ਟੀਵੀ ਅਦਾਕਾਰਾ ਸਾਰਾ ਖਾਨ ਨੂੰ ਹੋਇਆ ਕੋਰੋਨਾ,  ਖ਼ੁਦ ਨੂੰ ਘਰ ‘ਚ ਕੀਤਾ ਇਕਾਂਤਵਾਸ

By  Shanker Badra September 10th 2020 06:25 PM

ਟੀਵੀ ਅਦਾਕਾਰਾ ਸਾਰਾ ਖਾਨ ਨੂੰ ਹੋਇਆ ਕੋਰੋਨਾ,  ਖ਼ੁਦ ਨੂੰ ਘਰ ‘ਚ ਕੀਤਾ ਇਕਾਂਤਵਾਸ:ਮੁੰਬਈ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ ਕੁੱਝ ਬਾਲੀਵੁੱਡ ਅਦਾਕਾਰ ਵੀ ਕੋਰੋਨਾ ਦੀ ਲਪੇਟ 'ਚ ਆ ਰਹੇ ਹਨ। ਟੀਵੀ ਅਦਾਕਾਰਾ ਸਾਰਾ ਖਾਨ ਨੂੰ ਵੀ ਕੋਰੋਨਾ ਹੋ ਗਿਆ ਹੈ।

ਟੀਵੀ ਅਦਾਕਾਰਾ ਸਾਰਾ ਖਾਨ ਨੂੰ ਹੋਇਆ ਕੋਰੋਨਾ,  ਖ਼ੁਦ ਨੂੰ ਘਰ ‘ਚ ਕੀਤਾ ਇਕਾਂਤਵਾਸ

ਟੀਵੀ ਦੀ ਮਸ਼ਹੂਰ ਅਦਾਕਾਰਾ ਸਾਰਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਸਿਹਤ ਸਬੰਧੀ ਪੋਸਟ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ, ਜਿਸ ਕਰਕੇ ਉਸ ਨੇ ਡਾਕਟਰਾਂ ਦੀ ਸਲਾਹ ‘ਤੇ ਆਪਣੇ ਆਪ ਨੂੰ ਘਰ ‘ਚ ਹੀ ਇਕਾਂਤਵਾਸ ਕਰ ਲਿਆ ਹੈ।

ਟੀਵੀ ਅਦਾਕਾਰਾ ਸਾਰਾ ਖਾਨ ਨੂੰ ਹੋਇਆ ਕੋਰੋਨਾ,  ਖ਼ੁਦ ਨੂੰ ਘਰ ‘ਚ ਕੀਤਾ ਇਕਾਂਤਵਾਸ

ਦੱਸ ਦਈਏ ਕਿ ਸਾਰਾ ਖਾਨ ਸਾਲ 2010 ‘ਚ ਟੀ.ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬਾਸ' ‘ਚ ਆਉਣ ਕਰਕੇ ਚਰਚਾ ‘ਚ ਰਹੇ ਸਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਇਸ ਦੇ ਇਲਾਵਾ ਸਾਰਾ ਖ਼ਾਨ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ।

-PTCNews

Related Post