ਸਮੋਸੇ 'ਤੇ ਡਿਸਕਾਉਂਟ ਨਾ ਦੇਣ ਤੋਂ ਭੜਕਿਆ ਗ੍ਰਾਹਕ, ਰਚ ਦਿੱਤੀ ਵੱਡੀ ਸਾਜਿਸ਼

By  Jagroop Kaur April 14th 2021 07:18 PM

ਹਰਿਆਣਾ ਦੇ ਗੁਰੂਗਰਾਮ ਦਿਲਚਸਪ ਕਹਾਣੀ ਸਾਹਮਣੇ ਆਈ ਹੈ ਜਿਥੇ ਜ਼ਿਲੇ ਵਿਚ ਪੁਲਿਸ ਨੇ ਇਕ ਅਜਿਹੇ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਸਮੋਸੇ ਬਹੁਤ ਪਸੰਦ ਸੀ। ਉਹ ਇਕ ਹੀ ਦੁਕਾਨ ਤੋਂ ਸਮੋਸੇ ਖਾਂਦਾ ਸੀ। ਇਕ ਦਿਨ ਉਸ ਨੇ ਦੁਕਾਨ ਦੇ ਮਾਲਕ ਨੇ ਸਮੋਸੇ 'ਤੇ ਛੋਟ ਮੰਗੀ, ਪਰ ਮਾਲਕ ਨੇ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਤਾਂ ਉਸ ਬਦਮਾਸ਼ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ ਅਤੇ ਬਦਲੇ ਵਿਚ ਦੁਕਾਨ ਮਾਲਕ ਤੋਂ 50 ਲੱਖ ਦੀ ਰਕਮ ਦੀ ਮੰਗ ਕੀਤੀ। ਬਾਅਦ ਵਿਚ ਕ੍ਰਾਈਮ ਬ੍ਰਾਂਚ ਨੇ 19 ਸਾਲਾ ਨੌਜਵਾਨ ਨੂੰ ਦਿੱਲੀ ਦੇ ਵਪਾਰੀ ਤੋਂ ਪੈਸੇ ਦੀ ਮੰਗ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਅਤੇ ਇਸ ਘਟਨਾ ਦਾ ਖੁਲਾਸਾ ਕੀਤਾ।ਸਮੋਸੇ ‘ਤੇ ਡਿਸਕਾਊਂਟ ਨਾ ਦੇਣ ਉਤੇ ਹਲਵਾਈ ਤੋਂ ਮੰਗੀ 50 ਲੱਖ ਦੀ ਰਕਮ

READ MORE : ਸਤੰਬਰ ਤੱਕ ਏਅਰ ਇੰਡੀਆ ਦਾ ਕੀਤਾ ਜਾਵੇਗਾ 100% ਨਿੱਜੀਕਰਨ, ਕਿਸਦੇ ਹੱਥ ਜਾਵੇਗਾ ਮਾਲਕਾਨਾ ਹੱਕ

ਪੁਲਿਸ ਦੀ ਗ੍ਰਿਫਤ 'ਚ ਆਇਆ ਇਹ ਬਦਮਾਸ਼ ਗੈਂਗਸਟਰ ਰਾਜੇਸ਼ ਭਾਰਤੀ ਅਤੇ ਸੰਜੇ ਬਿਦਰੋ ਦੇ ਸ਼ੂਟਰ ਅੱਕੂ ਦਾ ਭਰਾ ਹੈ, ਜੋ ਜੇਲ੍ਹ ਵਿੱਚ ਦਿੱਲੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਪੁਲਿਸ ਅਨੁਸਾਰ ਅਪਰਾਧ ਦੀ ਦੁਨੀਆ ਵਿਚ ਆਪਣਾ ਨਾਂ ਚਮਕਾਉਣ ਲਈ ਚੰਦੂ ਨੇ ਦੁਕਾਨ ਦੇ ਮਾਲਕ ਤੋਂ 50 ਲੱਖ ਦੀ ਰੰਗਦਾਰੀ ਲਈ ਕਈ ਫੋਨ ਕੀਤੇ।Upset over no discount, samosa lover tries to extort Rs 50 lakh from  Gurugram shop owner - Cities News

Read More : ਕਿਸਾਨ ਆਗੂ ਦੇ ਪੁੱਤਰ ਦੀ ਮੌਤ ਨੇ ਝੰਜੋੜਿਆ ਪਰਿਵਾਰ, ਆਖਰੀ ਦਰਸ਼ਨਾਂ…

ਪੁਲਿਸ ਅਨੁਸਾਰ ਦੁਆਰਕਾ ਸੈਕਟਰ -17 ਨਿਵਾਸੀ ਅਨਿਲ ਛਿੱਲਰ ਨੇ ਇਸ ਮਾਮਲੇ ਬਾਰੇ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਚੰਦੂ ਪਿੰਡ ਦੇ ਨੇੜੇ ਬਰਫੀਵਾਲਾ ਦੇ ਨਾਮ ਤੇ ਮਠਿਆਈ ਦੀ ਦੁਕਾਨ ਚਲਾਉਂਦਾ ਹੈ। 4 ਅਪ੍ਰੈਲ ਦੀ ਸ਼ਾਮ ਨੂੰ ਉਹ ਕਰੀਬ 6:30 ਵਜੇ ਆਪਣੀ ਦੁਕਾਨ 'ਤੇ ਮੌਜੂਦ ਸੀ। ਇਸ ਸਮੇਂ ਦੌਰਾਨ ਉਸ ਦੇ ਮੋਬਾਈਲ 'ਤੇ ਇਕ ਨੰਬਰ' ਤੇ ਇਕ ਕਾਲ ਆਈ, ਫੋਨ ਕਰਨ ਵਾਲੇ ਨੇ 50 ਲੱਖ ਰੁਪਏ ਮੰਗਣ ਦੀ ਧਮਕੀ ਦਿੱਤੀ ਅਤੇ ਜੇ ਉਸਨੇ ਪੈਸੇ ਨਾ ਦੇਣ ਉਤੇ ਜਾਨੋ ਮਾਰਨ ਦੀ ਧਮਕੀ ਦਿੱਤੀ।

ਦੋਸ਼ੀ ਨੇ ਧਮਕੀ ਦਿੰਦਿਆ ਕਿਹਾ ਕਿ ਮੇਰਾ ਨਾਮ ਨਹੀਂ ਜਾਣਦੇ, ਮੈਂ ਅੱਕੂ ਦਾ ਭਰਾ ਸਾਧਰਾਣਾ ਤੋਂ ਸਾਗਰ ਬੋਲ ਰਿਹਾ ਹਾਂ। ਉਸਨੇ ਕਿਹਾ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਨਤੀਜੇ ਭੁਗਤਣੇ ਪੈਣਗੇ। ਪੀੜਤ ਦਾ ਕਹਿਣਾ ਹੈ ਕਿ ਵਟਸਐਪ 'ਤੇ ਦੋ ਵੱਖ-ਵੱਖ ਨੰਬਰਾਂ ਤੋਂ ਧਮਕੀ ਭਰੇ ਸੰਦੇਸ਼ ਆਏ ਸਨ। ਇਹ ਅੰਤਰਰਾਸ਼ਟਰੀ ਨੰਬਰ ਦੱਸੇ ਗਏ ਹਨ। ਸ਼ਨੀਵਾਰ ਨੂੰ ਰਾਜਿੰਦਰ ਪਾਰਕ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਨੇ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।

Related Post