ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਚਾਹੁੰਣ ਵਾਲਿਆਂ ਲਈ ਵੱਡੀ ਖ਼ਬਰ ,ਸਪਨਾ ਚੌਧਰੀ ਨੇ ਦਿੱਤਾ ਬੇਟੇ ਨੂੰ ਜਨਮ

By  Shanker Badra October 7th 2020 10:24 AM -- Updated: October 7th 2020 10:45 AM

ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਚਾਹੁੰਣ ਵਾਲਿਆਂ ਲਈ ਵੱਡੀ ਖ਼ਬਰ ,ਸਪਨਾ ਚੌਧਰੀ ਨੇ ਦਿੱਤਾ ਬੇਟੇ ਨੂੰ ਜਨਮ:ਚੰਡੀਗੜ੍ਹ : ਮਸ਼ਹੂਰ ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਦੇ ਡਾਂਸ ਵੀਡੀਓ ਹੀ ਦੇਖਦੇ ਹੀ ਵਾਇਰਲ ਹੋ ਜਾਂਦੇ ਹਨ। ਸਪਨਾ ਦੇ ਹਰ ਪਾਰਫਾਰਮਜ਼ ਦੀ ਤਰ੍ਹਾਂ ਇਹ ਡਾਂਸ ਵੀਡੀਓ ਵੀ ਉਨ੍ਹਾਂ ਦੇ ਫੈਂਨਜ਼ ਵਾਰ-ਵਾਰ ਦੇਖਣਾ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਸਪਨਾ ਨੂੰ ਲੈ ਕੇ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ,ਜਿਸ ਨੂੰ ਜਾਣਕੇ ਹਰ ਕੋਈ ਹੈਰਾਨ ਰਹਿ ਗਿਆ।

ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਚਾਹੁੰਣ ਵਾਲਿਆਂ ਲਈ ਵੱਡੀ ਖ਼ਬਰ ,ਸਪਨਾ ਚੌਧਰੀ ਨੇ ਦਿੱਤਾ ਬੇਟੇ ਨੂੰ ਜਨਮ

ਹਰਿਆਣਵੀ ਕੁਈਨ ਸਪਨਾ ਚੌਧਰੀ ਦੇ ਚਾਹੁੰਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਪਨਾ ਚੌਧਰੀ ਦੇ ਘਰ ਬੇਟੇ ਨੇ ਜਨਮ ਲਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਹਰ ਪਾਸਿਓਂ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਹਾਲਾਂਕਿ ਇਹ ਖ਼ਬਰ ਉਨ੍ਹਾਂ ਦੇ ਫੈਂਸ ਲਈ ਇਕ ਵੱਡਾ ਝਟਕਾ ਹੈ। ਸਪਨਾ ਚੌਧਰੀ ਦੇ ਮਾਂ ਬਣਨ ਦੀ ਖ਼ਬਰ ਦੀ ਪੁਸ਼ਟੀ ਖ਼ੁਦ ਉਨ੍ਹਾਂ ਦੀ ਮਾਂ ਨੀਲਮ ਚੌਧਰੀ ਨੇ ਕੀਤੀ ਹੈ। ਹਰਿਆਣਵੀ ਕਵੀਨ ਸਪਨਾ ਚੌਧਰੀ ਨੇ 4 ਅਕਤੂਬਰ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਹੈ।

ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਚਾਹੁੰਣ ਵਾਲਿਆਂ ਲਈ ਵੱਡੀ ਖ਼ਬਰ ,ਸਪਨਾ ਚੌਧਰੀ ਨੇ ਦਿੱਤਾ ਬੇਟੇ ਨੂੰ ਜਨਮ

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਜਨਵਰੀ 2020 'ਚ ਆਪਣੇ ਬੁਆਏਫ੍ਰੈਂਡ ਵੀਰ ਸ਼ਾਹੂ ਨਾਲ ਵਿਆਹ ਕੀਤਾ ਸੀ ਪਰ ਇਸ ਵਿਆਹ ਦੀ ਖ਼ਬਰ ਹੁਣ ਤੱਕ ਉਸ ਦੇ ਚਾਹੁਣ ਵਾਲਿਆਂ ਨੂੰ ਨਹੀਂ ਲੱਗੀ। ਹੁਣ ਜਦੋਂ ਸਪਨਾ ਚੌਧਰੀ ਨੇ ਬੇਟੇ ਨੂੰ ਜਨਮ ਦਿੱਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਸਪਨਾ ਨੇ ਜਨਵਰੀ 'ਚ ਹੀ ਆਪਣੇ ਲਾਂਗ ਟਾਈਮ ਬੁਆਏਫ੍ਰੈਂਡ ਵੀਰ ਸ਼ਾਹੂ ਨਾਲ ਵਿਆਹ ਕਰ ਲਿਆ ਸੀ ਅਤੇ ਉਸ ਦੇ ਨਾਲ ਰਹਿ ਰਹੀ ਸੀ।

ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਚਾਹੁੰਣ ਵਾਲਿਆਂ ਲਈ ਵੱਡੀ ਖ਼ਬਰ ,ਸਪਨਾ ਚੌਧਰੀ ਨੇ ਦਿੱਤਾ ਬੇਟੇ ਨੂੰ ਜਨਮ

ਦੱਸ ਦੇਈਏ ਕਿ ਜਦੋਂ ਸਪਨਾ ਚੌਧਰੀ ਦੇ ਮਾਂ ਬਣਨ ਦੀ ਗੱਲ ਸਾਹਮਣੇ ਆਈ ਤਾਂ ਉਸ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਦੇ ਨਾਲ-ਨਾਲ ਇਹ ਖ਼ਬਰ ਇੱਕ ਸਰਪ੍ਰਾਇਜ ਵੀ ਸੀ। ਆਉਣ ਵਾਲੇ ਦਿਨਾਂ 'ਚ ਖੁਦ ਸਪਨਾ ਚੌਧਰੀ ਹੀ ਆਪਣੀ ਜ਼ਿੰਦਗੀ 'ਚ ਆਈ ਇਸ ਖੁਸ਼ੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਸਕਦੀ ਹੈ। ਫਿਲਹਾਲ ਸਪਨਾ ਅਤੇ ਉਸ ਦਾ ਬੇਟਾ ਦੋਵੇਂ ਤੰਦਰੁਸਤ ਹਨ ਅਤੇ ਸਪਨਾ ਆਪਣੇ ਜੀਵਨ ਦੇ ਇਨ੍ਹਾਂ ਨਮੋਲ ਪਲਾਂ ਦਾ ਆਨੰਦ ਮਾਣ ਰਹੀ ਹੈ।

ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਚਾਹੁੰਣ ਵਾਲਿਆਂ ਲਈ ਵੱਡੀ ਖ਼ਬਰ ,ਸਪਨਾ ਚੌਧਰੀ ਨੇ ਦਿੱਤਾ ਬੇਟੇ ਨੂੰ ਜਨਮ

ਜੇਕਰ ਸਪਨਾ ਚੌਧਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਰਿਆਣਵੀਂ ਤੋਂ ਇਲਾਵਾ, ਭੋਜਪੁਰੀ, ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ’ਚ ਕੰਮ ਕੀਤਾ ਹੈ। ਉਨ੍ਹਾਂ ਨੇ ਬਾਲੀਵੁੱਡ ’ਚ ‘ਦੋਸਤੀ ਦੇ ਸਾਈਡ ਇਫੈਟਕ’ ਫ਼ਿਲਮ ’ਚ ਡੇਬਿੳੂ ਕੀਤਾ ਸੀ। ਸਪਨਾ ਚੌਧਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਰਿਆਣਾ ਦੇ ਆਰਕੈਟਸਾ ਟੀਮ ਨਾਲ ਕੀਤਾ ਸੀ। ਇਸ ਤੋਂ ਬਾਅਦ ਉਹ ਸਟੇਜ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਡਾਂਸ ਪਰਫਾਰਮੈਂਸ ਇੰਨਾ ਮਸ਼ਹੂਰ ਸੀ ਕਿ ਲੋਕ ਉਸ ਦੇ ਸਟੇਜ ਸ਼ੋਅ ਦੇਖਣ ਲਈ ਦੂਰੋਂ-ਦੂਰੋਂ ਪਹੁੰਚਣੇ ਸ਼ੁਰੂ ਹੋ ਗਏ ਸਨ। ਸਪਨਾ ਅੱਜਕਲ੍ਹ ਇੱਕ ਮਸ਼ਹੂਰ ਚਿਹਰਾ ਬਣ ਗਈ ਹੈ। ਦੱਸ ਦੇਈਏ ਕਿ ਸਪਨਾ ਚੌਧਰੀ ‘ਬਿੱਗ ਬੋਸ 11’ ਦਾ ਹਿੱਸਾ ਰਹਿ ਚੁੱਕੀ ਹੈ।

-PTCNews

Related Post