ਸੰਗਰੂਰ ਦੀ ਕੁੜੀ ਦਾ ਚੰਡੀਗੜ੍ਹ ਦੇ ਹੋਟਲ 'ਚ ਕਤਲ , CCTV ਫ਼ੁਟੇਜ ਤੋਂ ਬਾਅਦ ਹੋਇਆ ਵੱਡਾ ਖੁਲਾਸਾ

By  Shanker Badra January 2nd 2020 06:18 PM

ਸੰਗਰੂਰ ਦੀ ਕੁੜੀ ਦਾ ਚੰਡੀਗੜ੍ਹ ਦੇ ਹੋਟਲ 'ਚ ਕਤਲ , CCTV ਫ਼ੁਟੇਜ ਤੋਂ ਬਾਅਦ ਹੋਇਆ ਵੱਡਾ ਖੁਲਾਸਾ:ਚੰਡੀਗੜ੍ਹ : ਚੰਡੀਗੜ੍ਹ ਦੇ ਇੱਕ ਹੋਟਲ ’ਚਬੁੱਧਵਾਰ ਨੂੰਸੰਗਰੂਰ ਦੀ 27 ਸਾਲਾ ਨਰਸ ਦਾ ਗਲਾ ਵੱਢ ਕੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਵਾਰਦਾਤ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫ਼ੇਸ-2 ’ਚ ਵਾਪਰੀ ਹੈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ (28) ਵਾਸੀ ਪਿੰਡ ਕਾਕੜਾ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਸੀ। ਉਹ ਮੁਹਾਲੀ ’ਚ ਨਰਸ ਸੀ।ਪੁਲਿਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਵਿਚਾਲੇ ਦੋ ਸਾਲਾਂ ਤੋਂ ਪ੍ਰੇਮ ਸਬੰਧ ਸਨ।

Sangrur girl killed in Chandigarh hotel , CCTV footage After Big Disclosure ਸੰਗਰੂਰ ਦੀ ਕੁੜੀ ਦਾ ਚੰਡੀਗੜ੍ਹ ਦੇ ਹੋਟਲ 'ਚ ਕਤਲ , CCTV ਫ਼ੁਟੇਜ ਤੋਂ ਬਾਅਦ ਹੋਇਆ ਵੱਡਾ ਖੁਲਾਸਾ

ਇਸ ਕਤਲ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਮੁਹਾਲੀ ਵਿੱਚ ਨਰਸ ਵਜੋਂ ਕੰਮ ਕਰਦੀ ਕੁੜੀ ਨਾਲ ਆਏ ਮੁੰਡੇ ਮਨਿੰਦਰ ਸਿੰਘ ਨੇ ਪਹਿਲਾਂ ਵੀ ਆਪਣੀ ਇੱਕ ਦੋਸਤ ਦਾ ਕਤਲ ਕਰ ਦਿੱਤਾ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੇ ਕਿਸੇ ਹੋਰ ਨਾਲ ਸਬੰਧ ਹਨ। ਇਸ ਵੇਲੇ ਉਹ ਜ਼ਮਾਨਤ 'ਤੇ ਹੀ ਬਾਹਰ ਆਇਆ ਹੋਇਆ ਸੀ।

Sangrur girl killed in Chandigarh hotel , CCTV footage After Big Disclosure ਸੰਗਰੂਰ ਦੀ ਕੁੜੀ ਦਾ ਚੰਡੀਗੜ੍ਹ ਦੇ ਹੋਟਲ 'ਚ ਕਤਲ , CCTV ਫ਼ੁਟੇਜ ਤੋਂ ਬਾਅਦ ਹੋਇਆ ਵੱਡਾ ਖੁਲਾਸਾ

ਸਰਬਜੀਤ ਕੌਰ ਇਸ ਹੋਟਲ ’ਚ ਮਨਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ਨਾਲ ਬੀਤੀ 30 ਦਸੰਬਰ ਦੀ ਸ਼ਾਮ ਨੂੰ ਆ ਕੇ ਠਹਿਰੀ ਸੀ। ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਤੋਂ ਪਤਾ ਚੱਲਿਆ ਕਿ ਮਨਿੰਦਰ ਤਾਂਉਸੇ ਰਾਤ 11.56 ਵਜੇ ਚਲਾ ਗਿਆ ਸੀ ਤੇ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਨਿੰਦਰ ਸਿੰਘ ਵਾਸੀ ਚੰਡੀਗੜ੍ਹ ਖ਼ਿਲਾਫ਼ ਸੈਕਟਰ 31 ਦੇ ਥਾਣੇ ’ਚ ਕਤਲ ਦਾ ਕੇਸ ਦਰਜ ਕਰ ਲਿਆ ਹੈ।

Sangrur girl killed in Chandigarh hotel , CCTV footage After Big Disclosure ਸੰਗਰੂਰ ਦੀ ਕੁੜੀ ਦਾ ਚੰਡੀਗੜ੍ਹ ਦੇ ਹੋਟਲ 'ਚ ਕਤਲ , CCTV ਫ਼ੁਟੇਜ ਤੋਂ ਬਾਅਦ ਹੋਇਆ ਵੱਡਾ ਖੁਲਾਸਾ

ਦੱਸ ਦੇਈਏ ਕਿ 30 ਦਸੰਬਰ ਨੂੰ ਸਰਬਜੀਤ ਕੌਰ ਤੇ ਉਸ ਦੇ ਦੋਸਤ ਮਨਿੰਦਰ ਸਿੰਘ ਨੇ ਹੋਟਲ ’ਚ ਦੋ ਦਿਨਾਂ ਲਈ ਕਮਰਾ ਬੁੱਕ ਕਰਵਾਇਆ ਸੀ। ਉਨ੍ਹਾਂ ਨੇ ਬੁੱਧਵਾਰ ਨੂੰ ਕਮਰਾ ਦੁਪਹਿਰ 12 ਵਜੇ ਕਮਰਾ ਖਾਲੀ ਕਰਨਾ ਸੀ ਪਰ ਬਾਅਦ ਦੁਪਹਿਰ 1.30 ਵਜੇ ਤੱਕ ਉਨ੍ਹਾਂ ਦੇ ਬਾਹਰ ਨਾ ਆਉਣ ’ਤੇ ਹੋਟਲ ਸਟਾਫ਼ ਵੱਲੋਂ ਦਰਵਾਜ਼ਾ ਖੜਕਾਇਆ ਗਿਆ। ਜਦੋਂ ਕਾਫ਼ੀ ਦੇਰ ਅੰਦਰੋਂ ਕੋਈ ਜਵਾਬ ਨਾ ਮਿਲਣ ’ਤੇ ਹੋਟਲ ਸਟਾਫ਼ ਨੇ ਦੂਜੀ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਬੈੱਡ ’ਤੇ ਲੜਕੀ ਦੀ ਲਾਸ਼ ਪਈ ਹੋਈ ਸੀ।

-PTCNews

Related Post