ਸਾਉਣ ਦੇ ਪਹਿਲੇ ਸੋਮਵਾਰ ਮੰਦਰਾਂ ’ਚ ਲੱਗੀਆਂ ਖ਼ੂਬ ਰੌਣਕਾਂ , ਇਹ ਸੋਮਵਾਰ ਹੋਵੇਗਾ ਖ਼ਾਸ , ਜਾਣੋਂ ਪੂਜਾ ਦੀ ਵਿਧੀ

By  Shanker Badra July 22nd 2019 12:13 PM

ਸਾਉਣ ਦੇ ਪਹਿਲੇ ਸੋਮਵਾਰ ਮੰਦਰਾਂ ’ਚ ਲੱਗੀਆਂ ਖ਼ੂਬ ਰੌਣਕਾਂ , ਇਹ ਸੋਮਵਾਰ ਹੋਵੇਗਾ ਖ਼ਾਸ , ਜਾਣੋਂ ਪੂਜਾ ਦੀ ਵਿਧੀ:ਨਵੀਂ ਦਿੱਲੀ : ਬੀਤੀ 17 ਜੁਲਾਈ ਤੋਂ ਸਾਉਣ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਨੀ ਦਿਨੀਂ ਮੰਦਰਾਂ ’ਚ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਸਾਉਣ ਮਹੀਨੇ ਦਾ ਅੱਜ ਪਹਿਲਾ ਸੋਮਵਾਰ ਹੈ ਅਤੇ ਹਿੰਦੂ ਭਾਈਚਾਰੇ ਲਈ ਇਸ ਦਿਨ ਦਾ ਬਹੁਤ ਵੱਡਾ ਮਹੱਤਵ ਹੈ। ਇਸੇ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਸਮੁੱਚੇ ਦੇਸ਼ ਤੇ ਵਿਦੇਸ਼ ਦੇ ਮੰਦਰਾਂ ਵਿੱਚ ਅੱਜ ਸ਼ਿਵ ਦੇ ਭਗਤਾਂ ਦੀ ਖ਼ਾਸ ਚਹਿਲ ਪਹਿਲ ਵੇਖੀ ਜਾ ਰਹੀ ਹੈ।

Sawan 2019: Today is first Somwar of the holy month ,This will be a special Monday ਸਾਉਣ ਦੇ ਪਹਿਲੇ ਸੋਮਵਾਰ ਮੰਦਰਾਂ ’ਚ ਲੱਗੀਆਂ ਖ਼ੂਬ ਰੌਣਕਾਂ , ਇਹ ਸੋਮਵਾਰ ਹੋਵੇਗਾ ਖ਼ਾਸ , ਜਾਣੋਂ ਪੂਜਾ ਦੀ ਵਿਧੀ

ਇਸ ਵਾਰ ਸਾਵਨ 'ਚ ਚਾਰ ਸੋਮਵਾਰ ਪੈ ਰਹੇ ਹਨ, ਜਿਸ ਨੂੰ ਸ਼ੁੱਭ ਮੰਨਿਆ ਜਾ ਰਿਹਾ ਹੈ। ਯਾਨੀ ਕਿ ਦੂਜੇ ਸੋਮਵਾਰ ਦੇ ਅਗਲੇ ਦਿਨ ਮੰਗਲਵਾਰ ਦਾ ਦਿਨ ਮਾਤਾ ਗੌਰੀ ਨੂੰ ਸਮਰਪਿਤ ਹੁੰਦਾ ਹੈ, ਇਸ ਲਈ ਇਸ ਦਿਨ ਮੰਗਲਾ ਗੌਰੀ ਵਰਤ ਕੀਤਾ ਜਾਂਦਾ ਹੈ। ਮੰਗਲਾ ਗੌਰੀ ਵਰਤ ਦੇ ਦਿਨ ਸ਼ਿਵਰਾਤਰੀ ਦਾ ਆਉਣਾ ਵੀ ਆਪਣੇ ਆਪ 'ਚ ਵਿਸ਼ੇਸ਼ ਹੈ।

Sawan 2019: Today is first Somwar of the holy month ,This will be a special Monday ਸਾਉਣ ਦੇ ਪਹਿਲੇ ਸੋਮਵਾਰ ਮੰਦਰਾਂ ’ਚ ਲੱਗੀਆਂ ਖ਼ੂਬ ਰੌਣਕਾਂ , ਇਹ ਸੋਮਵਾਰ ਹੋਵੇਗਾ ਖ਼ਾਸ , ਜਾਣੋਂ ਪੂਜਾ ਦੀ ਵਿਧੀ

