ਇਹਨਾਂ ਔਰਤਾਂ ਨੂੰ ਸਲਾਮ, ਘਰ ਦੀ ਜਿੰਮੇਵਾਰੀ ਦੇ ਨਾਲ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਨੇ ਇਹ ਮਹਿਲਾਵਾਂ

By  PTC NEWS March 8th 2020 01:31 PM

ਨਵੀਂ ਦਿੱਲੀ: ਅੱਜ ਦੁਨੀਆ ਭਰ 'ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਅੱਜ ਔਰਤਾਂ ਦਾ ਹੌਂਸਲਾ ਵਧਾਇਆ ਜਾ ਰਿਹਾ ਹੈ। ਸਾਡੇ ਸਮਾਜ, ਦੇਸ਼ ਕੁਝ ਅਜਿਹੀਆਂ ਔਰਤਾਂ ਵੀ ਹਨ, ਜੋ ਘਰ ਅਤੇ ਬਾਹਰ ਦੇ ਕੰਮਾਂ ਨੂੰ ਬਾਖੂਬੀ ਨਿਭਾ ਰਹੀਆਂ ਹਨ।

ਅੱਜ ਗੱਲ ਕਰਨ ਜਾ ਰਹੇ ਹਾਂ 2 ਅਜਿਹੀਆਂ ਔਰਤਾਂ ਦੀ ਜੋ ਪਰਿਵਾਰ ਦਾ ਹੀ ਨਹੀਂ ਸਗੋਂ ਦੇਸ਼ ਦਾ ਵੀ ਮਾਣ ਵਧਾ ਰਹੀਆਂ ਹਨ। ਇਨ੍ਹਾਂ ਔਰਤਾਂ ਦਾ ਨਾਂ ਹੈ ਸੰਗੀਤਾ ਕੁਮਾਰੀ ਅਤੇ ਸੁਸ਼ਮਿਤਾ ਕੁਮਾਰੀ ਜੋ ਕਿ ਪਟਨਾ ਹਵਾਈ ਅੱਡੇ 'ਤੇ ਆਟੋ ਰਿਕਸ਼ਾ ਚਲਾਉਂਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਅਸੀਂ ਖੁਦ 'ਤੇ ਮਾਣ ਮਹਿਸੂਸ ਕਰਦੀਆਂ ਹਾਂ ਕਿ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਹਾਂ।

ਜ਼ਿਕਰਯੋਗ ਹੈ ਕਿ ਅੱਜ ਮਹਿਲਾ ਦਿਵਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਵੱਡੀਆਂ ਉਪਲੱਬਧੀਆਂ ਹਾਸਲ ਕਰ ਦੇਸ਼ ਦਾ ਮਾਨ ਵਧਾਇਆ ਹੈ।

-PTC News

Related Post