ਸੰਗਰੂਰ : ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਸੰਘਰਸ਼ ਜਾਰੀ , ਧਰਨੇ 'ਤੇ ਬੈਠੇ ਤੀਜੇ ਅਧਿਆਪਕ ਨੂੰ ਵੀ ਪੁਲਿਸ ਨੇ ਚੁੱਕਿਆ

By  Shanker Badra September 24th 2019 01:23 PM -- Updated: September 24th 2019 01:25 PM

ਸੰਗਰੂਰ : ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਸੰਘਰਸ਼ ਜਾਰੀ , ਧਰਨੇ 'ਤੇ ਬੈਠੇ ਤੀਜੇ ਅਧਿਆਪਕ ਨੂੰ ਵੀ ਪੁਲਿਸ ਨੇ ਚੁੱਕਿਆ:ਸੰਗਰੂਰ : ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੇ ਲਈ ਕੁੱਝ ਅਧਿਆਪਕ ਮਰਨ ਵਰਤ 'ਤੇ ਬੈਠੇ ਹਨ ਅਤੇ ਇਨ੍ਹਾਂ 'ਚੋਂ ਕੁਝ ਸਾਥੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਹੋਏ ਹਨ।

Sangrur: ETT TET Pass Unemployed Teacher Union Third teacher Police Admitted to Civil Hospital ਸੰਗਰੂਰ : ਈ.ਟੀ.ਟੀ. ਟੈੱਟ ਟੈਸਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਸੰਘਰਸ਼ ਜਾਰੀ , ਧਰਨੇ 'ਤੇ ਬੈਠੇ ਤੀਜੇ ਅਧਿਆਪਕ ਨੂੰ ਵੀ ਪੁਲਿਸ ਨੇ ਚੁੱਕਿਆ

ਇਸ ਦੌਰਾਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਮਰਨ ਵਰਤ 'ਤੇ ਬੈਠੇ ਤੀਜੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਨੂੰ ਵੀ ਚੁੱਕ ਕੇ ਸਿਵਲ ਹਸਪਤਾਲ ਸੰਗਰੂਰ 'ਚ ਦਾਖ਼ਲ ਕਰਾ ਦਿੱਤਾ ਹੈ ,ਜਦਕਿ ਪੁਲਿਸ ਪਹਿਲਾਂ ਹੀ ਮਰਨ ਵਰਤ 'ਤੇ ਬੈਠੇ ਦੋ ਅਧਿਆਪਕਾਂ ਨੂੰ ਚੁੱਕ ਕੇ ਹਸਪਤਾਲ 'ਚ ਦਾਖ਼ਲ ਕਰਵਾ ਚੁੱਕੀ ਹੈ।

Sangrur: ETT TET Pass Unemployed Teacher Union Third teacher Police Admitted to Civil Hospital ਸੰਗਰੂਰ : ਈ.ਟੀ.ਟੀ. ਟੈੱਟ ਟੈਸਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਸੰਘਰਸ਼ ਜਾਰੀ , ਧਰਨੇ 'ਤੇ ਬੈਠੇ ਤੀਜੇ ਅਧਿਆਪਕ ਨੂੰ ਵੀ ਪੁਲਿਸ ਨੇ ਚੁੱਕਿਆ

ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ 'ਚ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੇ 22ਵੇਂ ਦਿਨ ਵੀ ਪੰਜ ਅਧਿਆਪਕ ਲਗਾਤਾਰ ਟੈਂਕੀ 'ਚੇ ਚੜ੍ਹੇ ਹੋਏ ਹਨ। ਬੀਤੇ ਦਿਨੀਂ ਅਧਿਆਪਕ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਸਾਹਮਣੇ ਰੋਸ-ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਕੀਤਾ ਗਿਆ ਸੀ।

-PTCNews

Related Post