ਸੰਗਰੂਰ : ਭਵਾਨੀਗੜ੍ਹ ਨੇੜਲੇ ਪਿੰਡ ਰੇਤਗੜ੍ਹ ਵਿਖੇ ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ

By  Shanker Badra February 27th 2019 01:31 PM

ਸੰਗਰੂਰ : ਭਵਾਨੀਗੜ੍ਹ ਨੇੜਲੇ ਪਿੰਡ ਰੇਤਗੜ੍ਹ ਵਿਖੇ ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ:ਭਵਾਨੀਗੜ੍ਹ : ਸੰਗਰੂਰ ਦੇ ਕਸਬਾ ਭਵਾਨੀਗੜ੍ਹ ਨੇੜਲੇ ਪਿੰਡ ਰੇਤਗੜ੍ਹ ਵਿਖੇ ਬਿਜਲੀ ਦਾ ਖੰਬਾ ਠੀਕ ਕਰਦੇ ਸਮੇਂ ਇਕ ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਬਿਜਲੀ ਕਰਮਚਾਰੀ ਦੇਸ ਰਾਜ ਪੁੱਤਰ ਜਗਨ ਨਾਥ ਵਾਸੀ ਬਲਿਆਲ ਬਿਜਲੀ ਵਿਭਾਗ ਦੇ ਸਹਾਇਕ ਲਾਈਨਮੈਨ ਤੈਨਾਤ ਸੀ।

Sangrur Village Rautgarh Electricity employees electricity shock Death ਸੰਗਰੂਰ : ਭਵਾਨੀਗੜ੍ਹ ਨੇੜਲੇ ਪਿੰਡ ਰੇਤਗੜ੍ਹ ਵਿਖੇ ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਜਾਣਕਾਰੀ ਅਨੁਸਾਰ ਪਿੰਡ ਰੇਤਗੜ੍ਹ ਵਿਖੇ ਬਿਜਲੀ ਦਾ ਇੱਕ ਖੰਭਾ ਟੁੱਟਿਆ ਹੋਇਆ ਸੀ, ਜਿਸ ਨੂੰ ਠੀਕ ਕਰਨ ਲਈ ਉਨ੍ਹਾਂ ਦੇ ਬਿਜਲੀ ਕਰਮਚਾਰੀ ਗਏ ਸਨ।ਓਥੇ ਬਿਜਲੀ ਦੇ ਖੰਭੇ ਨੂੰ ਬਦਲਣ ਲਈ ਪਰਮਿਟ ਲਿਆ ਹੋਇਆ ਸੀ ਅਤੇ 24 ਘੰਟੇ ਵਾਲੀ ਘਰੇਲੂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ।ਜਦੋਂ ਸਹਾਇਕ ਲਾਈਨਮੈਨ ਦੇਸ ਰਾਜ ਸਪਲਾਈ ਵਾਲੇ ਜੰਪਰ ਉਤਾਰਨ ਲਈ ਖੰਭੇ 'ਤੇ ਚੜ੍ਹਿਆ ਤਾਂ ਉਸ ਨੂੰ ਕਰੰਟ ਲੱਗ ਗਿਆ।

Sangrur Village Rautgarh Electricity employees electricity shock Death ਸੰਗਰੂਰ : ਭਵਾਨੀਗੜ੍ਹ ਨੇੜਲੇ ਪਿੰਡ ਰੇਤਗੜ੍ਹ ਵਿਖੇ ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਜਿਸ ਤੋਂ ਬਾਅਦ ਲਾਈਨਮੈਨ ਦੇਸ ਰਾਜ ਨੂੰ ਤੁਰੰਤ ਇਲਾਜ ਲਈ ਪਹਿਲਾਂ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ ਅਤੇ ਬਾਅਦ 'ਚ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦੇਸ ਰਾਜ ਨੇ ਦਮ ਤੋੜ ਦਿੱਤਾ ਹੈ।

Sangrur Village Rautgarh Electricity employees electricity shock Death ਸੰਗਰੂਰ : ਭਵਾਨੀਗੜ੍ਹ ਨੇੜਲੇ ਪਿੰਡ ਰੇਤਗੜ੍ਹ ਵਿਖੇ ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਘਰੇਲੂ ਬਿਜਲੀ ਸਪਲਾਈ ਤਾਂ ਬੰਦ ਹੋ ਗਈ ਪਰ ਖੇਤੀ ਸੈਕਟਰ ਵਾਲੀ ਲਾਈਨ ਦੀਆਂ ਤਾਰਾਂ ਵਿਚ ਬਿਜਲੀ ਸਲਪਾਈ ਚਾਲੂ ਹੋਣ ਕਾਰਨ ਉਕਤ ਕਰਮਚਾਰੀ ਨੂੰ ਕਰੰਟ ਲੱਗਿਆ ਹੈ।

-PTCNews

Related Post