ਸਕੂਲ ਪ੍ਰਬੰਧਕਾਂ ਵੱਲੋਂ ਸਿੱਖ ਵਿਦਿਆਰਥੀ ਨੂੰ ਦਸਤਾਰ ਸਜਾ ਕੇ ਆਉਣ ਤੋਂ ਰੋਕਿਆ, ਸਿੱਖ ਭਾਈਚਾਰੇ ਨੇ ਕੀਤੀ ਸ਼ਿਕਾਇਤ

By  Jashan A November 27th 2019 02:55 PM -- Updated: November 27th 2019 03:08 PM

ਸਕੂਲ ਪ੍ਰਬੰਧਕਾਂ ਵੱਲੋਂ ਸਿੱਖ ਵਿਦਿਆਰਥੀ ਨੂੰ ਦਸਤਾਰ ਸਜਾ ਕੇ ਆਉਣ ਤੋਂ ਰੋਕਿਆ, ਸਿੱਖ ਭਾਈਚਾਰੇ ਨੇ ਕੀਤੀ ਸ਼ਿਕਾਇਤ,ਨਵੀਂ ਦਿੱਲੀ: ਬਿਜਨੌਰ ਦੇ ਸੇਂਟ ਮੈਰੀਜ਼ ਸਕੂਲ ਦੇ ਪ੍ਰਬੰਧਕਾਂ ਵੱਲੋਂ ਸਿੱਖ ਭਾਈਚਾਰੇ ਨਾਲ ਸਬੰਧਿਤ ਦਸਵੀਂ ਕਲਾਸ ਦੇ ਵਿਦਿਆਰਥੀ ਦਸਤਾਰ ਸਜਾ ਕੇ ਸਕੂਲ ਆਉਣ 'ਤੇ ਇਤਰਾਜ਼ ਜਤਾਇਆ ਹੈ। Sikh Studentਜਿਸ ਦੇ ਤਹਿਤ ਜੱਜ ਸਿੱਖ ਭਾਈਚਾਰੇ ਦੇ ਲੋਕਾਂ ਨੇ ਐੱਸ.ਡੀ.ਐੱਮ ਨੂੰ ਲਿਖਤੀ ਸ਼ਿਕਾਇਤ ਪੱਤਰ ਦੇ ਕੇ ਨਰਾਜ਼ਗੀ ਜਤਾਈ ਹੈ। ਇਸ ਸਕੂਲ 'ਚ ਪੜ੍ਹਨ ਵਾਲਾ ਵਿਦਿਆਰਥੀ ਨਵਜੋਤ ਸਿੰਘ ਰੋਜ਼ਾਨਾ ਦਸਤਾਰ ਸਜਾ ਕੇ ਸਕੂਲ ਜਾਂਦਾ ਸੀ, ਪਰ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਪੱਗ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ।ਇਸ ਤੋਂ ਬਾਅਦ ਜਦੋਂ ਮਾਪਿਆਂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਪੱਗ ਕੋਈ ਫੈਸ਼ਨ ਨਹੀਂ ਹੈ ਸਗੋਂ ਸਿੱਖ ਧਰਮ ਨਾਲ ਜੁੜੀ ਅਹਿਮ ਨਿਸ਼ਾਨੀ ਹੈ। ਹੋਰ ਪੜ੍ਹੋ: ਫਿਰੋਜ਼ਪੁਰ: 21 ਸਾਲਾ ਵਿਦਿਆਰਥੀ ਨੇ ਹੋਸਟਲ ਦੇ ਰੂਮ 'ਚ ਲਿਆ ਫਾਹਾ, ਹੋਈ ਮੌਤ Sikh Studentਜਿਸ ਕਾਰਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਐਸਡੀਐਮ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ, ਜਿਸ ਵਿੱਚ ਗ੍ਰਹਿ ਮੰਤਰਾਲੇ ਵਿੱਚ ਪੀਐਮ ਮੋਦੀ ਅਤੇ ਸੇਂਟ ਮੈਰੀਜ਼ ਮੈਨੇਜ਼ਰ ਬਾਰੇ ਸ਼ਿਕਾਇਤ ਕੀਤੀ ਗਈ ਹੈ। -PTC News

Related Post