ਸੰਜੇ ਦੱਤ ਦੀ ਬੇਟੀ ਦੇ Boyfriend ਦੀ ਹੋਈ ਮੌਤ , Trishala Dutt ਨੇ ਪੋਸਟ 'ਚ ਲਿਖਿਆ ਦਿਲ ਦਾ ਦਰਦ

By  Shanker Badra July 4th 2019 07:03 PM

ਸੰਜੇ ਦੱਤ ਦੀ ਬੇਟੀ ਦੇ Boyfriend ਦੀ ਹੋਈ ਮੌਤ , Trishala Dutt ਨੇ ਪੋਸਟ 'ਚ ਲਿਖਿਆ ਦਿਲ ਦਾ ਦਰਦ:ਮੁੰਬਈ : ਬਾਲੀਵੁੱਡ ਐਕਟਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਦੇ ਬੁਆਏਫਰੈਂਡ ਦੀ ਮੌਤ ਹੋ ਗਈ ਹੈ। ਇਸ ਖ਼ਬਰ ਦਾ ਖ਼ੁਲਾਸਾ ਉਸ ਸਮੇਂ ਹੋਇਆ ,ਜਦੋਂ ਤ੍ਰਿਸ਼ਲਾ ਨੇ ਇੱਕ ਲੰਬੀ ਪੋਸਟ ਲਿਖ ਕੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਉਨ੍ਹਾਂ ਨੇ ਆਪਣੇ ਬੁਆਏਫਰੈਂਡ ਲਈ ਇਕ ਇਮੋਸ਼ਨਲ ਪੋਸਟ ਲਿਖੀ ਹੈ।ਇਸ ਦੁਖਦਾਈ ਘਟਨਾ ਨਾਲ ਤ੍ਰਿਸ਼ਲਾ ਦੱਤ ਪੂਰੀ ਤਰ੍ਹਾਂ ਟੁੱਟ ਗਈ ਹੈ।

Sanjay Dutt daughter Trishala Dutt boyfriend Death , shares a heartfelt post ਸੰਜੇ ਦੱਤ ਦੀ ਬੇਟੀ ਦੇ Boyfriend ਦੀ ਹੋਈ ਮੌਤ , Trishala Dutt ਨੇ ਪੋਸਟ 'ਚ ਲਿਖਿਆ ਦਿਲ ਦਾ ਦਰਦ

ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ,ਦੋਸਤਾਂ ਅਤੇ ਆਪਣੇ ਸਟਾਈਲਿਸ਼ ਲੁਕ ਦੀਆਂ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।ਤ੍ਰਿਸ਼ਾਲਾ ਆਪਣੇ ਇਟਲਿਅਨ ਬੁਆਏਫਰੈਂਡ ਨਾਲ ਰਿਲੇਸ਼ਨਸ਼ਿਪ 'ਚ ਸੀ ਤੇ ਮੰਗਲਵਾਰ 2 ਜੁਲਾਈ ਨੂੰ ਅਚਾਨਕ ਉਨ੍ਹਾਂ ਦੀ ਮੌਤ ਹੋਈ ਹੈ। ਜਿਸ ਨਾਲ ਉਸਦਾ ਦਿਲ ਟੁੱਟ ਗਿਆ ਹੈ ਅਤੇ ਉਹ ਬਹੁਤ ਦੁਖੀ ਹੋ ਗਈ। ਜਿਸ ਤੋਂ ਬਾਅਦ ਉਸਨੇ ਇਸ ਦੁਖਦਾਈ ਖ਼ਬਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

Sanjay Dutt daughter Trishala Dutt boyfriend Death , shares a heartfelt post ਸੰਜੇ ਦੱਤ ਦੀ ਬੇਟੀ ਦੇ Boyfriend ਦੀ ਹੋਈ ਮੌਤ , Trishala Dutt ਨੇ ਪੋਸਟ 'ਚ ਲਿਖਿਆ ਦਿਲ ਦਾ ਦਰਦ

