Sat, Mar 14, 2026
Whatsapp

ਤਿੰਨ ਮਾਰਚ ਤੋਂ ਸ਼ੁਰੂ ਹੋਵੇਗਾ ਦੂਜਾ ਬਜਟ ਸੈਸ਼ਨ; 9 ਮਾਰਚ ਪੇਸ਼ ਕੀਤਾ ਜਾਵੇਗਾ ਬਜਟ - ਸੂਤਰ

ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਦੂਜੇ ਬਜਟ ਸੈਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਤਰੀਕਾਂ ਵੀ ਤੈਅ ਹੋ ਗਈਆਂ ਹਨ। ਇਨ੍ਹਾਂ ਤਰੀਕਾਂ ਦਾ ਐਲਾਨ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੀਤਾ ਜਾਵੇਗਾ।

Reported by:  PTC News Desk  Edited by:  Jasmeet Singh -- February 16th 2023 12:31 PM
ਤਿੰਨ ਮਾਰਚ ਤੋਂ ਸ਼ੁਰੂ ਹੋਵੇਗਾ ਦੂਜਾ ਬਜਟ ਸੈਸ਼ਨ; 9 ਮਾਰਚ ਪੇਸ਼ ਕੀਤਾ ਜਾਵੇਗਾ ਬਜਟ - ਸੂਤਰ

ਤਿੰਨ ਮਾਰਚ ਤੋਂ ਸ਼ੁਰੂ ਹੋਵੇਗਾ ਦੂਜਾ ਬਜਟ ਸੈਸ਼ਨ; 9 ਮਾਰਚ ਪੇਸ਼ ਕੀਤਾ ਜਾਵੇਗਾ ਬਜਟ - ਸੂਤਰ

ਚੰਡੀਗੜ੍ਹ, 16 ਜਨਵਰੀ (ਰਵਿੰਦਰਮੀਤ ਸਿੰਘ): ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਦੂਜੇ ਬਜਟ ਸੈਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਤਰੀਕਾਂ ਵੀ ਤੈਅ ਹੋ ਗਈਆਂ ਹਨ। ਇਨ੍ਹਾਂ ਤਰੀਕਾਂ ਦਾ ਐਲਾਨ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੀਤਾ ਜਾਵੇਗਾ। 

ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋਵੇਗਾ, ਫਿਰ 6 ਮਾਰਚ ਨੂੰ ਪੰਜਾਬ ਦੇ ਰਾਜਪਾਲ ਭਾਸ਼ਣ ਦੇਣਗੇ, ਇਸ ਤੋਂ ਬਾਅਦ 7 ਅਤੇ 8 ਮਾਰਚ ਨੂੰ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਹੋਵੇਗੀ, ਜਦਕਿ 9 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣਾ ਦੂਜਾ ਬਜਟ ਪੇਸ਼ ਕਰਨਗੇ। 


ਇਸ ਤੋਂ ਬਾਅਦ 10 ਅਤੇ 13 ਨੂੰ ਸੈਸ਼ਨ ਆਮ ਕੰਮਕਾਜ ਨਾਲ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਸਦਨ ਦੀ ਕਾਰਵਾਈ 14 ਮਾਰਚ ਤੋਂ 19 ਮਾਰਚ ਤੱਕ ਨਹੀਂ ਚੱਲੇਗੀ, ਕਿਉਂਕਿ ਜੀ-20 ਦੀ ਦੋ ਰੋਜ਼ਾ ਬੈਠਕ ਅੰਮ੍ਰਿਤਸਰ 'ਚ ਹੋ ਰਹੀ ਹੈ, ਅਜਿਹੇ 'ਚ ਸਰਕਾਰ ਦਾ ਸਾਰਾ ਧਿਆਨ ਜੀ-20 'ਤੇ ਰਹੇਗਾ।

ਇਸ ਸੰਖਿਆ 'ਚ ਜਿਸ ਦਿਨ ਬਜਟ ਸਦਨ ਦੁਆਰਾ ਪਾਸ ਕੀਤਾ ਜਾਵੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਇਸ ਬਜਟ ਸੈਸ਼ਨ ਨੂੰ 12 ਦਿਨ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੌਕੇ ਅਤੇ ਕੰਮਕਾਜ ਦੀ ਮਹੱਤਤਾ ਨੂੰ ਦੇਖਦੇ ਹੋਏ ਸਦਨ ਦੀ ਮੀਟਿੰਗ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ।

- PTC NEWS

Top News view more...

Latest News view more...

PTC NETWORK
PTC NETWORK