ਇਸ ਦੌਰਾਨ ਇੱਕ ਅਗਸਤ ਨੂੰ ਹਰਿਆਲੀ ਮੱਸਿਆ ਉੱਤੇ ਪੰਚ ਮਹਾਂਯੋਗ ਦਾ ਸੰਜੋਗ ਦੱਸਿਆ ਜਾ ਰਿਹਾ ਹੈ। ਦਾਅਵਾ ਹੈ ਕਿ ਇਹ ਸੰਜੋਗ ਲਗਭਗ 125 ਸਾਲਾਂ ਪਿੱਛੋਂ ਆ ਰਿਹਾ ਹੈ। ਇਸ ਦੇ ਨਾਲ ਹੀ ਆਉਂਦੀ ਪੰਜ ਅਗਸਤ ਦਿਨ ਸੋਮਵਾਰ ਨੂੰ ਨਾਗ-ਪੰਚਮੀ ਮਨਾਈ ਜਾਵੇਗੀ। ਸੋਮਵਾਰ ਤੇ ਨਾਗ–ਪੰਚਮੀ ਦੋਵੇਂ ਹੀ ਦਿਨਾਂ ਨੂੰ ਭਗਵਾਨ ਸ਼ਿਵਜੀ ਦੀ ਅਰਾਧਨਾ ਕੀਤੀ ਜਾਂਦੀ ਹੈ।ਇਸ ਲਈ ਐਤਕੀਂ ਨਾਗ ਪੰਚਮੀ ਦਾ ਵੀ ਖ਼ਾਸ ਮਹੱਤਵ ਹੋਵੇਗਾ।

Sawan 2019: Today is first Somwar of the holy month ,This will be a special Monday ਸਾਉਣ ਦੇ ਪਹਿਲੇ ਸੋਮਵਾਰ ਮੰਦਰਾਂ ’ਚ ਲੱਗੀਆਂ ਖ਼ੂਬ ਰੌਣਕਾਂ , ਇਹ ਸੋਮਵਾਰ ਹੋਵੇਗਾ ਖ਼ਾਸ , ਜਾਣੋਂ ਪੂਜਾ ਦੀ ਵਿਧੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਥਾਣੇਦਾਰ ਦਾ ਮੁੰਡਾ ਤੇ ਜਵਾਈ ਨਾਬਾਲਗ਼ ਲੜਕੀ ਨਾਲ ਕਰਦੇ ਰਹੇ ਜਬਰ-ਜਨਾਹ , ਜੀਜੇ-ਸਾਲੇ ‘ਤੇ ਮਾਮਲਾ ਦਰਜ

ਸੋਮਵਾਰ ਵਰਤ ਰੱਖਣ ਵਾਲੇ ਸ਼ਿਵ ਦੇ ਭਗਤ ਸੂਰਜ ਚੜ੍ਹਨ ਤੋਂ ਪਹਿਲਾਂ ਨਹਾ ਕੇ ਸਾਫ਼ ਕੱਪੜੇ ਪਾ ਕੇ ਪੂਜਾ ਘਰ 'ਚ ਜਾਓ। ਉੱਥੇ ਭਗਵਾਨ ਸ਼ਿਵ ਦੀ ਮੂਰਤੀ, ਤਸਵੀਰ ਜਾਂ ਸ਼ਿਵਲਿੰਗ ਨੂੰ ਗੰਗਾ ਜਲ ਨਾਲ ਧੋ ਕੇ ਸਾਫ ਕਰ ਲਓ। ਫਿਰ ਤਾਂਬੇ ਦੇ ਲੋਟੇ ਜਾਂ ਹੋਰ ਪਾਤਰ 'ਚ ਪਾਣੀ ਭਰ ਕੇ ਉਸ 'ਚ ਗੰਗਾ ਜਲ ਮਿਲਾ ਲਓ ਅਤੇ ਫਿਰ ਭੋਲੇਨਾਥ ਦਾ ਜਲਾਭਿਸ਼ੇਕ ਕਰੋ ਤੇ ਉਨ੍ਹਾਂ ਨੂੰ ਸਫੇਦ ਫੁੱਲ, ਅਕਸ਼ਤ, ਭੰਗ, ਧਤੂਰਾ, ਸਫੇਦ ਚੰਦਨ, ਦੁੱਧ, ਅਗਰਬੱਤੀ ਆਦਿ ਅਰਪਿਤ ਕਰੋ। ਇਸ ਤੋਂ ਬਾਅਦ ਓਮ ਨਮਹ ਸ਼ਿਵਾਏ ਮੰਤਰ ਦਾ ਜਾਪ ਕਰੋ ਅਤੇ ਫਿਰ ਸ਼ਿਵ ਚਾਲੀਸਾ ਦਾ ਪਾਠ ਕਰੋ ਤੇ ਆਖੀਰ 'ਚ ਆਰਤੀ ਕਰੋ।

-PTCNews

Related Post