SBI ਨੇ ਬਦਲਿਆ ATM ਨਿਕਾਸੀ ਸਬੰਧੀ ਨਿਯਮ , ਗਾਹਕਾਂ ਨੂੰ ਲੱਗੇਗਾ ਝਟਕਾ

By  Shanker Badra May 25th 2021 06:01 PM -- Updated: May 25th 2021 06:03 PM

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਦੇ ਬੇਸਿਕ ਸੇਵਿੰਗਸ ਬੈਂਕ ਡਿਪਾਜ਼ਿਟ ਉੱਤੇ ਸਰਵਿਸ ਚਾਰਜ ਬਦਲ ਰਿਹਾ ਹੈ। ਬੈਂਕ ਨੇ ਕਿਹਾ ਹੈ ਕਿ 1 ਜੁਲਾਈ 2021 ਤੋਂ SBI ਖਾਤਾਧਾਰਕਾਂ ਦੇ ਲਈ ਨਵੇਂ ਸਰਵਿਸ ਚਾਰਜ ਲਾਗੂ ਹੋਣਗੇ। ਚਾਰਜ ਵਿੱਚ ਬਦਲਾਅ ATM ਵਿਡ੍ਰਾਲ, ਚੈੱਕਬੁੱਕ, ਮਨੀ ਟ੍ਰਾਂਸਫਰ ਤੇ ਦੂਜੇ ਟ੍ਰਾਂਜੈਕਸ਼ਨ ਵਿੱਚ ਹੋਵੇਗਾ। SBI ਨੇ ਇਨ੍ਹਾਂ ਖਾਤਿਆਂ ਨੂੰ ਘੱਟੋ-ਘੱਟ ਬੈਲੇਂਸ ਦੇ ਜੰਜਾਲ ਤੋਂ ਮੁਕਤ ਰੱਖਿਆ ਹੈ। ਖਾਤਾਧਾਰਕਾਂ ਨੂੰ ਇਕ Rupay ਏ.ਟੀ.ਐੱਮ. ਕਮ ਡੈਬਿਟ ਕਾਰਡ ਮਿਲਦਾ ਹੈ। ਪੜ੍ਹੋ ਹੋਰ ਖ਼ਬਰਾਂ : ਭਾਰਤ ਵਿਚ ਕੱਲ ਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਲਾਗੂ ਹੋਣਗੇ ਨਵੇਂ ਨਿਯਮ [caption id="attachment_500284" align="aligncenter" width="300"]SBI online basic saving bank deposit account new charges will be applicable from first july 2021 SBI ਨੇ ਬਦਲਿਆ ATM ਨਿਕਾਸੀ ਸਬੰਧੀ ਨਿਯਮ , ਗਾਹਕਾਂ ਨੂੰ ਲੱਗੇਗਾ ਝਟਕਾ[/caption] ਕਿੱਥੇ-ਕਿੱਥੇ ਲੱਗੇਗਾ ਚਾਰਜ ਇਹ ਸਾਰੇ ਚਾਰਜ 1 ਜੁਲਾਈ 2021 ਤੋਂ ਲਾਗੂ ਹੋਣਗੇ। ਇਸ ਤਰੀਕ ਦੇ ਬਾਅਦ 4 ਵਾਰ ਮੁਫਤ ਕੈਸ਼ ਵਿਡ੍ਰਾਲ ਉੱਤੇ ਚਾਰਜ ਲੱਗੇਗਾ। ਖਾਸ ਗੱਲ ਇਹ ਹੈ ਕਿ ਬ੍ਰਾਂਚ ਤੇ ATM ਦੋਵਾਂ ਥਾਵਾਂ ਤੋਂ ਟ੍ਰਾਂਜ਼ੈਕਸ਼ਨ ਨੂੰ ਇਕੱਠੇ ਗਿਣਿਆ ਜਾਵੇਗਾ। ਇਸ ਤਰ੍ਹਾਂ ਮਹੀਨੇ ਵਿੱਚ ਚਾਰ ਹੀ ਟ੍ਰਾਜ਼ੈਕਸ਼ਨ ਫ੍ਰੀ ਹਨ, ਚਾਹੇ ਬੈਂਕ ਤੋਂ ਕਰੋ ਜਾਂ ATM