ਪੰਜਾਬ 'ਚ ਅਨੋਖਾ ਵਿਆਹ , ਆਪਣੇ ਮਾਂ ਪਿਓ ਦੇ ਵਿਆਹ 'ਚ ਬੱਚੇ ਬਣੇ ਬਰਾਤੀ , ਨਚਦਾ ਫਿਰੇ ਪੁੱਤਰ

By  Shanker Badra January 17th 2020 06:56 PM -- Updated: January 17th 2020 06:57 PM

ਪੰਜਾਬ 'ਚ ਅਨੋਖਾ ਵਿਆਹ , ਆਪਣੇ ਮਾਂ ਪਿਓ ਦੇ ਵਿਆਹ 'ਚ ਬੱਚੇ ਬਣੇ ਬਰਾਤੀ , ਨਚਦਾ ਫਿਰੇ ਪੁੱਤਰ:ਸੰਗਰੂਰ : ਭਵਾਨੀਗੜ੍ਹ ਦੇ ਪਿੰਡ ਬਾਲਦ ਖੁਰਦ 'ਚ ਇੱਕ ਅਨੋਖਾ ਵਿਆਹ ਦੇਣ ਨੂੰ ਮਿਲਿਆ ਹੈ ,ਜਿਸ ਦੀ ਇਨੀਂ ਦਿਨੀ ਇਲਾਕੇ ਵਿੱਚ ਚਰਚਾ ਹੈ। ਇਹ ਅਜਿਹਾ ਵਿਆਹ ਸੀ, ਜਿਸ ਵਿੱਚ ਲਾੜੇ ਦੇ ਨਾਲ -ਨਾਲ ਉਸਦੇ ਬੱਚੇ ਵੀ ਨੱਚ ਰਹੇ ਸਨ। ਇਹ ਵਿਆਹ ਤਾਂ ਦੂਜੀ ਵਾਰ ਹੋ ਰਿਹਾ ਸੀ ਪਰ ਲਾੜਾ ਵੀ ਉਹੀ ਸੀ ਅਤੇ ਲਾੜੀ ਵੀ ਅਤੇ ਵਿਆਹ ਦੇ ਗਵਾਹ ਜੋੜੇ ਦੇ ਬੱਚੇ ਵੀ ਬਣੇ ਹਨ।

Sangrur child in the marriage of his parents In Bhawanigarh ਪੰਜਾਬ 'ਚ ਅਨੋਖਾ ਵਿਆਹ , ਆਪਣੇ ਮਾਂ ਪਿਓ ਦੇ ਵਿਆਹ 'ਚ ਬੱਚੇ ਬਣੇ ਬਰਾਤੀ , ਨਚਦਾ ਫਿਰੇ ਪੁੱਤਰ

ਦਰਅਸਲ 'ਚ ਇਥੋਂ ਦਾ ਇੱਕ ਨੌਜਵਾਨ ਰਾਜੇਸ਼ ਕੁਮਾਰ ਕੌਸ਼ਲ ਸਟੱਡੀ ਬੇਸ 'ਤੇ ਕੈਨੇਡਾ ਦੇ ਸਰੀ ਵਿਖੇ ਚਲਾ ਗਿਆ ਸੀ। ਜਿੱਥੇ ਸਰੀਵਿੱਚ ਉਸ ਦੀ ਪਿੰਡ ਬੰਗਾ ,ਜ਼ਿਲ੍ਹਾ ਨਵਾਂਸ਼ਹਿਰ ਦੀ ਵਾਸੀ ਸੀਮਾ ਰਾਣੀ ਨਾਲ ਦੋਸਤੀ ਹੋ ਗਈ। ਜਿਸ ਤੋਂ ਬਾਅਦ ਦੋਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ।

Sangrur child in the marriage of his parents In Bhawanigarh ਪੰਜਾਬ 'ਚ ਅਨੋਖਾ ਵਿਆਹ , ਆਪਣੇ ਮਾਂ ਪਿਓ ਦੇ ਵਿਆਹ 'ਚ ਬੱਚੇ ਬਣੇ ਬਰਾਤੀ , ਨਚਦਾ ਫਿਰੇ ਪੁੱਤਰ

ਉਹਨਾਂ ਨੇ ਵਿਦੇਸ਼ੀ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ ਸੀ ,ਦੋ ਪੁੱਤਰ ਵੀ ਹੋ ਗਏ ਪਰ ਦਿਲ ਵਿੱਚ ਚਾਅ ਰਹਿ ਗਿਆ ਸੀ ਕਿ ਆਪਣੇ ਪਿੰਡ 'ਚ ਪੂਰੀਆਂ ਰਸਮਾਂ ਰਿਵਾਜ਼ਾਂ ਦੇ ਨਾਲ ਆਪਣੇ ਲੋਕਾਂ 'ਚ ਵਿਆਹ ਹੁੰਦਾ।ਉਸ ਸਮੇਂ ਦੋਵਾਂ ਨੇ ਇੱਕ ਗੱਲ ਪੱਲੇ ਬੰਨ੍ਹ ਲਈ ਸੀ ਕਿ ਉਹ ਯਕੀਨੀ ਤੌਰ 'ਤੇ ਪੰਜਾਬ ਮੁੜ ਕੇ ਪੰਜਾਬੀ ਰੀਤੀ ਰੀਵਾਜ਼ ਨਾਲ ਵਿਆਹ ਜ਼ਰੂਰ ਕਰਵਾਉਣਗੇ।

Sangrur child in the marriage of his parents In Bhawanigarh ਪੰਜਾਬ 'ਚ ਅਨੋਖਾ ਵਿਆਹ , ਆਪਣੇ ਮਾਂ ਪਿਓ ਦੇ ਵਿਆਹ 'ਚ ਬੱਚੇ ਬਣੇ ਬਰਾਤੀ , ਨਚਦਾ ਫਿਰੇ ਪੁੱਤਰ

ਜਦੋਂ ਉਹ 14 ਸਾਲਾਂ ਬਾਅਦ ਪੰਜਾਬ ਆਏ ਤਾਂ ਦੋਵਾਂ ਨੇ ਇੱਕ ਵਾਰ ਫਿਰ ਵਿਆਹ ਦੀ ਤਿਆਰੀ ਕੀਤੀ ਅਤੇ ਆਪਣੇ ਸਹੁਰੇ ਬੰਗਾ ਜ਼ਿਲ੍ਹਾ ਨਵਾਂਸ਼ਹਿਰ ਬਰਾਤ ਲੈ ਕੇ ਗਿਆ। ਦੋਵਾਂ ਨੇ ਪੰਜਾਬੀ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਕੇ ਆਪਣੇ ਸੁਪਨੇ ਨੂੰ ਵੀ ਪੂਰਾ ਕਰ ਲਿਆ ਹੈ।ਵਿਆਹ ਕਰਾਉਣ ਤੋਂ ਬਾਅਦ ਲਾੜੇ ਰਾਜੇਸ਼ ਨੇ ਭਵਾਨੀਗੜ ਆ ਕੇ ਇੱਕ ਪਾਰਟੀ ਵੀ ਦਿੱਤੀ ਹੈ।

-PTCNews

Related Post