ਕੈਪਟਨ ਅਮਰਿੰਦਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ 75.23 ਕਰੋੜ, ਵਿਰਸੇ ਅਤੇ ਫੂਡ ਸਟ੍ਰੀਟ ਲਈ 3.70 ਕਰੋੜ ਰੁਪਏ ਦੀ ਮਨਜ਼ੂਰੀ

By  Shanker Badra September 19th 2019 07:19 PM

ਕੈਪਟਨ ਅਮਰਿੰਦਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ 75.23 ਕਰੋੜ, ਵਿਰਸੇ ਅਤੇ ਫੂਡ ਸਟ੍ਰੀਟ ਲਈ 3.70 ਕਰੋੜ ਰੁਪਏ ਦੀ ਮਨਜ਼ੂਰੀ:ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਦੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਅਤੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਲਈ ਸੜਕਾਂ ਦੀ ਮਜਬੂਤੀ ਅਤੇ ਚੌੜਾ ਕਰਨ ਲਈ 75.23 ਕਰੋੜ ਰੁਪਏ ਦੀ ਮੰਨਜੂਰੀ ਦਿੱਤੀ। ਮੁੱਖ ਮੰਤਰੀ ਨੇ ਹੈਰੀਟੇਜ ਤੇ ਫੂਡ ਸਟ੍ਰੀਟ ਦੀ ਉਸਾਰੀ ਲਈ 3.70 ਕਰੋੜ ਰੁਪਏ ਦੀ ਵੀ ਮੰਨਜੂਰੀ ਦਿੱਤੀ ਅਤੇ ਵੱਖੋ-ਵੱਖ ਵਿਭਾਗਾਂ ਨੂੰ ਸਮੇਂ ਸਿਰ ਸਾਰੇ ਕੰਮ ਪੂਰੇ ਕਰਨ ਲਈ ਨਿਰਦੇਸ਼ ਦਿੱਤੇ। ਆਪਣੇ ਕੈਬਨਿਟ ਸਹਿਯੋਗੀਆਂ ਨਾਲ ਮੁੱਖ ਮੰਤਰੀ ਨੇ ਇੱਥੇ ਭਾਰਤ-ਪਾਕਿ ਸਰਹੱਦ ਨੇੜੇ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਉਸਾਰੀ ਦੇ ਕੰਮਾਂ ਦਾ ਜਾਇਜਾ ਲਿਆ, ਜਿਸ ਵਿਚ ਇਕ ਸਾਂਝੀ ਚੈੱਕ ਪੋਸਟ ਉਸਾਰਨੀ ਵੀ ਸ਼ਾਮਲ ਹੈ। ਉਨਾਂ ਉਸਾਰੀ ਕਾਮਿਆਂ ਨਾਲ ਮੁਲਾਕਾਤ ਵੀ ਕੀਤੀ ਜਿੱਥੇ ਉਨਾਂ ਨੂੰ ਦੱਸਿਆ ਗਿਆ ਕਿ ਇਸ ਚੈੱਕ ਪੋਸਟ ਨੂੰ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਇਸ ਦੀ ਸਮਰੱਥਾ 5 ਹਜਾਰ ਤੋਂ 10 ਹਜਾਰ ਦੀ ਹੋਵੇਗੀ।

Sanctions Rs 75.23 cr for roads, Rs 3.70 cr for heritage & food streets at historic town for 550th Prakash Purb ਕੈਪਟਨ ਅਮਰਿੰਦਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ 75.23 ਕਰੋੜ, ਵਿਰਸੇ ਅਤੇ ਫੂਡ ਸਟ੍ਰੀਟ ਲਈ 3.70 ਕਰੋੜ ਰੁਪਏ ਦੀ ਮਨਜ਼ੂਰੀ

