ਸਤਿੰਦਰ ਸਰਤਾਜ ਦੇ ‘ਹਮਾਯਤ’ ਗਾਣੇ ਨੇ ਵਿਛੜੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ, ਜਾਣੋ ਪੂਰੀ ਕਹਾਣੀ

By  Jashan A October 9th 2019 08:42 PM -- Updated: October 9th 2019 09:15 PM

ਸਤਿੰਦਰ ਸਰਤਾਜ ਦੇ ‘ਹਮਾਯਤ’ ਗਾਣੇ ਨੇ ਵਿਛੜੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ, ਜਾਣੋ ਪੂਰੀ ਕਹਾਣੀ,ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਹਾਲ ਹੀ 'ਚ ਆਇਆ ਗੀਤ ‘ਹਮਾਯਤ’ਉਸ ਸਮੇਂ ਇੱਕ ਪਰਿਵਾਰ ਲਈ ਸੋਨੇ 'ਤੇ ਸੁਹਾਗੇ ਵਾਂਗ ਸਾਬਤ ਹੋਇਆ, ਜਦੋਂ ਇਸ ਗੀਤ ਦੇ ਰਾਹੀਂ ਉਹਨਾਂ ਦਾ ਗਵਾਚਿਆ ਬੱਚਾ ਮਿਲ ਗਿਆ।

https://www.instagram.com/p/B3KEP3ynmyF/?utm_source=ig_web_copy_link

ਦਰਅਸਲ, ਸਮਾਜ ਸੇਵੀ ਸੰਸਥਾ ਵਿੱਚ ਲਵਾਰਿਸ਼ ਹਾਲਤ ਵਿੱਚ ਪਲ ਰਹੇ ਨਿਸ਼ਾਨ ਸਿੰਘ ਕੁਝ ਸਮਾਂ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ। ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਨੇ ਇੱਕ ਇੰਟਰਵਿਊ ਦਿੰਦਿਆਂ ਕਿਹਾ ਕਿ ਨਿਸ਼ਾਨ ਉਹਨਾਂ ਨੂੰ 23 ਮਾਰਚ 2019 ਵਿੱਚ ਕੁਰਾਲੀ ਦੇ ਰੇਲਵੇ ਸਟੇਸ਼ਨ ਤੋਂ ਬਹੁਤ ਹੀ ਤਰਸਯੋਗ ਹਾਲਤ 'ਚ ਮਿਲਿਆ ਸੀ।

ਹੋਰ ਪੜ੍ਹੋ:ਰਿਹਾਇਸ਼ੀ ਇਲਾਕਿਆਂ 'ਚ ਘੁੰਮ ਰਹੇ ਨੇ ਸ਼ੇਰ, ਲੋਕਾਂ 'ਚ ਦਹਿਸ਼ਤ ਦਾ ਮਾਹੌਲ (ਵੀਡੀਓ)

https://www.instagram.com/p/B3GPGRkHOkz/?utm_source=ig_web_copy_link

ਅਸਲ ਪੂਰੀ ਕਹਾਣੀ ਇਹ ਹੈ ਕਿ ਸਰਤਾਜ ਦੇ ‘ਹਮਾਯਤ’ਗਾਣੇ ਦੀ ਸ਼ੂਟਿੰਗ ਉਹਨਾਂ ਦੀ ਸੰਸਥਾ ਵਿੱਚ ਹੋਈ, ਤੇ ਜਦੋਂ ਨਿਸ਼ਾਨ ਦੇ ਘਰ ਵਾਲਿਆਂ ਨੇ ਇਹ ਗਾਣਾ ਵੇਖਿਆ ਤਾਂ ਉਹਨਾਂ ਨੇ ਇਸ ਸੰਸਥਾ ਨਾਲ ਸੰਪਰਕ ਕਰ ਆਪਣੇ ਬੱਚੇ ਨੂੰ ਘਰ ਲੈ ਗਏ। ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਸਰਤਾਜ ਦੇ ਗਾਣੇ ਹਮਾਯਤ ਨੇ ਅਸਲ ਵਿੱਚ ਨਿਸ਼ਾਨ ਸਿੰਘ ਦੀ ਹਿਮਾਇਤ ਕੀਤੀ ਹੈ।

-PTC News

Related Post