Baby Bad condition ਸਬਜ਼ੀ ਲਿਆਉਣ ਦੇ ਬਹਾਨੇ ਚਾਰ ਸਾਲਾ ਬੱਚੀ ਨਾਲ ਜ਼ਬਰ ਜਨਾਹ , ਬੱਚੀ ਦੀ ਵਿਗੜੀ ਹਾਲਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੋ ਭੈਣਾਂ ਦਾ ਇਕਲੌਤਾ ਭਰਾ ਦੋਸਤਾਂ ਨਾਲ ਮਨਾ ਰਿਹਾ ਸੀ ਆਪਣਾ ਜਨਮ ਦਿਨ , ਹੋਈ ਮੌਤ

ਇਸ ਤੋਂ ਬਾਅਦ ਉਹ ਕਰੀਬ ਪੰਜ- ਛੇ ਘੰਟੇ ਬਾਅਦ ਮੋਟਰਸਾਈਕਲ 'ਤੇ ਹੀ ਬੱਚੀ ਨੂੰ ਘਰ ਛੱਡ ਕੇ ਚਲਾ ਗਿਆ ਅਤੇ ਰਾਤ ਸਮੇਂ ਹਾਲਤ ਵਿਗੜਨ 'ਤੇ ਪਿਤਾ ਨੇ ਬੱਚੀ ਨੂੰ ਅੱਧੀ ਰਾਤ ਸਿਵਲ ਹਸਪਤਾਲ ਸਮਾਣਾ ਦਾਖ਼ਲ ਕਰਵਾਇਆ। ਇਸ ਸਬੰਧੀ ਸਿਟੀ ਥਾਣਾ ਮੁਖੀ ਸਬ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਹੈ।

-PTCNews

Related Post