ਕੈਪਟਨ ਅਮਰਿੰਦਰ ਸਿੰਘ ਨੇ ਦੂਰਬੀਨ ਦੀ ਮਦਦ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ ਅਤੇ ਇਹ ਫੈਸਲਾ ਵੀ ਕੀਤਾ ਗਿਆ ਕਿ ਅਗਲੀ ਕੈਬਨਿਟ ਮੀਟਿੰਗ ਬਟਾਲਾ ਵਿਖੇ ਹੋਵੇਗੀ। ਉਨਾਂ ਕੈਬਨਿਟ ਮੰਤਰੀ ਤਿ੍ਰਪਤ ਬਾਜਵਾ ਦਾ ਇਹ ਸੁਝਾਅ ਵੀ ਮੰਨਿਆ ਕਿ ਮੁੱਖ ਸਕੱਤਰ ਨੂੰ ਬਟਾਲਾ ਵਿਖੇ ਇਕ ਵਿਸ਼ੇਸ਼ ਮੀਟਿੰਗ ਸੱਦਣ ਲਈ ਨਿਰਦੇਸ਼ ਦਿੱਤੇ ਜਾਣ। ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਜਿਸ ਨੂੰ ਪਹਿਲੀ ਪਾਤਸ਼ਾਹੀ ਨਾਲ ਜੁੜੇ ਇਸ ਇਤਿਹਾਸਕ ਕਸਬੇ ਦੇ ਵਿਕਾਸ ਲਈ ਬਣਾਇਆ ਗਿਆ ਸੀ, ਦੀ ਤੀਸਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਮੁੱਖ ਮੰਤਰੀ ਨੇ ਸਾਰੇ ਚੋਟੀ ਦੇ ਅਧਿਕਾਰੀਆਂ ਨੂੰ ਪ੍ਰਕਾਸ਼ ਪੁਰਬ ਨਾਲ ਸਬੰਧਤ ਸਾਰੇ ਕੰਮ ਸਮੇਂ ਸਿਰ ਪੂਰੇ ਕਰਨ ਲਈ ਕਿਹਾ।

Sanctions Rs 75.23 cr for roads, Rs 3.70 cr for heritage & food streets at historic town for 550th Prakash Purb ਕੈਪਟਨ ਅਮਰਿੰਦਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ 75.23 ਕਰੋੜ, ਵਿਰਸੇ ਅਤੇ ਫੂਡ ਸਟ੍ਰੀਟ ਲਈ 3.70 ਕਰੋੜ ਰੁਪਏ ਦੀ ਮਨਜ਼ੂਰੀ

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੁਲਤਾਨਪੁਰ ਲੋਧੀ, ਬਿਆਸ, ਬਟਾਲਾ ਅਤੇ ਡੇਰਾ ਬਾਬਾ ਨਾਨਕ ਰੋਡ ਜਿਸ ਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਦਾ ਨਾਂ ਦਿੱਤਾ ਜਾਵੇਗਾ, ਨੂੰ ਰਾਸ਼ਟਰੀ ਰਾਜ ਮਾਰਗ ਐਲਾਨਣ ਲਈ ਵੀ ਕਿਹਾ।  ਇਤਿਹਾਸਕ ਕਸਬੇ ਦੇ ਬਿਜਲੀ ਸਬੰਧੀ ਪ੍ਰਾਜੈਕਟਾਂ ਦਾ ਨਿਰੀਖਣ ਕਰਦੇ ਹੋਏ ਮੁੱਖ ਮੰਤਰੀ ਨੇ ਪਾਵਰਕਾਮ ਚੇਅਰਮੈਨ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਵੱਲ ਜਾਂਦੇ ਲਾਂਘੇ ਵਿਖੇ ਲਾਏ ਜਾ ਰਹੇ ਬਿਜਲੀ ਦੇ ਖੰਬਿਆਂ ਦੀ ਅੰਡਰ ਗਰਾਉਂਡ ਤਾਰਬੰਦੀ ਯਕੀਨੀ ਬਣਾਉਣ ਲਈ ਕਿਹਾ। ਉਨਾਂ ਸਿਹਤ ਮੰਤਰੀ ਨੂੰ ਇਸ ਇਤਿਹਾਸਕ ਮੌਕੇ ਆਉਣ ਵਾਲੇ ਸ਼ਰਧਾਲੂਆਂ ਦੇ ਹਿੱਤ ਲਈ ਇਕ ਵਿਸਤਾਰਿਥ ਸਿਹਤ ਸੰਭਾਲ ਯੋਜਨਾ ਬਣਾਉਣ ਲਈ ਵੀ ਕਿਹਾ।

