ਸ੍ਰੀ ਹੇਮਕੁੰਟ ਸਾਹਿਬ ਵਿਖੇ ਗੁੰਮ ਹੋਏ ਸ਼ਰਧਾਲੂ, ਭਾਲ ਜਾਰੀ!

By  Joshi July 14th 2017 02:52 PM

ਉੱਤਰਾਖੰਡ ਵਿਖੇ ਗੁੰਮ ਹੋਏ ਸ਼ਰਧਾਲੂਆਂ ਦੀ ਭਾਲ ਲਈ ਹੁਣ ਉੱਤਰਾਖੰਡ ਸਰਕਾਰ ਗੰਭੀਰ ਹੋ ਗਈ ਹੈ। ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਾਅਦ ਅੰਮ੍ਰਿਤਸਰ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਦੀ ਭਾਲ ਪ੍ਰਤੀ ਉੱਤਰਾਖੰਡ ਸਰਕਾਰ ਨੇ ਕੜੇ ਨਿਰਦੇਸ਼ ਜਾਰੀ ਕੀਤੇ ਹਨ।

ਦਰਅਸਲ, ੭ ਜੁਲਾਈ ਨੂੰ ਅੰਮ੍ਰਿਤਸਰ ਦਾ ਇੱਕ ਪਰਿਵਾਰ ਹੇਮਕੁੰਟ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਆਪਣੇ ਘਰ ਪਰਤਣ ਲਈ ਨਿਕਲਿਆ ਸੀ।ਲੇਕਿਨ, ਅੱਧੇ ਰਸਤੇ 'ਚ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ।

Search mission

ਉੱਤਰਾਖੰਡ ਦੇ ਮੁੱਖ ਮੰਤਰੀ ਤਿਵੇਂਦ੍ਰ ਸਿੰਘ ਰਾਵਤ ਨੇ ਕਿਹਾ ਹੈ ਕਿ ਗੁਮਸ਼ੁਦਾ ਪਰਿਵਾਰ ਦੀ ਤਲਾਸ਼ ਦੇ ਮਾਮਲੇ ਨੂੰ ਲੈ ਕੇ ਸਰਕਾਰ ਬੇਹੱਦ ਗੰਭੀਰ ਹੈ।

ਮੁੱਖਮੰਤਰੀ ਅਨੁਸਾਰ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਗੁੰਮਸ਼ੁਦਾ ਪਰਿਵਾਰ ਆਖਰੀ ਵਾਰ ਜੋਸ਼ੀਮੱਠ 'ਚ ਟ੍ਰੈਕ ਕੀਤਾ ਗਿਆ ਹੈ।

ਪਰਿਵਾਰ 'ਚ ੨ ਐਨ.ਆਰ.ਆਈ ਵੀ ਸ਼ਾਮਿਲ ਹਨ। ਸੂਬੇ 'ਚ ਹੋ ਰਹੀ ਤੇਜ ਬਾਰਿਸ਼ ਕਾਰਨ ਉਹਨਾਂ ਦੇ ਨਾਲ ਕੋਈ ਅਨਹੋਣੀ ਹੋਈ ਹੈ ਜਾਂ ਨਹੀਂ, ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

—PTC News

Related Post