ਤ੍ਰਿਸ਼ਲਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਮੇਰਾ ਦਿੱਲ ਟੁੱਟ ਗਿਆ। ਮੈਨੂੰ ਪਿਆਰ ਕਰਨ, ਪ੍ਰੋਟੈਕਟ ਕਰਨ ਤੇ ਮੇਰਾ ਖਿਆਲ ਰੱਖਣ ਲਈ ਸ਼ੁਕਰੀਆ।ਤੁਸੀਂ ਮੈਨੂੰ ਇੰਨਾ ਖੁਸ਼ ਰੱਖਿਆ, ਜਿਨ੍ਹਾਂ ਮੈਂ ਪਹਿਲਾਂ ਕਦੇ ਨਹੀਂ ਹੋਈ।ਤੁਹਾਨੂੰ ਮਿਲ ਕੇ ਮੈਂ ਦੁਨੀਆ ਦੀ ਸਭ ਤੋਂ ਖੁਸ਼ਨਸੀਬ ਕੁੜੀ ਬਣ ਗਈ ਸੀ। ਤੁਸੀਂ ਮੇਰੇ ਅੰਦਰ ਜ਼ਿੰਦਾ ਰਹੋਗੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਤੇ ਹਮੇਸ਼ਾ ਤੁਹਾਨੂੰ ਮਿਸ ਕਰਾਂਗੀ।ਜਦਕਿ ਅਸੀਂ ਦੁਬਾਰਾ ਨਹੀਂ ਮਿਲ ਪਾਉਂਦੇ।ਹਮੇਸ਼ਾ ਤੁਹਾਡੇ ਲਈ। ਤੁਹਾਡੀ ਬੇਲਾ ਮਿਆ।'

Sanjay Dutt daughter Trishala Dutt boyfriend Death , shares a heartfelt post ਸੰਜੇ ਦੱਤ ਦੀ ਬੇਟੀ ਦੇ Boyfriend ਦੀ ਹੋਈ ਮੌਤ , Trishala Dutt ਨੇ ਪੋਸਟ 'ਚ ਲਿਖਿਆ ਦਿਲ ਦਾ ਦਰਦ

ਤ੍ਰਿਸ਼ਲਾ ਨੇ ਦੱਸਿਆ ਕਿ ਉਨ੍ਹਾਂ ਦਾ ਬੁਆਏਫਰੈਂਡ ਇਟਾਲੈਇਨ ਹੈ। ਤ੍ਰਿਸ਼ਲਾ ਦੱਤ ਅਕਸਰ ਉਨ੍ਹਾਂ ਨਾਲ ਰੋਮਾਂਟਿਕ ਡੇਟ ਨਾਈਟ 'ਤੇ ਜਾਂਦੀ ਸੀ। ਉੱਥੇ ਰੈੱਡ ਡ੍ਰੈੱਸ ਪਾ ਕੇ ਤ੍ਰਿਸ਼ਲਾ ਨੇ ਲਿਖਿਆ ਸੀ, 'ਮੈਂ ਉਹ ਮੁਸਕਾਨ ਪਹਿਣੀ ਹੈ ਜੋ ਤੁਸੀਂ ਮੈਨੂੰ ਦਿੱਤੀ ਹੈ।ਤ੍ਰਿਸ਼ਲਾ ਦੱਤਾ ਉਨ੍ਹਾਂ ਦੀ ਪਹਿਲੀ ਪਤਨੀ ਰਿਸ਼ਾ ਸ਼ਰਮਾ ਦੀ ਕੁੜੀ ਹੈ। 1996 'ਚ ਕੈਂਸਰ ਦੇ ਚੱਲਦਿਆਂ ਰਿਚਾ ਦੀ ਮੌਤ ਹੋ ਗਈ ਸੀ।ਉੱਥੇ ਤ੍ਰਿਸ਼ਲਾ ਦਾ ਜਨਮ 1988 'ਚ ਹੋਈ ਸੀ।

-PTCNews

Related Post