Sanctions Rs 75.23 cr for roads, Rs 3.70 cr for heritage & food streets at historic town for 550th Prakash Purb ਕੈਪਟਨ ਅਮਰਿੰਦਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ 75.23 ਕਰੋੜ, ਵਿਰਸੇ ਅਤੇ ਫੂਡ ਸਟ੍ਰੀਟ ਲਈ 3.70 ਕਰੋੜ ਰੁਪਏ ਦੀ ਮਨਜ਼ੂਰੀ

ਉਨਾਂ ਨੇ ਡੇਰਾ ਬਾਬਾ ਨਾਨਕ ਵਿਖੇ ਇਕ ਡੀ.ਐੱਸ.ਪੀ. ਦਫਤਰ ਅਤੇ ਇਕ ਥਾਣਾ ਕਾਇਮ ਕਰਨ ਦੇ ਕੰਮ ਵਿਚ ਤੇਜੀ ਲਿਆਉਣ ਲਈ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ, ਜਿਸ ਲਈ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਮੀਨ ਮੁਹੱਇਆ ਕਰਵਾਈ ਹੈ। ਬਾਰਡਰ ਰੇਂਜ ਦੇ ਆਈ.ਜੀ. ਐਸ.ਪੀ.ਐਸ. ਪਰਮਾਰ ਨੇ ਮੁੱਖ ਮੰਤਰੀ ਨੂੰ ਮੁੱਖ ਸਮਾਗਮ ਦੇ ਸੁਰੱਖਿਆ ਇੰਤਜਾਮਾਂ ਸਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾਣਗੇ ਅਤੇ ਸ਼ਰਧਾਲੂਆਂ ਨੂੰ ਕੋਈ ਤਕਲੀਫ ਨਹੀਂ ਹੋਵੇਗੀ।

Sanctions Rs 75.23 cr for roads, Rs 3.70 cr for heritage & food streets at historic town for 550th Prakash Purb ਕੈਪਟਨ ਅਮਰਿੰਦਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ 75.23 ਕਰੋੜ, ਵਿਰਸੇ ਅਤੇ ਫੂਡ ਸਟ੍ਰੀਟ ਲਈ 3.70 ਕਰੋੜ ਰੁਪਏ ਦੀ ਮਨਜ਼ੂਰੀ

ਮੁੱਖ ਮੰਤਰੀ ਨੇ ਇਕ ਹੋਰ ਹੁਕਮ ਦਿੰਦੇ ਹੋਏ ਸ਼ਹਿਰੀ ਹਵਾਬਾਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲੰਡਨ ਅਤੇ ਹੋਰ ਯੂਰਪੀ ਦੇਸ਼ਾਂ ਤੋਂ ਵਿਸ਼ੇਸ਼ ਚਾਰਟਿਡ ਉਡਾਨਾਂ ਅੰਮਿ੍ਰਤਸਰ ਵਿਖੇ ਸ਼ਰਧਾਲੂਆਂ ਦੀ ਸੁਵਿਧਾ ਹਿੱਤ ਸ਼ੁਰੂ ਕਰਨ ਦਾ ਮੁੱਦਾ ਚੁੱਕਣ ਦੀ ਹਿਦਾਇਤ ਵੀ ਦਿੱਤੀ।ਉਨਾਂ ਸਬੰਧਤ ਅਧਿਕਾਰੀਆਂ ਨੂੰ ਭਾਰਤੀ ਰੇਲਵੇ ਕੋਲ ਇਸ ਇਤਿਹਾਸਕ ਮੌਕੇ ਸਬੰਧੀ ਵਿਸ਼ੇਸ਼ ਰੇਲ-ਗੱਡੀਆਂ ਦੀ ਗਿਣਤੀ ਵਧਾਉਣ ਦਾ ਮੁੱਦਾ ਚੁੱਕਣ ਲਈ ਵੀ ਕਿਹਾ। ਨਾਲ ਲੱਗਦੇ 12 ਪਿੰਡਾਂ ਦੇ ਬੁਨਿਆਦਾ ਢਾਂਚੇ ਦੇ ਵਿਕਾਸ ਸਬੰਧੀ ਚੱਲ ਰਹੇ ਕੰਮ ਦਾ ਨਿਰੀਖਣ ਕਰਦੇ ਹੋਏ ਮੁੱਖ ਮੰਤਰੀ ਨੇ ਸ਼ਰਧਾਲੂਆਂ ਦੀ ਸੁਵਿਧਾ ਲਈ ਸਮੇਂ ਸਿਰ ਇੰਤਜਾਮ ਪੂਰੇ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ।

