ਸਾਊਦੀ ਅਰਬ 'ਚ ਰਿਲੀਜ਼ ਹੋਣ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੇਗੀ "ਗੋਲਡ"

By  Shanker Badra August 31st 2018 11:17 AM -- Updated: August 31st 2018 01:25 PM

ਸਾਊਦੀ ਅਰਬ 'ਚ ਰਿਲੀਜ਼ ਹੋਣ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੇਗੀ "ਗੋਲਡ":ਅਕਸ਼ੈ ਕੁਮਾਰ ਦੀ 15 ਅਗਸਤ ਨੂੰ ਰਿਲੀਜ਼ ਹੋਈ ਫ਼ਿਲਮ 'ਗੋਲਡ' ਬਾਕਸ ਆਫ਼ਿਸ 'ਤੇ ਲਗਭਗ 100 ਕਰੋੜ ਕਮਾਈ ਦਾ ਅੰਕੜਾ ਪਾਰ ਕਰ ਚੁੱਕੀ ਹੈ।ਬਾਕਸ ਆਫ਼ਿਸ 'ਤੇ ਧੂੰਮਾਂ ਪਾਉਣ ਤੋਂ ਬਾਅਦ ਛੇਤੀ ਹੀ ਇਹ ਫ਼ਿਲਮ ਸਾਊਦੀ ਅਰਬ 'ਚ ਰਿਲੀਜ਼ ਹੋਵੇਗੀ।

'ਗੋਲਡ' ਪਹਿਲੀ ਬਾਲੀਵੁੱਡ ਫ਼ਿਲਮ ਹੋਵੇਗੀ ਜਿਸ ਨੂੰ ਸਾਊਦੀ ਅਰਬ ਵਿੱਚ ਰਿਲੀਜ਼ ਕੀਤਾ ਜਾਵੇਗਾ।ਫ਼ਿਲਮ ਨੂੰ ਰੀਮਾ ਕਾਗਤੀ ਨੇ ਡਾਇਰੈਕਟ ਕੀਤਾ ਹੈ।ਗੋਲਡ'' ਫ਼ਿਲਮ ਭਾਰਤ ਵਲੋਂ ਸਾਲ 1948 ਦੇ ਲੰਡਨ ਉਲੰਪਿਕ ਵਿੱਚ ਹਾਸਲ ਕੀਤੀ ਸ਼ਾਨਦਾਰ ਜਿੱਤ ਉਪਰ ਬਣਾਈ ਗਈ ਹੈ।

ਫ਼ਿਲਮ ਵਿੱਚ ਅਕਸ਼ੈ ਕੁਮਾਰ, ਮੌਨੀ ਰੌਏ , ਕੁਨਾਲ ਕਪੂਰ, ਵਿਨੀਤ ਕੁਮਾਰ ਸਿੰਘ ਨੇ ਸ਼ਾਨਦਾਰ ਅਦਾਕਾਰੀ ਕੀਤੀ ਹੈ।ਫ਼ਿਲਮ ਵਿੱਚ ਭਾਰਤੀ ਹਾਕੀ ਟੀਮ ਦਾ ਆਜ਼ਾਦੀ ਦੇ ਇੱਕ ਸਾਲ ਬਾਅਦ ਦੇ ਜੋਸ਼ ਨਾਲ ਭਰੇ ਸਫ਼ਰ ਨੂੰ ਪੇਸ਼ ਕੀਤਾ ਗਿਆ ਹੈ।

ਇਸ ਫ਼ਿਲਮ ਦੇ ਸਾਊਦੀ ਅਰਬ ਵਿੱਚ ਰਿਲੀਜ਼ ਹੋਣ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਆਪਣੀ ਖ਼ੁਸ਼ੀ ਪ੍ਰਗਟ ਕੀਤੀ ਹੈ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕੀਤੀ ਹੈ।ਉਨ੍ਹਾਂ ਨੇ ਟਵੀਟ ਵਿੱਚ ਲਿਖਿਆ " ਤੁਹਾਨੂੰ ਦੱਸਦੇ ਹੋਏ ਮੈਂ ਬਹੁਤ ਖ਼ੁਸ਼ੀ ਮਹਿਸੂਸ ਕਰ ਰਿਹਾ ਕਿ "ਗੋਲਡ " ਬਾਲੀਵੁੱਡ ਦੀ ਹੁਣ ਤਕ ਦੀ ਪਹਿਲੀ ਅਜਿਹੀ ਫ਼ਿਲਮ ਹੈ ਜਿਸ ਨੂੰ ਸਾਊਦੀ ਅਰਬ ਵਿੱਚ ਰਿਲੀਜ਼ ਕੀਤਾ ਜਾਵੇਗਾ।

-PTCNews

Related Post