ਸੰਗਰੂਰ 'ਚ 16 ਸਾਲਾ ਵਿਦਿਆਰਥੀ ਦੀ ਭੇਦਭਰੇ ਹਲਾਤਾਂ 'ਚ ਹੋਈ ਮੌਤ

By  Shanker Badra August 29th 2018 07:06 PM

ਸੰਗਰੂਰ 'ਚ 16 ਸਾਲਾ ਵਿਦਿਆਰਥੀ ਦੀ ਭੇਦਭਰੇ ਹਲਾਤਾਂ 'ਚ ਹੋਈ ਮੌਤ:ਸੰਗਰੂਰ ਦੇ ਮੈਰੀਟੋਰੀਅਸ ਸਕੂਲ 'ਚ ਇੱਕ 16 ਸਾਲਾ ਵਿਦਿਆਰਥੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਵਿਦਿਆਰਥੀ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥੀ ਰੱਖੜੀ ਦੀਆਂ ਛੁੱਟੀਆਂ ਹੋਣ ਕਾਰਨ ਘਰ ਗਿਆ ਸੀ ਤੇ ਛੁੱਟੀਆਂ ਖਤਮ ਹੋਣ ਤੋਂ ਬਾਅਦ ਉਸ ਦਾ ਪਿਤਾ ਗੁਰਮੇਲ ਸਿੰਘ ਉਸ ਨੂੰ ਸਕੂਲ ਛੱਡ ਕੇ ਗਿਆ।

ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਦਲਜੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ।ਉੱਧਰ ਮ੍ਰਿਤਕ ਵਿਦਿਆਰਥੀ ਦੇ ਪਿਤਾ ਮੁਤਾਬਕ ਉਸ ਦਾ ਪੁੱਤਰ ਸਕੂਲ ਆਉਣ ਸਮੇਂ ਬੇਹੱਦ ਖੁਸ਼ ਸੀ ਪਰ ਸਕੂਲ ਛੱਡ ਕੇ ਜਾਣ ਦੇ 1 ਘੰਟੇ ਬਾਅਦ ਉਸ ਦੀ ਮੌਤ ਹੋ ਗਈ।ਪਿਤਾ ਨੇ ਆਪਣੇ ਪੁੱਤਰ ਦਾ ਕਤਲ ਹੋਣ ਦਾ ਸ਼ੱਕ ਜਤਾਇਆ ਹੈ।ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

-PTCNews

Related Post