ਬੱਚੇ ਨੂੰ ਏਅਰਪੋਰਟ 'ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ

By  Jashan A March 12th 2019 04:53 PM -- Updated: March 12th 2019 05:32 PM

ਬੱਚੇ ਨੂੰ ਏਅਰਪੋਰਟ 'ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ,ਸਾਊਦੀ ਅਰਬ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਕ ਮਹਿਲਾ ਯਾਤਰੀ ਹਵਾਈ ਅੱਡੇ 'ਤੇ ਆਪਣੇ ਬੱਚੇ ਨੂੰ ਛੱਡ ਆਈ ਹੈ। ਜਿਸ ਤੋਂ ਬਾਅਦ ਪਾਇਲਟ ਨੇ ਹਵਾਈ ਜਹਾਜ਼ ਦੇ ਵਾਪਸ ਜਾਣ ਦਾ ਫੈਸਲਾ ਕੀਤਾ।

ਆਮ ਤੌਰ ਤੇ ਪਾਇਲਟ ਨੂੰ ਵਾਪਸ ਆਉਣ ਦੀ ਇਜ਼ਾਜਤ ਉਦੋਂ ਹੁੰਦੀ ਹੈ ਜਦੋਂ ਐਮਰਜੈਂਸੀ ਵਰਗੀ ਸਥਿਤੀ ਹੁੰਦੀ ਹੈ। ਪਾਇਲਟ ਨੇ ਏਅਰ ਟਰੈਫਿਕ ਕੰਟਰੋਲਰ ਨਾਲ ਸੰਪਰਕ ਕੀਤਾ।ਜਿਸ ਤੋਂ ਬਾਅਦ ਏਟੀਸੀ ਦੇ ਸਟਾਫ ਨੇ ਆਪਣੇ ਸਹਿਭਾਗੀ ਨੂੰ ਕਿਹਾ ਹੈ ਕਿ ਅਜਿਹੀ ਸਥਿਤੀ ਲਈ ਨਿਯਮ ਕੀ ਹਨ?

ਉਸ ਤੋਂ ਬਾਅਦ, ਉਹ ਪਾਇਲਟ ਨੂੰ ਇਸ ਸਮੱਸਿਆ ਨੂੰ ਦੁਹਰਾਉਣ ਲਈ ਕਹਿੰਦਾ ਹੈ। ਪਾਇਲਟ ਕਹਿੰਦਾ ਹੈ ਕਿ ਔਰਤ ਬੱਚੇ ਨੂੰ ਕਿੰਗ ਅਬਦੁੱਲ ਅਜ਼ੀਜ਼ ਕੌਮਾਂਤਰੀ ਹਵਾਈ ਅੱਡੇ 'ਤੇ ਭੁਲ ਗਈ ਅਤੇ ਇਸ ਨੇ ਯਾਤਰਾ ਨੂੰ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਤੋਂ ਬਾਅਦ, ਏ.ਟੀ.ਸੀ. ਫਲਾਈਟ ਵਾਪਸ ਆਉਣ ਦੀ ਇਜਾਜ਼ਤ ਦਿੰਦਾ ਹੈ।ਪਾਇਲਟ ਦੇ ਇਸ ਫੈਸਲੇ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ।

-PTC News

Related Post