ਸੰਗਰੂਰ ਵਾਸੀਆਂ ਨੂੰ ਮਿਲਿਆ ਇਹ ਖਾਸ ਤੋਹਫ਼ਾ, ਜਾਣੋ ਪੂਰਾ ਮਾਮਲਾ

By  Joshi November 9th 2018 11:44 AM

ਸੰਗਰੂਰ ਵਾਸੀਆਂ ਨੂੰ ਮਿਲਿਆ ਇਹ ਖਾਸ ਤੋਹਫ਼ਾ, ਜਾਣੋ ਪੂਰਾ ਮਾਮਲਾ,ਸੰਗਰੂਰ: ਪੰਜਾਬ ਸਰਕਾਰ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਬੱਸ ਸਟੈਂਡ ਸੰਗਰੂਰ ਤੋਂ ਲੰਬੇ ਰੂਟਾਂ ਲਈ 4 ਅਤਿ-ਆਧੁਨਿਕ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਇਸ ਪਹਿਲਕਦਮੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੰਗਰੂਰ ਤੋਂ ਨੈਨੀਤਾਲ ਅਤੇ ਸੰਗਰੂਰ ਤੋਂ ਜੈਪੁਰ ਲਈ ਸਾਧਾਰਨ ਬੱਸ ਸੇਵਾ ਦੇ ਨਾਲ-ਨਾਲ ਸੰਗਰੂਰ ਤੋਂ ਦਿੱਲੀ ਅਤੇ ਸੰਗਰੂਰ ਤੋਂ ਅੰਮ੍ਰਿਤਸਰ ਲਈ ਏ. ਸੀ. ਬੱਸਾਂ ਆਰੰਭ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ: ਇੰਡੀਗੋ ਏਅਰ ਲਾਈਨਜ਼ ਨੇ ਪੰਜਾਬੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ

ਸੰਗਰੂਰ ਤੋਂ ਸਾਲਾਸਰ ਧਾਮ ਅਤੇ ਸੰਗਰੂਰ ਤੋਂ ਅਜਮੇਰ ਸ਼ਰੀਫ਼ ਤੱਕ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਚੇਅਰਮੈਨ ਪੀ. ਆਰ. ਟੀ. ਸੀ. ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।ਦੱਸਣਯੋਗ ਹੈ ਕਿ ਇਹਨਾਂ ਬੱਸ ਸੇਵਾ ਦੌਰਾਨ ਸੰਗਰੂਰ ਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਉਹਨਾਂ ਨੂੰ ਸਫ਼ਰ 'ਚ ਆਉਣ ਵਾਲੀਆਂ ਦਿੱਕਤਾਂ ਦਾ ਹੁਣ ਸਾਹਮਣਾ ਨਹੀਂ ਕਰਨਾ ਪਵੇਗਾ। ਇਹਨਾਂ ਬੱਸਾਂ ਦੌਰਾਨ ਯਾਤਰੀਆਂ ਦਾ ਸਫ਼ਰ ਹੋਰ ਸੁਖਾਲਾ ਬਣ ਜਾਵੇਗਾ।

—PTC News

 

Related Post