Sat, Apr 20, 2024
Whatsapp

ਮੋਗਾ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ

Written by  Shanker Badra -- May 25th 2021 01:02 PM
ਮੋਗਾ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ

ਮੋਗਾ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ

ਮੋਗਾ : ਮੋਗਾ ਦੇ ਪਿੰਡ ਕੋਕਰੀਬਹਿਣੀਵਾਲ ਵਿੱਚ ਕੋਰੋਨਾ ਮਰੀਜ਼ ਨੂੰ ਘਰ ਛੱਡਣ ਗਏ ਨੌਜਵਾਨ ਸਤਨਾਮ ਸਿੰਘ ਦੀ ਮਰੀਜ਼ ਦੇ ਘਰ ਵਿਚ ਆਕਸੀਜਨ ਸਿਲੰਡਰ ਫੱਟਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_500113" align="aligncenter" width="300"]Oxygen cylinder explodes kills ambulance driver , two injures in Kokri Behniwal Village , Moga ਮੋਗਾ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ[/caption] ਪੜ੍ਹੋ ਹੋਰ ਖ਼ਬਰਾਂ : ਇਸ ਪਿੰਡ 'ਚ ਕੋਰੋਨਾ ਵਰਗੇ ਲੱਛਣਾਂ ਨਾਲ 40 ਲੋਕਾਂ ਦੀ ਮੌਤ, ਡਾਕਟਰ ਦੇ ਘਰ 'ਚ ਸਿਰਫ ਇੱਕ ਮੈਂਬਰ ਜਿੰਦਾ ਬਚਿਆ ਜਾਣਕਾਰੀ ਅਨੁਸਾਰ ਇਕ ਨਿੱਜੀ ਐਂਬੂਲੈਂਸ ਡਰਾਈਵਰ ਕੋਰੋਨਾ ਮਰੀਜ਼ ਨੂੰ ਉਸ ਦੇ ਘਰ ਛੱਡਣ ਗਿਆ ਤਾਂ ਪਰਿਵਾਰ ਵਾਲਿਆਂ ਨੇ ਆਕਸੀਜਨ ਸਿਲੰਡਰ ਚੈੱਕ ਕਰਨ ਲਈ ਕਿਹਾ। ਇਸ ਦੌਰਾਨ ਆਕਸੀਜਨ ਸਿਲੰਡਰ ਫੱਟ ਗਿਆ।ਪਤਾ ਲੱਗਾ ਕੇ ਮਰੀਜ਼ ਦੇ ਘਰ ਵਿੱਚ ਪਹਿਲਾਂ ਹੀ ਆਕਸੀਜਨ ਸਿਲੰਡਰ ਪਿਆ ਸੀ। [caption id="attachment_500111" align="aligncenter" width="300"]Oxygen cylinder explodes kills ambulance driver , two injures in Kokri Behniwal Village , Moga ਮੋਗਾ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ[/caption] ਇਸ ਮਗਰੋਂ ਹਸਪਤਾਲ ਵਿਚ ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ। ਜਦਕਿ ਬਾਕੀ 2 ਗੰਭੀਰ ਜ਼ਖ਼ਮੀ ਹੋਣ ਕਰਕੇ ਜੇਰੇ ਇਲਾਜ ਹਨ। ਅਜਮੇਰ ਸਿੰਘ ਦੀ ਹਾਲਤ ਵੀ ਨਾਜ਼ੁਕ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਹਨ। [caption id="attachment_500112" align="aligncenter" width="300"]Oxygen cylinder explodes kills ambulance driver , two injures in Kokri Behniwal Village , Moga ਮੋਗਾ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ[/caption] ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਕ ਉੱਕਤ ਮਰੀਜ਼ ਦੇ ਪਰਿਵਾਰ ਨੇ ਡਰਾਈਵਰ ਨੂੰ ਘਰ ਵਿੱਚ ਪਿਆ ਆਕਸੀਜਨ ਸਿਲੰਡਰ ਮਰੀਜ਼ ਦੇ ਲਗਾਉਣ ਲਈ ਕਿਹਾ ਤਾਂ ਅਚਾਨਕ ਸਿਲੰਡਰ ਫਟ ਗਿਆ , ਜਿਸ ਕਰਕੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। -PTCNews


Top News view more...

Latest News view more...