SGPC ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੇ ਪੀਐਸਓ ਨੂੰ ਮਿਲੀ ਤਰੱਕੀ, ਕਾਂਸਟੇਬਲ ਤੋਂ ਬਣੇ ਥਾਣੇਦਾਰ

By  Shanker Badra March 18th 2020 02:11 PM -- Updated: March 18th 2020 02:12 PM

SGPC ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੇ ਪੀਐਸਓ ਨੂੰ ਮਿਲੀ ਤਰੱਕੀ, ਕਾਂਸਟੇਬਲ ਤੋਂ ਬਣੇ ਥਾਣੇਦਾਰ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੇ ਪੀਐਸਓ ਦਲਵਿੰਦਰ ਸਿੰਘ ਨੂੰ ਤਰੱਕੀ ਮਿਲ ਗਈ ਹੈ। ਉਹ ਕਾਂਸਟੇਬਲ ਤੋਂ ਪਦ ਉੱਨਤ ਹੋ ਕੇ ਥਾਣੇਦਾਰ ਬਣੇ (ASI) ਬਣ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਦਲਵਿੰਦਰ ਸਿੰਘ ਦੇ ਕਾਂਸਟੇਬਲ ਤੋਂ ਥਾਣੇਦਾਰ ਬਣਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਵਧਾਈ ਦਿੱਤੀ ਹੈ।

ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਨੇ ਦਲਵਿੰਦਰ ਸਿੰਘ ਨੂੰ ਸਟਾਰ ਲਾਏ ਹਨ।

-PTCNews

Related Post