ਪੇਸ਼ੀ 'ਤੇ ਆਏ ਕੈਦੀ ਨੂੰ ਉਸ ਦੇ ਸਾਥੀ ਫ਼ਿਲਮੀ ਸਟਾਈਲ 'ਚ ਲੈ ਕੇ ਹੋਏ ਫ਼ਰਾਰ, ਇੱਕ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ

By  Shanker Badra December 13th 2019 08:08 PM

ਪੇਸ਼ੀ 'ਤੇ ਆਏ ਕੈਦੀ ਨੂੰ ਉਸ ਦੇ ਸਾਥੀ ਫ਼ਿਲਮੀ ਸਟਾਈਲ 'ਚ ਲੈ ਕੇ ਹੋਏ ਫ਼ਰਾਰ, ਇੱਕ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ:ਮੂਨਕ :  ਸੰਗਰੂਰ ਦੇ ਮੂਨਕ 'ਚ ਇਕ ਕੈਦੀ ਨੂੰ ਉਸ ਦੇ ਸਾਥੀ ਪੁਲਿਸ ਹਿਰਾਸਤ 'ਚੋਂ ਛੁਡਾ ਕੇ ਫਰਾਰ ਹੋ ਗਏ ਹਨ। ਇਸ ਦੌਰਾਨ ਮੁਲਜ਼ਮਾਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Sangrur Moonak hearing came prisoner His partner Absconding , Police officer Injured ਪੇਸ਼ੀ 'ਤੇ ਆਏ ਕੈਦੀ ਨੂੰ ਉਸ ਦੇ ਸਾਥੀ ਫ਼ਿਲਮੀ ਸਟਾਈਲ 'ਚ ਲੈ ਕੇ ਹੋਏ ਫ਼ਰਾਰ, ਇੱਕ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ

ਮਿਲੀ ਜਾਣਕਾਰੀ ਅਨੁਸਾਰ ਕੈਦੀ ਭਗਵਾਨ ਸਿੰਘ ਉਰਫ਼ ਗੱਗੀ ਨੂੰ ਪੁਲਿਸ ਅਦਾਲਤ 'ਚ ਪੇਸ਼ ਕਰਨ ਲਈ ਬਠਿੰਡਾ ਜੇਲ ਤੋਂ ਮੂਨਕ ਅਦਾਲਤ ਲੈ ਕੇ ਆਈ ਸੀ। ਇਸ ਦੌਰਾਨ ਕੈਦੀ ਨੂੰ ਛੁਡਾਉਣ ਲਈ ਉਸ ਦੇ ਸਾਥੀ ਕਾਰ 'ਚ ਆਏ ਸਨ। ਇਹ ਘਟਨਾ ਦੁਪਹਿਰ 3.45 ਵਜੇ ਦੀ ਹੈ।

Sangrur Moonak hearing came prisoner His partner Absconding , Police officer Injured ਪੇਸ਼ੀ 'ਤੇ ਆਏ ਕੈਦੀ ਨੂੰ ਉਸ ਦੇ ਸਾਥੀ ਫ਼ਿਲਮੀ ਸਟਾਈਲ 'ਚ ਲੈ ਕੇ ਹੋਏ ਫ਼ਰਾਰ, ਇੱਕ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ

ਸੰਗਰੂਰ ਦੇ ਐਸਐਸਪੀ ਸੰਦੀਪ ਗਰਗ ਵੀ ਮੂਨਕ ਪਹੁੰਚੇ ਅਤੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਬਠਿੰਡਾ ਪੁਲਿਸ ਭਗਵਾਨ ਸਿੰਘ ਗੱਗੀ ਨੂੰ ਮੂਨਕ ਕੋਰਟ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਤਾਂ ਕੁਝ ਲੋਕ ਹਮਲਾ ਕਰਕੇ ਉਸਨੂੰ ਛੁਡਵਾ ਕੇ ਫ਼ਰਾਰ ਹੋ ਗਏ। ਜਦੋਂ ਕਿ ਪੁਲਿਸ ਵੱਲੋਂ ਫਾਇਰਿੰਗ ਵੀ ਕੀਤੀ ਪਰ ਉਹ ਫਰਾਰ ਹੋ ਗਏ ਸਨ। ਐਸਐਸਪੀ ਨੇ ਕਿਹਾ ਕਿ ਸਾਨੂੰ ਕੁਝ ਸੁਰਾਗ ਮਿਲੇ ਹਨ , ਜਿਸ ਨਾਲ ਦੋਸ਼ੀਆਂ ਤੱਕ ਜਲਦੀਆਂ ਪਹੁੰਚਿਆ ਜਾਵੇਗਾ।

-PTCNews

Related Post