ਸੰਗਰੂਰ 'ਚ ਮਾਂ ਦੀ ਸਹੇਲੀ ਨੇ ਨਾਬਾਲਗ ਬੱਚੀ ਨਾਲ ਕਰਵਾਇਆ ਸਮੂਹਿਕ ਬਲਾਤਕਾਰ

By  Shanker Badra June 29th 2018 05:07 PM -- Updated: June 29th 2018 05:08 PM

ਸੰਗਰੂਰ 'ਚ ਮਾਂ ਦੀ ਸਹੇਲੀ ਨੇ ਨਾਬਾਲਗ ਬੱਚੀ ਨਾਲ ਕਰਵਾਇਆ ਸਮੂਹਿਕ ਬਲਾਤਕਾਰ:ਪੰਜਾਬ 'ਚ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਬਠਿੰਡਾ ਤੋਂ ਬਾਅਦ ਹੁਣ ਸੰਗਰੂਰ 'ਚ 13 ਸਾਲਾ ਨਾਬਾਲਗ ਬੱਚੀ ਨਾਲ ਸਮੂਹਿਕ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।sangrur Mother friend Minor girl Organized group rapeਜਾਣਕਾਰੀ ਅਨੁਸਾਰ ਨਾਬਾਲਗ ਬੱਚੀ ਆਪਣੀ ਮਾਂ ਦੀ ਸਹੇਲੀ ਦੇ ਘਰ ਛੁੱਟੀਆਂ ਕੱਟਣ ਗਈ ਸੀ।ਇਸ ਘਟਨਾ ਤੋਂ ਬਾਅਦ ਪੀੜਤ ਬੱਚੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਛੁੱਟੀਆਂ ਹੋਣ ਕਾਰਨ ਸੋਨਾ ਪਤਨੀ ਤੇਜਿੰਦਰ ਸਿੰਘ ਉਰਫ ਸੌਰਵ ਕੋਲ ਛੁੱਟੀਆਂ ਕੱਟਣ ਗਈ ਸੀ।sangrur Mother friend Minor girl Organized group rapeਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਸੋਨਾ,ਗੁਰਜੀਤ ਕੌਰ ਉਰਫ ਰਾਣੀ ਪਤਨੀ ਹਰਬੰਸ ਸਿੰਘ,ਦਰਸ਼ਨਾ ਪਤਨੀ ਗੁਰਦੀਪ ਸਿੰਘ ਵਾਸੀ ਕਰਤਾਪੁਰਾ ਬਸਤੀ ਸੰਗਰੂਰ ਤੇ ਕੁਝ ਅਣਪਛਾਤੇ ਲੜਕਿਆਂ ਨੇ ਧੱਕੇ ਨਾਲ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲਿਜਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।sangrur Mother friend Minor girl Organized group rapeਪੀੜਤ ਬੱਚੀ ਦੀ ਮਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਸੰਗਰੂਰ ਪੁਲਿਸ ਨੇ 3 ਔਰਤਾਂ ਅਤੇ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

-PTCNews

Related Post