ਜਦੋਂ ਬੱਚੇ ਦਾ ਖੋਲ੍ਹਿਆ ਸਕੂਲ ਬੈਗ ਤਾਂ ਲੋਕਾਂ ਦੇ ਸੁੱਕੇ ਸਾਹ ,ਦੇਖੋ ਵੀਡੀਓ

By  Shanker Badra November 1st 2018 05:49 PM

ਜਦੋਂ ਬੱਚੇ ਦਾ ਖੋਲ੍ਹਿਆ ਸਕੂਲ ਬੈਗ ਤਾਂ ਲੋਕਾਂ ਦੇ ਸੁੱਕੇ ਸਾਹ ,ਦੇਖੋ ਵੀਡੀਓ :ਇੱਕ ਬੱਚਾ ਰੋਜ਼ਾਨਾ ਵਾਂਗ ਸਕੂਲ ਗਿਆ ਸੀ ਪਰ ਉਸਦੇ ਸਕੂਲ ਬੈਗ ਵਿੱਚੋਂ ਇੱਕ ਅਜਿਹੀ ਚੀਜ਼ ਨਿਕਲੀ ਹੈ ,ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ।ਦੱਸ ਦੇਈਏ ਕਿ ਇੱਕ ਬੱਚੇ ਦੇ ਸਕੂਲ ਬੈਗ ਵਿੱਚੋਂ ਜ਼ਹਿਰੀਲਾ ਸੱਪ ਨਿਕਲਿਆ ਹੈ।ਜਦੋਂ ਇਸ ਬਾਰੇ ਆਲੇ -ਦੁਆਲੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸੱਪ ਨੂੰ ਸੋਟੀ ਨਾਲ ਭਜਾ ਦਿੱਤਾ।

ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਦੱਸਿਆ ਜਾਂਦਾ ਹੈ ਕਿ ਇਹ ਘਟਨਾ ਤਰਨਤਾਰਨ ਦੇ ਇਲਾਕੇ ਵਿੱਚ ਵਾਪਰੀ ਹੈ।ਜਿੱਥੇ ਇੱਕ ਪ੍ਰਈਵੇਟ ਸਕੂਲ ਵਿੱਚ ਇਹ ਬੱਚਾ ਪੜਾਈ ਕਰਦਾ ਹੈ।

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਭ ਹੈਰਾਨ ਰਹਿ ਗਏ ਹਨ ਕਿ ਕਿਵੇਂ ਇੱਕ ਜ਼ਹਿਰੀਲਾ ਸੱਪ ਬੱਚੇ ਦੇ ਬੈਗ ਵਿੱਚ ਛਿੱਪ ਜਾਂਦਾ ਹੈ।ਇਸ ਦੇ ਕਾਰਨ ਬੱਚੇ ਦਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ।ਜੇਕਰ ਤੁਹਾਡੇ ਬੱਚੇ ਵੀ ਸਕੂਲ ਜਾਂਦੇ ਹਨ ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

https://www.facebook.com/pindawalemundelive/videos/268934150433148/

-PTCNews

Related Post