ਤੋਂ। ਕੈਸ਼ ਕੱਢਵਾਉਣ ਉੱਤੇ 15 ਰੁਪਏ GST ਪੇਮੈਂਟ ਕਰਨਾ ਹੋਵੇਗਾ। [caption id="attachment_500285" align="aligncenter" width="300"]SBI online basic saving bank deposit account new charges will be applicable from first july 2021 SBI ਨੇ ਬਦਲਿਆ ATM ਨਿਕਾਸੀ ਸਬੰਧੀ ਨਿਯਮ , ਗਾਹਕਾਂ ਨੂੰ ਲੱਗੇਗਾ ਝਟਕਾ[/caption] ਜਿੰਨੀ ਮੋਟੀ ਚੈੱਕਬੁੱਕ ਓਨੀ ਮੋਟੀ ਫੀਸ ਇਹੀ ਨਹੀਂ SBI ਦੇ ਬੇਸਿਕ ਸੇਵਿੰਗਸ ਬੈਂਕ ਡਿਪਾਜ਼ਿਟ ਖਾਤਾਧਾਰਕਾਂ ਨੂੰ ਸਿਰਫ 10 ਚੈੱਕ ਲੀਫ ਵਾਲੀ ਚੈੱਕਬੁੱਕ ਮੁਫਤ ਮਿਲੇਗੀ। ਇਸ ਤੋਂ ਬਾਅਦ ਦੂਜੀ 10 ਲੀਫ ਵਾਲੀ ਚੈੱਕਬੁੱਕ ਲਈ 40 ਰੁਪਏ ਚਾਰਜ ਦੇਣਾ ਹੋਵੇਗਾ। ਇਸ ਉੱਤੇ GST ਵੀ ਲਿਆ ਜਾਵੇਗਾ। 25 ਲੀਫ ਦੀ ਚੈੱਕਬੁੱਕ ਦੇ ਲਈ 75 ਰੁਪਏ GST ਲੱਗੇਗਾ। ਜੇਕਰ ਤੁਰੰਤ ਚੈੱਕਬੁੱਕ ਚਾਹੀਦੀ ਹੈ ਤਾਂ 10 ਲੀਫ ਦੇ ਲਈ 50 ਰੁਪਏ GST ਦੇਣੇ ਪੈਣਗੇ। ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ [caption id="attachment_500282" align="aligncenter" width="300"]SBI online basic saving bank deposit account new charges will be applicable from first july 2021 SBI ਨੇ ਬਦਲਿਆ ATM ਨਿਕਾਸੀ ਸਬੰਧੀ ਨਿਯਮ , ਗਾਹਕਾਂ ਨੂੰ ਲੱਗੇਗਾ ਝਟਕਾ[/caption] ਸੀਨੀਅਰ ਸਿਟੀਜ਼ਨ ਨੂੰ ਛੋਟ ਬੈਂਕ ਨੇ ਸੀਨੀਅਰ ਸਿਟੀਜ਼ਨਾਂ ਨੂੰ ਚੈੱਕਬੁੱਕ ਉੱਤੇ ਨਵੇਂ ਚਾਰਜੇਸ ਤੋਂ ਛੋਟ ਦੇ ਰੱਖੀ ਹੈ। SBI ਜਾਂ ਗੈਰ-ਐੱਸ.ਬੀ.ਆਈ. ਬ੍ਰਾਂਚ ਵਿੱਚ ਬੇਸਿਕ ਸੇਵਿੰਗਸ ਬੈਂਕ ਡਿਪਾਜ਼ਿਟ ਖਾਤਾਧਾਰਕਾਂ ਵਲੋਂ ਗੈਰ-ਵਿੱਤੀ ਟ੍ਰਾਂਜ਼ੈਕਸ਼ਨ ਉੱਤੇ ਕੋਈ ਚਾਰਜ ਨਹੀਂ ਲਿਆ ਜਾਵੇਗਾ। -PTCNews

Related Post