ਸਾਨੀਆ ਮਿਰਜ਼ਾ ਨੇ ਪਾਕਿਸਤਾਨ ਦੀ ਜਿੱਤ 'ਤੇ ਦਿੱਤੀ ਵਧਾਈ , ਲੋਕਾਂ ਨੇ ਬਣਾਈ ਰੇਲ

By  Shanker Badra June 5th 2019 05:57 PM

ਸਾਨੀਆ ਮਿਰਜ਼ਾ ਨੇ ਪਾਕਿਸਤਾਨ ਦੀ ਜਿੱਤ 'ਤੇ ਦਿੱਤੀ ਵਧਾਈ , ਲੋਕਾਂ ਨੇ ਬਣਾਈ ਰੇਲ:ਨਵੀਂ ਦਿੱਲੀ : ਪਾਕਿਸਤਾਨ ਕ੍ਰਿਕੇਟ ਟੀਮ ਨੇ ਸੋਮਵਾਰ ਨੂੰ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ ਸੀ।ਪਾਕਿਸਤਾਨ ਦੀ ਇਸ ਜਿੱਤ 'ਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਟਵੀਟ ਕਰਕੇ ਪਾਕਿਸਤਾਨ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ ਪਰ ਉਨ੍ਹਾਂ ਦੇ ਵਧਾਈ ਦੇਣ ਤੋਂ ਬਾਅਦ ਯੂਜ਼ਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

Funny reactions after Sania Mirza congratulates Pakistan thrilling win ਸਾਨੀਆ ਮਿਰਜ਼ਾ ਨੇ ਪਾਕਿਸਤਾਨ ਦੀ ਜਿੱਤ 'ਤੇ ਦਿੱਤੀ ਵਧਾਈ , ਲੋਕਾਂ ਨੇ ਬਣਾਈ ਰੇਲ

ਦਰਅਸਲ 'ਚ ਸਾਨੀਆ ਮਿਰਜ਼ਾ ਅਕਸਰ ਪਾਕਿਸਤਾਨ ਨਾਲ ਜੁੜੇ ਮਾਮਲਿਆਂ 'ਚ ਚਰਚਾ 'ਚ ਆ ਜਾਂਦੀ ਹੈ ਤੇ ਲੋਕ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ।ਇਸ ਵਾਰ ਸਾਨੀਆ ਮਿਰਜ਼ਾ ਆਪਣੇ ਟਵੀਟ ਨਾਲ ਸੁਰਖੀਆਂ 'ਚ ਹੈ।ਉਨ੍ਹਾਂ ਨੇ ਪਾਕਿਸਤਾਨ ਦੀ ਜਿੱਤ 'ਤੇ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਪਾਕਿਸਤਾਨ ਟੀਮ ਨੂੰ ਵਾਪਸੀ ਲਈ ਵਧਾਈ ਦਿੱਤੀ।ਸਾਨੀਆ ਮਿਰਜ਼ਾ ਨੇ ਟਵੀਟ 'ਚ ਲਿਖਿਆ ਹੈ ਕਿ, 'ਪਾਕਿਸਤਾਨ ਕ੍ਰਿਕਟ ਟੀਮ ਨੂੰ ਵਪਾਸੀ ਲਈ ਵਧਾਈ ਵਧਾਈ ਹੋਵੇ। ਮੈਚ ਹਮੇਸ਼ਾ ਦੀ ਤਰ੍ਹਾਂ ਸਹੀ ਰਿਹਾ, ਕ੍ਰਿਕਟ ਵਿਸ਼ਵ ਕੱਪ ਦਿਲਚਸਪ ਹੁੰਦਾ ਜਾ ਰਿਹਾ ਹੈ।

Funny reactions after Sania Mirza congratulates Pakistan thrilling win ਸਾਨੀਆ ਮਿਰਜ਼ਾ ਨੇ ਪਾਕਿਸਤਾਨ ਦੀ ਜਿੱਤ 'ਤੇ ਦਿੱਤੀ ਵਧਾਈ , ਲੋਕਾਂ ਨੇ ਬਣਾਈ ਰੇਲ

ਇਸ ਟਵੀਟ ਤੋਂ ਬਾਅਦ ਲੋਕ ਸਾਨੀਆ ਨੂੰ ਇਹ ਸਵਾਲ ਪੁੱਛ ਰਹੇ ਹਨ ਕਿ 16 ਜੂਨ ਨੂੰ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇਗਾ ਤਾਂ ਉਹ ਕਿਸ ਟੀਮ ਨੂੰ ਸਪੋਰਟ ਕਰੇਗੀ।ਉਥੇ ਹੀ ਕੁਝ ਲੋਕ ਪਾਕਿਸਤਾਨ ਨੂੰ ਵਧਾਈ ਦੇਣ 'ਤੇ ਉਨ੍ਹਾਂ ਦੀ ਨਿੰਦਾ ਕਰ ਰਹੇ ਹਨ ਤਾਂ ਕਈ ਯੂਜ਼ਰਸ ਇਸਦੀ ਤਾਰੀਫ਼ ਕਰ ਰਹੇ ਹਨ।

-PTCNews

Related Post