ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਨੇ ਲੋਕ !, ਸਾਫ ਬਿਆਨ ਕਰ ਰਹੀਆਂ ਨੇ ਤਸਵੀਰਾਂ

By  Jashan A August 11th 2021 03:44 PM

ਖੰਨਾ: ਖੰਨਾ ਦੇ ਵਿਨੋਦ ਨਗਰ ਨਿਵਾਸੀ ਸੀਵਰੇਜ਼ ਸਮੱਸਿਆ ਦੇ ਚਲਦੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਆਲਮ ਇਹ ਹੈ ਕਿ ਗੰਦੇ ਪਾਣੀ ਕਾਰਨ ਕਈ ਬਿਮਾਰੀਆਂ ਫੈਲ ਰਹੀਆਂ ਹਨ, ਗਲੀਆਂ ਵਿੱਚ ਹੋਏ ਚਿਕੜ ਕਾਰਨ ਬਜ਼ੁਰਗ ਮਹਿਲਾ ਮੰਜੇ 'ਤੇ ਪਈ ਆਪਣੀ ਮੌਤ ਦੀ ਗੁਹਾਰ ਲਗਾ ਰਹੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਨਾ ਤਾ ਕੋਈ ਸਾਰ ਲੈਂਦਾ ਹੈ ਅਤੇ ਨਾ ਹੀ ਕੋਈ ਹੱਲ ਹੀ ਕੱਢਿਆ ਜਾ ਰਿਹਾ ਹੈ, ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਇੰਸ ਇਲਾਕੇ ਨੂੰ ਨਗਰ ਸੁਧਾਰ ਟਰੱਸਟ ਨੇ ਦੇਣ ਦੀ ਗੱਲ ਕਰ ਰਹੇ ਹਨ।

ਕਿਹਾ ਜਾਵੇ ਤਾਂ ਦੇਸ਼ ਨੂੰ ਅਜ਼ਾਦ ਹੋਏ 73 ਵਰ੍ਹਿਆਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁਕਾ ਹੈ, ਪਰ ਅੱਜ ਦੇ ਜੋ ਹਾਲਾਤ ਬਣ ਰਹੇ ਨੇ ਉਹਨਾਂ ਨੂੰ ਸਾਹਮਣੇ ਆਈਆਂ ਤਸਵੀਰਾਂ ਖਾਸ ਤੌਰ 'ਤੇ ਬਿਆਨ ਕਰ ਰਹੀਆਂ ਹਨ। ਜਿਨ੍ਹਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੀਵਰੇਜ਼ ਦਾ ਪਾਣੀ ਓਵਰਫਲੋਆ ਹੋ ਰਿਹਾ ਹੈ। ਗਲੀਆਂ ਟੁੱਟੀਆਂ ਹੋਈਆਂ ਹਨ।

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ‘ਚ ਡਿੱਗੀਆਂ ਚੱਟਾਨਾਂ, ਮਲਬੇ ਹੇਠ ਦੱਬੇ 30-35 ਯਾਤਰੀ

ਸਥਾਨਕ ਵਾਸੀਆਂ ਮੁਤਾਬਕ ਇਲਾਕੇ ਵਿੱਚ ਇਲਾਕੇ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਗਲੀਆਂ ਵਿੱਚ ਭਰ ਜਾਂਦਾ ਹੈ ਅਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਜਿਸ ਕਾਰਨ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ ਖੰਨਾ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਠਕ ਇਸ ਇਲਾਕੇ ਨੂੰ ਨਗਰ ਸੁਧਾਰ ਟਰੱਸਟ ਦੇ ਹਵਾਲੇ ਕੀਤੇ ਜਾਣ ਦੀ ਗੱਲ ਕਰ ਰਹੇ ਨੇ ਅਤੇ ਜਲਦੀ ਸਮਸਿਆ ਤੋ ਨਿਜਾਤ ਦਵਾਉਣ ਦਾ ਭਰੋਸਾ ਦਵਾ ਰਹੇ ਹਨ।

-PTC News

Related Post