ਜਦੋਂ ਦੁਲਹਨ ਬਣੀ ਸਪਨਾ ਚੌਧਰੀ ਨੂੰ ਮਿਲੀ ਅਜਿਹੀ ਖ਼ਬਰ ਤਾਂ ਭੁੱਬਾਂ ਮਾਰ ਕੇ ਰੋਈ ,ਵੀਡੀਓ ਵਾਇਰਲ

By  Shanker Badra August 16th 2018 05:29 PM -- Updated: August 16th 2018 10:02 PM

ਜਦੋਂ ਦੁਲਹਨ ਬਣੀ ਸਪਨਾ ਚੌਧਰੀ ਨੂੰ ਮਿਲੀ ਅਜਿਹੀ ਖ਼ਬਰ ਤਾਂ ਭੁੱਬਾਂ ਮਾਰ ਕੇ ਰੋਈ ,ਵੀਡੀਓ ਵਾਇਰਲ:ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ।ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ ਪਰ ਹੁਣ ਸਪਨਾ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ,ਜਿਸ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ 'ਚ ਪਾਣੀ ਆ ਜਾਵੇਗਾ।ਇਸ ਵੀਡੀਓ ਵਿੱਚ ਸਪਨਾ ਚੌਧਰੀ ਭੁੱਬਾਂ ਮਾਰ-ਮਾਰ ਕੇ ਰੋ ਰਹੀ ਹੈ।

ਦੱਸ ਦੇਈਏ ਕਿ 15 ਅਗਸਤ ਨੂੰ ਸਪਨਾ ਚੌਧਰੀ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਗਿਆ ਹੈ।ਇਸ ਵੀਡੀਓ ਦੇ ਵਿੱਚ ਸਪਨਾ ਚੌਧਰੀ ਦੁਲਹਨ ਬਣੀ ਦਿਖਾਈ ਦੇ ਰਹੀ ਹੈ ਅਤੇ ਵਿਆਹ ਵਾਲੇ ਦਿਨ ਹੀ ਫ਼ੌਜ ਦਾ ਇੱਕ ਜਵਾਨ ਉਸਦੇ ਭਰਾ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਲੈ ਕੇ ਆਉਂਦਾ ਹੈ।ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।

-PTCNews

Related Post