Sanctions Rs 75.23 cr for roads, Rs 3.70 cr for heritage & food streets at historic town for 550th Prakash Purb ਕੈਪਟਨ ਅਮਰਿੰਦਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ 75.23 ਕਰੋੜ, ਵਿਰਸੇ ਅਤੇ ਫੂਡ ਸਟ੍ਰੀਟ ਲਈ 3.70 ਕਰੋੜ ਰੁਪਏ ਦੀ ਮਨਜ਼ੂਰੀ

ਇਸ ਤੋਂ ਇਲਾਵਾ ਅਧਿਕਾਰਤ ਬੁਲਾਰੇ ਅਨੁਸਾਰ, ਮੁੱਖ ਮੰਤਰੀ ਵਲੋਂ ਡੇਰਾ ਬਾਬਾ ਨਾਨਕ ਵਿਖੇ ਸੜਕਾਂ ਨੂੰ ਚੌੜਾ ਕਰਨ/ਮਜਬੂਤ ਕਰਨ ਲਈ ਮੰਨਜੂਰ 75.23 ਕਰੋੜ ਰੁਪਏ ਵਿਚੋਂ 64.60 ਕਰੋੜ ਰੁਪਏ 35 ਕਿਲੋਮੀਟਰ ਲੰਮੀ ਅੰਮਿ੍ਰਤਸਰ-ਸੋਹੀਆਂ-ਫਤਹਿਗੜ ਚੂੜੀਆਂ- ਡੇਰਾ ਬਾਬਾ ਨਾਨਕ ਰੋਡ ਲਈ ਰੱਖੇ ਗਏ ਹਨ। ਇਸ ਦੀ ਤਕਨੀਕੀ ਤੌਰ ਉਤੇ ਪਰਖ ਹੋ ਚੁੱਕੀ ਹੈ। ਜਿੱਥੇ 4.33 ਕਰੋੜ ਰੁਪਏ ਰਮਦਾਸ-ਡੇਰਾ ਬਾਬਾ ਨਾਨਕ ਰੋਡ ਉਤੇ ਖਰਚੇ ਜਾਣਗੇ ਉਥੇ ਹੀ 3.49 ਕਰੋੜ ਰੁਪਏ ਬਟਾਲਾ-ਡੇਰਾ ਬਾਬਾ ਨਾਨਕ ਸੜਕ ਦੇ 2.10 ਕਿਲੋਮੀਟਰ ਲੰਮੇ ਟੋਟੇ ਦੇ ਨਵੀਨੀਕਰਨ ਲਈ ਰੱਖੇ ਗਏ ਹਨ ਅਤੇ 1.73 ਕਰੋੜ ਰੁਪਏ ਫਤਹਿਗੜ ਚੂੜੀਆਂ-ਡੇਰਾ ਬਾਬਾ ਨਾਨਕ ਸੜਕ ਲਈ ਰੱਖੇ ਗਏ ਹਨ। ਮੁੱਖ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਪਾਰਕ ਦੇ ਵਿਸਥਾਰ ਲਈ 1.18 ਕਰੋੜ ਰੁਪਏ ਦੀ ਵਾਧੂ ਰਕਮ ਵੀ ਮੰਨਜੂਰ ਕੀਤੀ। ਇਸ ਪ੍ਰਾਜੈਕਟ ਲਈ ਪਹਿਲਾਂ ਹੀ 127.31 ਕਰੋੜ ਰੁਪਏ ਪ੍ਰਸਤਾਵਿਤ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਇਸ ਇਤਿਹਾਸਕ ਕਸਬੇ ਵਿਖੇ ਉਸਾਰੇ ਜਾ ਰਹੇ ਪਾਰਕ ਲਈ ਐਲ.ਈ.ਡੀ. ਲਾਈਟਾਂ ਵਾਲੇ ਹੈਰੀਟੇਜ ਪੋਲਾਂ ਦੀ ਸਥਾਪਨਾ ਲਈ 18.21 ਲੱਖ ਰੁਪਏ ਵੀ ਮੰਨਜੂਰ ਕੀਤੇ। ਮੁੱਖ ਮੰਤਰੀ ਨੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ।

-PTCNews

Related Post