ਪੋਤੇ ਨੇ ਜ਼ਮੀਨ ਖਾਤਰ ਆਪਣੇ ਦਾਦੇ ਦਾ ਕੁਹਾੜੀ ਮਾਰ ਕੇ ਕੀਤਾ ਕਤਲ

By  Shanker Badra February 19th 2020 12:45 PM

ਪੋਤੇ ਨੇ ਜ਼ਮੀਨ ਖਾਤਰ ਆਪਣੇ ਦਾਦੇ ਦਾ ਕੁਹਾੜੀ ਮਾਰ ਕੇ ਕੀਤਾ ਕਤਲ:ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਪਿੰਡ ਰੁੜਕੀ ਖੁਰਦ ਵਿੱਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮੁੰਡੇ ਨੇ ਜ਼ਮੀਨ ਖਾਤਰ ਆਪਣੇ ਦਾਦੇ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਸੇਵਾ ਮੁਕਤ ਐੱਸ.ਡੀ.ਓ.ਨਹਿਰੀ ਵਿਭਾਗ ਵਜੋਂ ਹੋਈ ਹੈ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

Sangrur Village Rurki Khurd Land dispute The grandson murder his grandfather ਪੋਤੇ ਨੇ ਜ਼ਮੀਨ ਖਾਤਰ ਆਪਣੇ ਦਾਦੇ ਦਾ ਕੁਹਾੜੀ ਮਾਰ ਕੇ ਕੀਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਗਰੂਪ ਸਿੰਘ ਨਹਿਰੀ ਵਿਭਾਗ ਤੋਂ ਐੱਸ.ਡੀ.ਓ. ਸੇਵਾ ਮੁਕਤ ਹੋਇਆ ਸੀ ਅਤੇ ਸੰਗਰੂਰ ਦੀ ਅਧਿਕਾਰੀ ਕਾਲੋਨੀ 'ਚ ਰਹਿੰਦਾ ਸੀ। ਉਸ ਦੇ ਦੋ ਪੁੱਤ ਸੈਨਾ 'ਚ ਕਰਨਲ ਸਨ। ਦੱਸਿਆ ਜਾ ਰਿਹਾ ਹੈ ਕਿ ਜਗਰੂਪ ਸਿੰਘ ਦੀ ਪਿੰਡ 'ਚ ਪੁਸ਼ਤੈਨੀ 150 ਗਜ਼ ਜ਼ਮੀਨ ਆਪਣੇ ਭਰਾ ਦੇ ਦੋ ਪੋਤਿਆਂ ਇੰਦਰਵੀਰ ਸਿੰਘ ਤੇ ਸਤਵੀਰ ਸਿੰਘ 'ਚ ਵੰਡਣਾ ਚਾਹੁੰਦਾ ਸੀ ਪਰ ਦੋਸ਼ੀ ਪੋਤਾ ਇੰਦਰਵੀਰ ਸਾਰੀ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ,ਜਿਸ ਕਾਰਨ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।

Sangrur Village Rurki Khurd Land dispute The grandson murder his grandfather ਪੋਤੇ ਨੇ ਜ਼ਮੀਨ ਖਾਤਰ ਆਪਣੇ ਦਾਦੇ ਦਾ ਕੁਹਾੜੀ ਮਾਰ ਕੇ ਕੀਤਾ ਕਤਲ

ਇਸ ਵਿਵਾਦ ਦੇ ਚੱਲਦਿਆ ਜਗਰੂਪ ਸਿੰਘ ਪਰਿਵਾਰ ਨਾਲ ਵਿਚਾਰ-ਵਟਾਂਦਰਾ ਕਰਨ ਲਈ ਸੋਮਵਾਰ ਪਿੰਡ ਰੁੜਕੀ ਖੁਰਦ ਆਇਆ ਸੀ। ਜਿਸ ਤੋਂ ਬਾਅਦ ਦੁਪਹਿਰ ਸਮੇਂ ਜਦੋਂ ਜਗਰੂਪ ਗੱਡੀ 'ਚੋਂ ਉਤਰਿਆ ਤਾਂ ਇੰਦਰਵੀਰ ਨੇ ਕੁਹਾੜੀ ਨੇ ਉਸ ਦੇ ਸਿਰ 'ਚ ਕਈ ਵਾਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਮਲੇਰਕੋਟਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਹਾਲਤ ਗੰਭੀਰ ਹੋਣ ਕਾਰਨ ਉਸ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ।

-PTCNews

Related Post